ਭਲਕੇ ਕਾਂਗਰਸ ਸੀਏਏ ਵਿਰੁੱਧ ਉਲੀਕੇਗੀ ਰਣਨੀਤੀ
Published : Jan 12, 2020, 4:45 pm IST
Updated : Jan 12, 2020, 4:45 pm IST
SHARE ARTICLE
File Photo
File Photo

16 ਤੇ 17 ਜਨਵਰੀ ਨੂੰ ਬੁਲਾਏ ਗਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਬੈਠਕ ਵਿਚ ਇਸ ਨਾਗਰਿਕਤਾ ਸੋਧ ਐਕਟ ਵਿਰੁਧ ਸਰਕਾਰ ਵਲੋਂ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ

ਚੰਡੀਗੜ੍ਹ : ਕੇਂਦਰ ਦੀ ਬੀਜੇਪੀ ਬਹੁਮਤ ਵਾਲੀ ਐਨ.ਡੀ.ਏ. ਸਰਕਾਰ ਵਲੋਂ ਪਹਿਲਾਂ ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਉਣ ਦੇ ਫ਼ੈਸਲੇ ਤੋਂ ਸੁੰਨ ਹੋਈ ਕਾਂਗਰਸ ਹਾਈ ਕਮਾਂਡ ਤੇ ਹੋਰ ਵਿਰੋਧੀ ਪਾਰਟੀਆਂ ਨੇ ਹੁਣ ਨਾਗਰਿਕਤਾ ਸੋਧ ਕਾਨੂੰਨ ਯਾਨੀ ਸੀ.ਏ.ਏ. ਵਿਰੁਧ ਖੁਲ੍ਹਾ ਵਿਰੋਧ ਸ਼ੁਰੂ ਕੀਤਾ ਹੋਇਆ ਹੈ। ਇਸ ਸਬੰਧ ਵਿਚ ਸਾਰੇ ਕਾਨੂੰਨੀ ਮਾਹਰਾਂ ਦੀ ਰਾਏ ਵੀ ਲਈ ਜਾ ਰਹੀ ਹੈ, ਸੁਪਰੀਮ ਕੋਰਟ ਵਿਚ ਵੀ ਪਟੀਸ਼ਨਾਂ ਪਾਈਆਂ ਹਨ। ਸੋਮਵਾਰ ਨੂੰ ਨਵੀਂ ਦਿੱਲੀ ਵਿਚ ਸੱਦੀ ਕਾਂਗਰਸੀ ਤੇ ਹਮਖ਼ਿਆਲੀ ਪਾਰਟੀਆਂ ਦੇ ਮੁੱਖ ਮੰਤਰੀਆਂ ਤੇ ਪਾਰਟੀ ਪ੍ਰਧਾਨਾਂ ਦੀ ਬੈਠਕ ਵਿਚ ਇਸ ਨਾਗਰਿਕਤਾ ਸੋਧ ਐਕਟ ਵਿਰੁਧ ਮੁਲਕ ਵਿਚ ਹਵਾ ਬਣਾਉਣ ਵਾਸਤੇ ਨੀਤੀ ਉਲੀਕੀ ਜਾਵੇਗੀ।

