ਨਾਗਰਿਕਤਾ ਕਾਨੂੰਨ ਕਾਰਨ ਦੁਨੀਆ ਸਾਹਮਣੇ ਆਇਆ ਪਾਕਿਸਤਾਨ ਵਿਚਲਾ ਧਾਰਮਕ ਅਤਿਆਚਾਰ : PM
Published : Jan 12, 2020, 8:15 pm IST
Updated : Jan 12, 2020, 8:15 pm IST
SHARE ARTICLE
file photo
file photo

ਕਾਨੂੰਨ ਦਾ ਮਕਸਦ ਨਾਗਰਿਕਤਾ ਖੋਹਣਾ ਨਹੀਂ, ਨਾਗਰਿਕਤਾ ਦੇਣਾ ਹੈ

ਕੋਲਕਾਤਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਨਾਗਰਿਕਤਾ ਕਾਨੂੰਨ ਦਾ ਡਟ ਕੇ ਸਮਰਥਨ ਕਰਦਿਆਂ ਕਿਹਾ ਕਿ ਇਸ ਕਾਨੂੰਨ ਸਬੰਧੀ ਪੈਦਾ ਹੋਏ ਵਿਵਾਦ ਨੇ ਦੁਨੀਆਂ ਨੂੰ ਪਾਕਿਸਤਾਨ ਵਿਚ ਧਾਰਮਕ ਘੱਟਗਿਣਤੀਆਂ ਦੇ ਅਤਿਆਚਾਰ ਦੀ ਹਕੀਕਤ ਵਿਖਾ ਦਿਤੀ ਹੈ। ਉਨ੍ਹਾਂ ਇਸ ਗੱਲ 'ਤੇ ਨਿਰਾਸ਼ਾ ਵੀ ਪ੍ਰਗਟ ਕੀਤੀ ਕਿ ਇਸ ਕਾਨੂੰਨ ਬਾਬਤ ਨੌਜਵਾਨਾਂ ਦੇ ਇਕ ਵਰਗ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਿਸ ਦਾ ਮਕਸਦ ਨਾਗਰਿਕਤਾ ਖੋਹਣਾ ਨਹੀਂ ਸਗੋਂ ਨਾਗਰਿਕਤਾ ਦੇਣਾ ਹੈ।

PhotoPhoto

ਪ੍ਰਧਾਨ ਮੰਤਰੀ ਨੇ ਰਾਮਕ੍ਰਿਸ਼ਨ ਮਿਸ਼ਨ ਦੇ ਮੁੱਖ ਦਫ਼ਤਰ ਬੇਲੂਰ ਮੱਠ ਵਿਚ ਜਨ ਸਭਾ ਨੂੰ ਸੰਬੋਧਤ ਕਰਦਿਆਂ ਕਿਹਾ, 'ਸੀਏਏ ਕਿਸੇ ਦੀ ਨਾਗਰਿਕਤਾ ਖੋਹਣ ਲਈ ਨਹੀਂ ਸਗੋਂ ਨਾਗਰਿਕਤਾ ਦੇਣ ਲਈ ਹੈ। ਅੱਜ ਕੌਮੀ ਨੌਜਵਾਨ ਦਿਵਸ ਮੌਕੇ ਮੈਂ ਭਾਰਤ, ਪਛਮੀ ਬੰਗਾਲ, ਉੱਤਰ ਪੂਰਬ ਦੇ ਨੌਜਵਾਨਾਂ ਨੂੰ ਇਹ ਦਸਣਾ ਚਾਹੁੰਦਾ ਹਾਂ ਕਿ ਇਹ ਨਾਗਰਿਕਤਾ ਦੇਣ ਲਈ ਰਾਤੋ ਰਾਤ ਬਣਿਆ ਕਾਨੂੰਨ  ਨਹੀਂ।'

PhotoPhoto

ਉਨ੍ਹਾਂ ਕਿਹਾ, 'ਸਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਦਾ, ਕਿਸੇ ਵੀ ਧਰਮ ਦਾ ਵਿਅਕਤੀ ਜਿਹੜਾ ਭਾਰਤ ਅਤੇ ਉਸ ਦੇ ਸੰਵਿਧਾਨ ਵਿਚ ਯਕੀਨ ਰਖਦਾ ਹੈ, ਉਹ ਯੋਗ ਕਵਾÎਇਦ ਰਾਹੀਂ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇ ਸਕਦਾ ਹੈ। ਇਸ ਵਿਚ ਕੋਈ ਸਮੱਸਿਆ ਨਹੀਂ।'

PhotoPhoto

ਮੋਦੀ ਨੇ ਅਪਣੇ ਭਾਸ਼ਨ ਵਿਚ ਮਹਾਤਮਾ ਗਾਂਧੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਥੋਂ ਤਕ ਕਿ ਰਾਸ਼ਟਰ ਪਿਤਾ ਨੇ ਵੀ ਧਾਰਮਕ ਅਤਿਆਚਾਰ ਕਾਰਨ ਇਥੇ ਆਉਣ ਵਾਲੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵਕਾਲਤ ਕੀਤੀ ਸੀ ਅਤੇ ਇਸ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਦੀਆਂ ਇੱਛਾਵਾਂ ਦੀ ਪੂਰਤੀ ਕੀਤੀ ਹੈ। ਵਿਰੋਧ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਉੱਤਰ ਪੂਰਬ ਦੇ ਲੋਕਾਂ ਨੇ ਅਪਣੀ ਖ਼ਾਸ ਪਛਾਣ ਅਤੇ ਸਭਿਆਚਾਰ ਦੀ ਰਾਖੀ ਕਰਨ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਹੈ।

PhotoPhoto

ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਉਨ੍ਹਾਂ ਦੇ ਹਿਤਾਂ ਦਾ ਨੁਕਸਾਨ ਨਹੀਂ ਕਰੇਗਾ। ਮੋਦੀ ਨੇ ਕਿਹਾ ਕਿ ਵੰਡ ਮਗਰੋਂ ਪਾਕਿਸਤਾਨ ਵਿਚ ਜਿਹੜੇ ਲੋਕਾਂ ਨਾਲ ਮਾੜਾ ਸਲੂਕ ਹੋਇਆ, ਉਨ੍ਹਾਂ ਲਈ ਨਾਗਰਿਕਤਾ ਕਾਨੂੰਨ ਵਿਚ ਥੋੜਾ ਜਿਹਾ ਬਦਲਾਅ ਕੀਤਾ ਗਿਆ ਹੈ। ਮੋਦੀ ਵਿਵੇਕਾਨੰਦ ਦੇ ਭਗਤ ਹਨ ਅਤੇ ਉਨ੍ਹਾਂ ਰਾਤ ਮੱਠ ਵਿਚ ਬਿਤਾਈ। ਉਹ ਰਾਮਕ੍ਰਿਸ਼ਨ ਮਿਸ਼ਨ ਜਿਸ ਦੀ ਸਥਾਪਨਾ 1897 ਵਿਚ ਵਿਵੇਕਾਨੰਦ ਨੇ ਕੀਤੀ ਸੀ, ਨਾਲ ਲੰਮੇ ਸਮੇਂ ਤੋਂ ਜੁੜੇ ਰਹੇ ਹਨ। ਵਿਵੇਕਾਨੰਦ ਦੀ ਜਯੰਤੀ ਨੂੰ ਕੌਮੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement