
ਲੋ-ਕਾਸਟ ਕੈਰੀਅਰ ਗੋ-ਏਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਨਵੀਂ ਦਿੱਲੀ: ਲੋ-ਕਾਸਟ ਕੈਰੀਅਰ ਗੋ-ਏਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਅਪਮਾਨਜਨਕ ਟਿੱਪਣੀ ਕਰਨ ਦੇ ਲਈ ਇਕ ਸੀਨੀਅਰ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀਨੀਅਰ ਪਾਇਲਟ ਨੇ ਅਪਣੇ ਟਵਿਟਰ ਅਕਾਉਂਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਅਪਮਾਨਜਨਕ ਟਿੱਪਣੀ ਕੀਤੀ ਸੀ। ਦੱਸ ਦਈਏ ਕਿ ਪਾਇਲਟ ਅਨੀਸ਼ ਮਲਿਕ ਜੋ ਕਿ ਮਿਕੀ ਮਲਿਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤੀ ਹਵਾਈ ਫ਼ੌਜ ਦੇ ਸੇਵਾਮੁਕਤ ਅਧਿਕਾਰੀ ਸਨ।
GO Air
ਮਲਿਕ ਨੇ ਦੇਸ਼ ਦੇ ਪੀਐਮ ਮੋਦੀ ਖਿਲਾਫ਼ ਟਵੀਟ ਕੀਤਾ ਸੀ। ਰਿਪੋਰਟ ਮੁਤਾਬਿਕ ਦੱਸਿਆ ਗਿਆ ਹੈ ਕਿ 2010 ਵਿਚ ਮਲਿਕ ਨੇ ਭਾਰਤੀ ਹਵਾਈ ਫ਼ੌਜ ਵਿਚ 25 ਸਾਲ ਵੀਵੀਆਈਪੀ ਸੁਕਾਰਡਨ ਦੇ ਨਾਲ ਇਕ ਸਟੇਂਟ ਸਮੇਤ ਭਾਰਤੀ ਹਵਾਈ ਫ਼ੌਜ ‘ਚ ਨੌਕਰੀ ਕੀਤੀ ਸੀ। ਮੂਲ ਰੂਪ ਤੋਂ ਟਵੀਟ ਕਰਨ ਵਾਲੇ ਸੀਨੀਅਰ ਪਾਇਲਟ ਨੇ ਕਿਹਾ ਕਿ, ‘ਪੀਐਮ ਇਕ ਮੁਰਖ ਵਿਅਕਤੀ ਹਨ’। ਤੁਸੀਂ ਮੈਨੂੰ ਬਦਲੇ ‘ਚ ਇਹੀ ਕਹਿ ਸਕਦੇ ਹੋ।
Indian Air Force
ਇਹ ਠੀਕ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਪੀਐਮ ਨਹੀਂ ਹਾਂ ਪਰ ਪੀਐਮ ਇਕ ਬੇਵਕੂਫ਼ ਹੈ। ਇਸ ਤਰ੍ਹਾਂ ਦਾ ਟਵੀਟ ਆਈਏਐਫ਼ ਦੇ ਸੇਵਾ ਮੁਕਤ ਅਤੇ ਗੋਏਅਰ ਦੇ ਸੀਨੀਅਰ ਪਾਇਲਟ ਨੇ ਕੀਤਾ ਹੈ। ਕੁਝ ਦੇਰ ਬਾਅਦ ਇਸ ਟਵੀਟ ਨੂੰ ਹਟਾ ਦਿੱਤਾ ਗਿਆ ਅਤੇ ਮਲਿਕ ਨੇ ਅਪਣੇ ਟਵੀਟਰ ਅਕਾਉਂਟ ਨੂੰ ਲਾਕ ਕਰ ਦਿੱਤਾ।
GO Airline
ਪਾਇਲਟ ਨੇ ਇਕ ਹੋਰ ਟਵੀਟ ‘ਚ ਮੁਆਫ਼ੀ ਮੰਗ ਤੇ ਕਿਹਾ ਕਿ ‘ਮੈਂ ਪੀਐਮ ਮੋਦੀ ਬਾਰੇ ਅਪਣੇ ਟਵੀਟਸ ਦੇ ਲਈ ਮੁਆਫ਼ੀ ਮੰਗਦਾ ਹਾਂ, ਹੋਰ ਅਪਮਾਨਜਨਕ ਟਵੀਟ ਜਿਸਦਾ ਸੰਬੰਧ ਕਿਸੇ ਦੀਆਂ ਭਾਵਾਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ। ਮੈਂ ਦੱਸਿਆ ਹੈ ਕਿ ਗੋ ਏਅਰ ਮੇਰੇ ਕਿਸੇ ਵੀ ਟਵੀਟ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੋਂ ਜੁੜਿਆ ਨਹੀਂ ਹੈ ਕਿਉਂਕਿ ਉਹ ਵਿਅਕਤੀਗਤ ਦੇ ਵਿਚਾਰ ਸੀ। ਗੋਏਅਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਮੁਅੱਤਲ ਕਰ ਦਿੱਤਾ ਕਿ ਏਅਰਲਾਈਨ ਦੀ ਅਜਿਹੇ ਮਾਮਲਿਆਂ ਵਿਚ ਜ਼ੀਰੋ ਸਹਿਣਸ਼ੀਲਤਾ ਹੈ।