File PhotoFile Photo

ਪੰਜਾਬ ਸਰਕਾਰ ਤੇ ਸੱਤਾਧਾਰੀ ਪਾਰਟੀ ਕਾਂਗਰਸ ਦੇ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 16 ਤੇ 17 ਜਨਵਰੀ ਨੂੰ ਬੁਲਾਏ ਗਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਬੈਠਕ ਵਿਚ ਇਸ ਨਾਗਰਿਕਤਾ ਸੋਧ ਐਕਟ ਵਿਰੁਧ ਸਰਕਾਰ ਵਲੋਂ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਨਾਗਰਿਕਤਾ ਐਕਟ ਵਿਚ ਕੋਈ ਵੀ ਤਬਦੀਲੀ ਤਰਮੀਮ, ਅਦਲਾ ਬਦਲੀ ਜਾਂ ਸੋਧ ਕੇਵਲ ਸੰਸਦ ਹੀ ਕਰਦੀ ਹੈ। ਰਾਜਾਂ ਦੀਆਂ ਵਿਧਾਨ ਸਭਾਵਾਂ ਜਾਂ ਵਿਧਾਨ ਪ੍ਰੀਸ਼ਦਾਂ ਇਸ ਬਾਰੇ ਕੁੱਝ ਨਹੀਂ ਕਰ ਸਕਦੀਆਂ। ਕਾਂਗਰਸ ਦੇ ਦੋ ਤਿੰਨ ਮੰਤਰੀਆਂ ਨਾਲ ਕੀਤੀ ਗੱਲਬਾਤ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਪਤਾ ਲੱਗਾ ਕਿ ਕੇਵਲ ਦੋ ਚਾਰ ਲਾਈਨਾਂ ਦਾ ਵਿਰੋਧ ਕਰਨ ਵਾਲਾ ਪ੍ਰਸਤਾਵ ਹੀ ਆ ਸਕਦਾ ਹੈ। ਉਸ ਬਾਰੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਸੋਮਵਾਰ ਨੂੰ ਦਿੱਲੀ ਦੀ ਬੈਠਕ ਵਿਚ ਲਏ ਫ਼ੈਸਲੇ ਤੋਂ ਮਗਰੋਂ ਕੋਈ ਚਾਨਣਾ ਪਾ ਸਕਦੇ ਹਨ।

Captain amarinder singhFile Photo

ਇਥੇ ਇਹ ਦਸਣਾ ਜ਼ਰੂਰੀ ਹੈ ਕਿ ਮੁੱਖ ਮੰਤਰੀ ਪਹਿਲਾਂ ਹੀ ਇਸ ਨਾਗਰਿਕਤਾ ਸੋਧ ਐਕਟ ਵਿਰੁਧ ਬਿਆਨ ਦੇ ਚੁਕੇ ਹਨ ਅਤੇ ਸਪਸ਼ਟ ਕਹਿ ਚੁਕੇ ਹਨ ਕਿ ਪੰਜਾਬ ਵਿਚ ਇਹ ਸੋਧ ਐਕਟ ਲਾਗੂ ਨਹੀਂ ਕੀਤਾ ਜਾ ਸਕਦਾ। ਜਦੋਂ ਕਿ ਅਫ਼ਗ਼ਾਨਿਸਤਾਨ ਤੋਂ ਆਏ ਕਈ ਪੀੜਤ ਸਿੱਖ ਭਾਰਤ ਵਿਚ ਆ ਕੇ ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਇਸ ਨਵੇਂ ਸੋਧ ਐਕਟ ਪਾਸ ਕਰਨ ਲਈ ਮੋਦੀ ਸਰਕਾਰ ਦਾ ਧਨਵਾਦ ਕਰ ਚੁਕੇ ਹਨ।

File PhotoFile Photo

ਇਸ ਗੁੰਝਲ ਬਾਰੇ ਜਦੋਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਪ੍ਰਸਤਾਵ ਲਿਆਉਣਾ ਕੋਈ ਗ਼ੈਰ ਕਾਨੂੰਨੀ ਪ੍ਰਕਿਰਿਆ ਨਹੀਂ ਹੈ, ਇਹ ਤਾਂ ਸਾਰੇ ਸਦਨ ਦੀ ਰਾਏ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇ ਸੋਮਵਾਰ ਨੂੰ ਦਿੱਲੀ ਦੀ ਬੈਠਕ ਵਿਚ ਕੋਈ ਇਸ਼ਾਰਾ ਮਿਲਦਾ ਹੈ ਕਿ ਸੀ.ਏ.ਏ. ਵਿਰੁਧ ਪ੍ਰਸਤਾਵ, ਵਿਧਾਨ ਸਭਾ ਵਿਚ ਲਿਆਉਣਾ ਹੈ ਤਾਂ ਮੰਗਲਵਾਰ 14 ਜਨਵਰੀ ਨੂੰ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਬਾਰੇ ਚਰਚਾ ਕਰ ਕੇ ਆਖ਼ਰੀ ਫ਼ੈਸਲਾ ਲਿਆ ਜਾ ਸਕਦਾ ਹੈ।

File PhotoFile Photo

ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕਿ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ 16 ਜਨਵਰੀ ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਇਸ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਸਵੇਰੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦੇਣ ਉਪਰੰਤ ਪਹਿਲਾਂ ਇਕ ਪ੍ਰਸਤਾਵ ਪਾਸ ਕਰ ਕੇ ਸੰਵਿਧਾਨ ਦੀ 126ਵੀਂ ਤਰਮੀਮ ਵਾਲੇ ਬਿਲ ਵੀ ਪੁਸ਼ਟੀ ਯਾਨੀ ਪ੍ਰੋੜਤਾ ਕੀਤੀ ਜਾਵੇਗੀ। ਇਹ 126ਵੀਂ ਤਰਮੀਮ ਵਾਲਾ ਬਿਲ ਸੰਸਦ ਦੇ ਦੋਵਾਂ ਸਦਨਾਂ ਨੇ 20 ਦਸੰਬਰ ਨੂੰ ਪਾਸ ਕੀਤਾ ਸੀ ਜਿਸ ਤਹਿਤ ਅਨੁਸੂਚਿਤ ਜਾਤੀ, ਜਨ ਜਾਤੀ ਅਤੇ ਐਂਗਲੋ ਇੰਡੀਅਨ ਨੁਮਾਇੰਦਿਆਂ ਨੂੰ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਵਿਚ ਰਿਜ਼ਰਵ ਸੀਟਾਂ ਦੀ ਮਿਆਦ 10 ਸਾਲ ਲਈ ਹੋਰ ਅੱਗੇ ਵਧਾਉਣਾ ਹੈ।

Punjab assembly special sessionFile Photo

ਇਸ ਕੇਂਦਰੀ ਬਿਲ ਨੂੰ ਰਾਸ਼ਟਰਪਤੀ ਦੇ ਦਸਤਖ਼ਤਾਂ ਉਪਰੰਤ ਬਤੌਰ ਐਕਟ 25 ਜਨਵਰੀ ਤੋਂ ਲਾਗੂ ਕਰਨਾ ਹੈ, ਪਰ ਘੱਟੋ ਘੱਟ ਅੱਧੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਲੋਂ ਇਸ ਦੀ ਪੁਸ਼ਟੀ ਜ਼ਰੂਰੀ ਹੈ ਜਿਸ ਕਰ ਕੇ ਪੰਜਾਬ ਵਿਧਾਨ ਸਭਾ ਦਾ ਇਹ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ। ਜੇ ਇਸੇ ਵਿਧਾਨ ਸਭਾ ਨੇ ਸੀ.ਏ.ਏ. ਦੇ ਵਿਰੋਧ ਵਿਚ ਕੋਈ ਪ੍ਰਸਤਾਵ ਪਾਸ ਕਰਨਾ ਹੋਇਆ ਤਾਂ ਉਸੇ ਬੈਠਕ ਦੌਰਾਨ ਇਕ ਦਿਲਚਸਪ ਸਥਿਤੀ ਪੈਦਾ ਹੋ ਜਾਵੇਗੀ। ਹੈਰਾਨੀ ਤੇ ਆਪਾ ਵਿਰੋਧੀ ਇਹ ਨੁਕਤਾ ਖੜਾ ਹੋ ਜਾਵੇਗਾ ਕਿ ਪਹਿਲੇ ਪ੍ਰਸਤਾਵ ਰਾਹੀਂ ਕਾਂਗਰਸੀ ਮੈਂਬਰਾਂ ਦੀ ਬਹੁਸੰਮਤੀ ਵਾਲੀ ਵਿਧਾਨ ਸਭਾ ਪਹਿਲਾਂ, ਮੋਦੀ ਸਰਕਾਰ ਵਲੋਂ ਪਾਸ ਕੀਤੀ 126ਵੀਂ ਤਰਮੀਮੀ ਬਿਲ ਦਾ ਸਮਰਥਨ ਕਰੇਗੀ ਅਤੇ ਦੂਜੇ ਪ੍ਰਸਤਾਵ ਰਾਹੀਂ ਉਸੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement