Divya Pahuja murder: ਦਿਵਿਆ ਪਾਹੂਜਾ ਕਤਲ ਕੇਸ ਵਿਚ ਮੁਹਾਲੀ ਵਾਸੀ ਬਲਰਾਜ ਗਿੱਲ ਗ੍ਰਿਫ਼ਤਾਰ; ਕੋਲਕਾਤਾ ਤੋਂ ਹੋਈ ਗ੍ਰਿਫਤਾਰੀ
Published : Jan 12, 2024, 9:29 am IST
Updated : Jan 12, 2024, 9:29 am IST
SHARE ARTICLE
One accused held at Kolkata in Divya Pahuja murder
One accused held at Kolkata in Divya Pahuja murder

ਗੁਰੂਗ੍ਰਾਮ ਪੁਲਿਸ ਨੇ ਉਸ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਦੇ ਵਿਚਕਾਰ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਸੀ।

Divya Pahuja murder: ਹਰਿਆਣਾ ਦੇ ਗੁਰੂਗ੍ਰਾਮ 'ਚ ਮਾਡਲ ਦਿਵਿਆ ਪਾਹੂਜਾ ਕਤਲ ਕਾਂਡ 'ਚ ਅਪਰਾਧ ਸ਼ਾਖਾ ਨੂੰ ਵੱਡੀ ਸਫਲਤਾ ਮਿਲੀ ਹੈ। 10 ਦਿਨ ਪਹਿਲਾਂ ਬੀਐਮਡਬਲਿਯੂ ਕਾਰ 'ਚ ਦਿਵਿਆ ਦੀ ਲਾਸ਼ ਲੈ ਕੇ ਭੱਜਣ ਵਾਲੇ ਬਲਰਾਜ ਗਿੱਲ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਹਿਰਾਸਤ 'ਚ ਲਿਆ ਗਿਆ ਹੈ। ਉਸ 'ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ। ਇਕ ਦਿਨ ਪਹਿਲਾਂ, ਗੁਰੂਗ੍ਰਾਮ ਪੁਲਿਸ ਨੇ ਉਸ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਦੇ ਵਿਚਕਾਰ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਸੀ।

ਮੁਹਾਲੀ ਦਾ ਰਹਿਣ ਵਾਲਾ ਬਲਰਾਜ ਗਿੱਲ ਇਸ ਕਤਲ ਕਾਂਡ ਦੇ ਮਾਸਟਰ ਮਾਈਂਡ ਹੋਟਲ ਮਾਲਕ ਅਭਿਜੀਤ ਸਿੰਘ ਦਾ ਦੋਸਤ ਹੈ। ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦਸਿਆ ਕਿ ਬਲਰਾਜ ਗਿੱਲ ਨੂੰ ਗੁਰੂਗ੍ਰਾਮ ਲਿਆਂਦਾ ਜਾ ਰਿਹਾ ਹੈ। ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਹਾਲਾਂਕਿ 10 ਦਿਨ ਬਾਅਦ ਵੀ ਪੁਲਿਸ ਦਿਵਿਆ ਪਾਹੂਜਾ ਦੀ ਲਾਸ਼ ਨਹੀਂ ਲੱਭ ਸਕੀ। ਬਲਰਾਜ ਦੇ ਨਾਲ ਲਾਸ਼ ਲੈ ਕੇ ਫਰਾਰ ਹੋਣ ਵਾਲਾ ਦੂਜਾ ਮੁਲਜ਼ਮ ਰਵੀ ਬੰਗਾ ਅਜੇ ਫਰਾਰ ਹੈ।

ਇਸ ਤੋਂ ਪਹਿਲਾਂ ਪੁਲਿਸ ਨੇ ਦਿਵਿਆ ਦੇ ਕਤਲ ਕਾਂਡ ਦੇ ਮਾਸਟਰਮਾਈਂਡ ਹੋਟਲ ਮਾਲਕ ਅਭਿਜੀਤ ਅਤੇ ਲਾਸ਼ ਨੂੰ ਹੋਟਲ ਤੋਂ ਬਾਹਰ ਕੱਢਣ ਵਿਚ ਮਦਦ ਕਰਨ ਵਾਲੇ ਓਮਪ੍ਰਕਾਸ਼ ਅਤੇ ਹੇਮਰਾਜ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਇਲਾਵਾ ਪੁਲਿਸ ਨੇ ਅਭਿਜੀਤ ਦੀ ਪ੍ਰੇਮਿਕਾ ਮੇਘਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਕਤਲ ਤੋਂ ਬਾਅਦ ਮੇਘਾ ਅਭਿਜੀਤ ਦੇ ਕਹਿਣ 'ਤੇ ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ 'ਤੇ ਆਈ ਸੀ। ਇਹ ਮੇਘਾ ਹੀ ਸੀ ਜਿਸ ਨੇ ਦਿਵਿਆ ਦਾ ਆਈ-ਫੋਨ ਅਤੇ ਪਿਸਤੌਲ ਸਮੇਤ ਹੋਰ ਅਹਿਮ ਸਬੂਤਾਂ ਨੂੰ ਨਸ਼ਟ ਕਰਨ ਵਿਚ ਅਭਿਜੀਤ ਦੀ ਮਦਦ ਕੀਤੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗੁਰੂਗ੍ਰਾਮ ਪੁਲਿਸ ਦੀ ਜਾਂਚ ਮੁਤਾਬਕ ਦਿਵਿਆ ਦੇ ਕਤਲ ਵਾਲੇ ਦਿਨ ਬਲਰਾਜ ਗਿੱਲ ਵੀ ਅਭਿਜੀਤ ਅਤੇ ਦਿਵਿਆ ਦੇ ਨਾਲ ਹੋਟਲ 'ਚ ਆਇਆ ਸੀ। ਜ਼ਿਕਰਯੋਗ ਹੈ ਕਿ ਬਲਦੇਵ ਨਗਰ, ਗੁਰੂਗ੍ਰਾਮ ਦੀ ਰਹਿਣ ਵਾਲੀ ਦਿਵਿਆ ਪਾਹੂਜਾ (27) 1 ਜਨਵਰੀ ਨੂੰ ਹੋਟਲ ਸਿਟੀ ਪੁਆਇੰਟ ਦੇ ਮਾਲਕ ਅਭਿਜੀਤ ਨਾਲ ਘੁੰਮਣ ਗਈ ਸੀ। ਫਿਰ ਉਹ 2 ਜਨਵਰੀ ਨੂੰ ਸਵੇਰੇ 4.15 ਵਜੇ ਅਭਿਜੀਤ ਅਤੇ ਇਕ ਹੋਰ ਵਿਅਕਤੀ ਨਾਲ ਗੁਰੂਗ੍ਰਾਮ ਦੇ ਸਿਟੀ ਪੁਆਇੰਟ ਹੋਟਲ ਵਾਪਸ ਪਰਤੀ। ਹੋਟਲ ਵਿਚ ਉਸ ਨੇ ਦਿਵਿਆ ਨੂੰ ਗੋਲੀ ਮਾਰ ਦਿਤੀ।

ਇਸ ਤੋਂ ਬਾਅਦ ਅਭਿਜੀਤ ਸਿੰਘ ਨੇ ਅਪਣੇ ਦੋਸਤਾਂ ਬਲਰਾਜ ਗਿੱਲ ਅਤੇ ਰਵੀ ਬੰਗਾ ਨੂੰ ਬੁਲਾਇਆ। ਉਨ੍ਹਾਂ ਨੂੰ 10 ਲੱਖ ਰੁਪਏ, ਇਕ BMW ਕਾਰ ਦਿਤੀ ਅਤੇ ਦਿਵਿਆ ਦੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਸੌਂਪ ਦਿਤਾ। 3 ਜਨਵਰੀ ਨੂੰ ਪੁਲਿਸ ਨੇ ਕਾਰ ਨੂੰ ਪੰਜਾਬ ਦੇ ਪਟਿਆਲਾ ਤੋਂ ਬਰਾਮਦ ਕੀਤਾ ਸੀ, ਪਰ ਅੱਜ ਤਕ ਦਿਵਿਆ ਦੀ ਲਾਸ਼ ਅਤੇ ਰਵੀ ਦਾ ਪਤਾ ਨਹੀਂ ਲੱਗ ਸਕਿਆ ਹੈ।

(For more Punjabi news apart from One accused held at Kolkata in Divya Pahuja murder, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement