
ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ 19ਵੀਂ ਸ਼ਤਾਬਦੀ ਵਿਚ ਪੱਛਮੀ ਦੇਸ਼ਾਂ ਨੂੰ ਭਾਰਤੀ ਦਰਸ਼ਨ ਨਾਲ ਰੁਬਰੂ ਕਰਵਾਉਣ ਵਾਲੇ ਅਧਿਆਤਮਕ ਨੇਤਾ ਸਵਾਮੀ ਵਿਵੇਕਾਨੰਦ ਜੇਕਰ ਅੱਜ...
ਤਿਰੂਵੰਤਪੁਰਮ : ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ 19ਵੀਂ ਸ਼ਤਾਬਦੀ ਵਿਚ ਪੱਛਮੀ ਦੇਸ਼ਾਂ ਨੂੰ ਭਾਰਤੀ ਦਰਸ਼ਨ ਨਾਲ ਰੁਬਰੂ ਕਰਵਾਉਣ ਵਾਲੇ ਅਧਿਆਤਮਕ ਨੇਤਾ ਸਵਾਮੀ ਵਿਵੇਕਾਨੰਦ ਜੇਕਰ ਅੱਜ ਹੁੰਦੇ ਤਾਂ ਭਾਰਤ ਵਿਚ ਮਨੁੱਖਤਾ ਦਾ ਸਮਰਥਨ ਕਰਨ ਦੀ ਵਜ੍ਹਾ ਨਾਲ ਉਨ੍ਹਾਂ 'ਤੇ ਹਿੰਸਕ ਹਮਲੇ ਹੁੰਦੇ। ਤਿਰੂਵੰਤਪੁਰਮ ਵਿਚ ਕਰਵਾਏ ਇਕ ਪ੍ਰੋਗਰਾਮ ਵਿਚ ਸ਼ਸ਼ੀ ਥਰੂਰ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਜੇਕਰ ਵਰਤਮਾਨ ਵਿਚ ਭਾਰਤ ਵਿਚ ਸਵਾਮੀ ਵਿਵੇਕਾਨੰਦ ਹੁੰਦੇ ਤਾਂ ਜਿਨ੍ਹਾਂ ਗੁੰਡਿਆਂ ਨੇ ਸਵਾਮੀ ਅਗਨੀਵੇਸ਼ 'ਤੇ ਹਮਲਾ ਕੀਤਾ ਹੈ, ਉਹੀ ਉਨ੍ਹਾਂ 'ਤੇ ਵੀ ਹਮਲਾ ਕਰਦੇ।
Shashi Tharoorਉਨ੍ਹਾਂ ਦੇ ਚਿਹਰੇ 'ਤੇ ਇੰਜਣ ਆਇਲ ਲਗਾਇਆ ਜਾਂਦਾ ਅਤੇ ਗਲੀਆਂ ਵਿਚ ਧੱਕੇ ਦਿਤੇ ਜਾਂਦੇ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਲੋਕਾਂ ਦੇ ਸਨਮਾਨ ਦਾ ਸਮਰਥਨ ਕਰਦੇ ਅਤੇ ਕਹਿੰਦੇ ਕਿ ਮਨੁੱਖਤਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਪ੍ਰੋਗਰਾਮ ਵਿਚ ਸਮਾਜ ਸੇਵੀ ਸਵਾਮੀ ਅਗਨੀਵੇਸ਼ ਵੀ ਮੌਜੂਦ ਸਨ। 79 ਸਾਲਾ ਸਵਾਮੀ ਅਗਨੀਵੇਸ਼ 'ਤੇ ਪਿਛਲੇ ਮਹੀਨੇ ਹੀ ਝਾਰਖੰਡ ਵਿਚ ਹਮਲਾ ਕੀਤਾ ਗਿਆ ਸੀ। 17 ਜੁਲਾਈ ਨੂੰ ਪਾਕੁੜ ਵਿਚ ਇਕ ਭੀੜ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ ਸੀ।
ਸਵਾਮੀ ਅਗਨੀਵੇਸ਼ ਮੁਤਾਬਕ ਉਹ ਸਾਰੇ ਭਾਜਪਾ ਦੇ ਯੂਥ ਵਿੰਗ ਨਾਲ ਜੁੜੇ ਹੋਏ ਸਨ।
Swami Agniveshਹਾਲਾਂਕਿ ਸਟੇਟ ਭਾਜਪਾ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿਤਾ ਸੀ। ਸ਼ਸ਼ੀ ਥਰੂਰ ਨੇ ਅਪਣੇ ਭਾਸ਼ਣ ਦੌਰਾਨ ਕਿਹਾ ਕਿ ਗ੍ਰਹਿ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ ਸੰਪਰਦਾਇਕ ਹਿੰਸਾ ਦੇ 2920 ਮਾਮਲੇ ਸਾਹਮਣੇ ਆਏ, ਜਿਸ ਵਿਚੋਂ 70 ਮਾਮਲੇ ਗਾਂ ਨੂੰ ਲੈ ਕੇ ਹੋਈ ਹਿੰਸਾ ਦੇ ਸਨ। ਇਸ ਵਿਚੋਂ 68 ਮਾਮਲੇ ਪਿਛਲੇ ਚਾਰ ਸਾਲਾਂ ਵਿਚ ਭਾਜਪਾ ਦੀ ਸਰਕਾਰ ਦੇ ਦੌਰਾਨ ਸਾਹਮਣੇ ਆਏ।
Swamy Vivekanandਦਸ ਦਈਏ ਕਿ ਪਿਛਲੇ ਦਿਨੀਂ ਹੀ ਸ਼ਸ਼ੀ ਥਰੂਰ ਨੇ ਕਿਹਾ ਸੀ ਕਿ ਜੇਕਰ ਭਾਰਤੀ ਜਨਤਾ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਇਸ ਨਾਲ ਦੇਸ਼ ਹਿੰਦੂ ਪਾਕਿਸਤਾਨ ਬਣ ਜਾਵੇਗਾ। ਥਰੂਰ ਨੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਜੇਕਰ ਜਿੱਤਦੀ ਹੈ ਤਾਂ ਨਵਾਂ ਸੰਵਿਧਾਨ ਲਿਖੇਗੀ, ਜਿਸ ਨਾਲ ਇਹ ਦੇਸ਼ ਪਾਕਿਸਤਾਨ ਬਣਨ ਦੀ ਰਾਹ 'ਤੇ ਚੱਲ ਪਵੇਗਾ, ਜਿੱਥੇ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਕੋਈ ਸਨਮਾਨ ਨਹੀਂ ਕੀਤਾ ਜਾਂਦਾ ਹੈ। ਸ਼ਸ਼ੀ ਥਰੂਰ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੇ ਉਨ੍ਹਾਂ 'ਤੇ ਜ਼ੋਰਦਾਰ ਹਮਲਾ ਬੋਲਿਆ ਸੀ।