
ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ...
ਨਵੀਂ ਦਿੱਲੀ (ਅਰਪਨ ਕੌਰ): ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ 47ਵੇਂ ਦਿਨ ਵੀ ਜਾਰੀ ਹੈ। ਕਿਸਾਨੀ ਮੋਰਚੇ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਗਾਇਕਾ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਗਈ, ਜਿਵੇਂ ਕਿ ਕਨਵਰ ਗਰੇਵਾਲ, ਹਾਰਫ਼ ਚੀਮਾ, ਗਾਲਵ ਵੜੈਂਚ ਹੋਰ ਵੀ ਕਈਂ ਗਾਇਕ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਧਰਨਾ ਪ੍ਰਦਰਸ਼ਨ ਵਿਚ ਲਗਾਤਾਰ ਡਟੇ ਹੋਏ ਹਨ।
ਉਥੇ ਹੀ ਅੱਜ ਗਾਇਕ ਗਗਨਦੀਪ ਸਿੰਘ ਉਚੇਚੇ ਤੌਰ ‘ਤੇ ਪਹੁੰਚੇ ਉਨ੍ਹਾਂ ਨੇ ਹਮੇਸ਼ਾਂ ਹੀ ਆਪਣੇ ਗੀਤਾਂ ਰਾਹੀਂ ਹੱਕ ਸੱਚ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਗੀਤ ਗਾਏ ਹਨ। ਇਸ ਦੌਰਾਨ ਗਾਇਕ ਗਗਨ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿਲਾਂ ਕਾਰਨ ਅੱਜ ਇੱਥੇ ਸਾਡੇ ਬਜ਼ੁਰਗ ਮਾਤਾ, ਪਿਤਾ ਠੰਡ ਵਿਚ ਬੈਠੇ ਹਨ ਤੇ ਉਧਰ ਇਕ ਪਾਸੇ ਕਿਸਾਨ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦੀ ਲਾਸ਼ਾਂ ਵੀ ਘਰਾਂ ਨੂੰ ਜਾ ਰਹੀਆਂ ਹਨ ਜਿਸ ਕਾਰਨ ਸਾਡੇ ਪੰਜਾਬ ‘ਚ ਸੋਗ ਦੀ ਲਹਿਰ ਵੀ ਚੱਲ ਰਹੀ ਹੈ।
Kissan
ਇਸ ਸੋਗ ਦੀ ਲਹਿਰ ਨੂੰ ਲੈ ਕੇ ਉਨ੍ਹਾਂ ਨੇ ਇੱਕ ਗੀਤ ਦੀਆਂ ਕੁਝ ਲਾਈਨਾਂ ਸਾਡੇ ਰੂ-ਬ-ਰੂ ਪੇਸ਼ ਕੀਤੀਆਂ, “ਕੀ ਬਣਗੀ ਮਿਸਾਲ ਇੱਕ ਦਿੱਲੀ ਤੇ ਕਿਸਾਨ ਦੀ, ਹੱਕਾਂ ਪਿੱਛੇ ਲੜੇ ਜਿਹੜੇ ਸੱਚੇ ਇਨਸਾਨ ਦੀ, ਕੀ ਬਣਗੀ ਕਹਾਣੀ ਇਕ ਦਿੱਲੀ ਤੇ ਕਿਸਾਨ ਦੀ, ਹੱਕਾਂ ਪਿੱਛੇ ਲੜੇ ਜਿਹੜੇ ਸੱਚੇ ਇਨਸਾਨ ਦੀ, ਕਿ ਅੱਖਾਂ ਬੰਦ ਕਰੋ ਸਾਰੇ, ਤਸਵੀਰ ਇੱਕ ਆਉਂਗੀ, ਬਿੱਲ ਰੱਦ ਹੋਣਗੇ ਜਾਂ ਲਾਸ਼ ਘਰ ਜਾਊਗੀ”।
Kissan
ਗਗਨ ਨੇ ਦੱਸਿਆ ਕਿ ਸਦੋਂ ਅਸੀਂ ਘਰ ਜਾ ਰਿਸ਼ਤੇਦਾਰੀ ਜਾਂ ਕਿਤੇ ਬਾਹਰ ਜਾਈਦਾ ਤਾਂ ਕਿਸਾਨ ਅੰਦੋਲਨ ਬਾਰੇ ਹੀ ਸੁਨਣ ਨੂੰ ਮਿਲਦੈ। ਉਨ੍ਹਾਂ ਕਿਹਾ ਕਿ ਹੁਣ ਇਹ ਅੰਦੋਲਨ ਜਲਦ ਖਤਮ ਹੋਣਾ ਚਾਹੀਦਾ ਕਿਉਂਕਿ ਕਿਸੇ ਦੀ ਮਾਂ, ਭੈਣ, ਘਰਦੀ, ਬੱਚੇ ਸਭ ਇਸ ਅੰਦੋਲਨ ਵਿਚ ਪਹੁੰਚੇ ਹੋਇਆਂ ਦੀ ਘਰੇ ਇੰਤਜ਼ਾਰ ਕਰ ਰਹੀਆਂ ਹਨ। ਇਸ ਦੌਰਾਨ ਗਗਨ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਕੁਝ ਨਹੀਂ ਮੰਗ ਰਹੇ ਬਸ ਸਰਕਾਰ ਸਾਡੀਆਂ ਮੰਗਾਂ ਮੰਨ ਲਏ ਅਤੇ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰ ਦੇਣਾ ਚਾਹੀਦਾ ਹੈ।