ਕੋਰੋਨਾ ਵਾਇਰਸ ਦੀ ਵਾਹਨ ਉਦਯੋਗ ਨੂੰ ਮਾਰ : ਉਤਪਾਦਨ 8.3 ਫ਼ੀ ਸਦੀ ਘਟਣ ਦਾ ਅਨੁਮਾਨ!
Published : Feb 12, 2020, 8:26 pm IST
Updated : Feb 12, 2020, 8:26 pm IST
SHARE ARTICLE
file photo
file photo

ਭਾਰਤ 'ਚ ਜ਼ਿਆਦਾ ਅਸਰ ਦੀ ਸ਼ੰਕਾ

ਨਵੀਂ ਦਿੱਲੀ : ਫਿਚ ਸਲਿਊਸ਼ਨ ਨੇ ਚੀਨ 'ਚ ਕੋਰੋਨਾ ਵਾਇਰਸ ਦੇ ਫੈਲੇ ਇੰਫੈਕਸ਼ਨ ਕਾਰਨ 2020 'ਚ ਘਰੇਲੂ ਵਾਹਨ ਨਿਰਮਾਣ 8.3 ਫੀਸਦੀ ਸਿਕੁੜ ਜਾਣ ਦਾ ਬੁੱਧਵਾਰ ਨੂੰ ਅਨੁਮਾਨ ਪ੍ਰਗਟ ਕੀਤਾ ਹੈ। ਚੀਨ 'ਚ ਇਸ ਵਾਇਰਸ ਦਾ ਇੰਫੈਕਸ਼ਨ ਫੈਲਣ ਦੇ ਕਾਰਨ ਵਾਹਨਾਂ ਦੇ ਕਲਪੁਰਜੇ ਬਣਾਉਣ ਵਾਲੀਆਂ ਕੰਪਨੀਆਂ ਨੇ ਉਤਪਾਦਨ ਰੋਕ ਦਿਤਾ ਹੈ।

file photofile photo

ਫਿਚ ਨੇ ਕਿਹਾ ਕਿ ਜੇਕਰ ਭਾਰਤ 'ਚ ਵੀ ਵਾਇਰਸ ਦਾ ਇੰਫੈਕਸ਼ਨ ਫੈਲਿਆ ਤਾਂ ਇਥੇ ਵੀ ਇਸ ਤਰ੍ਹਾਂ ਦੀਆਂ ਨੀਤੀਆਂ ਅਪਣਾਈਆਂ ਜਾ ਸਕਦੀਆਂ ਹਨ। ਉਸ ਨੇ ਕਿਹਾ ਕਿ ਭਾਰਤ ਦੀ ਸਿਹਤਮੰਦ ਅਤੇ ਮੈਡੀਕਲ ਪ੍ਰਣਾਲੀ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ 'ਚ ਵਾਇਰਸ ਦਾ ਇੰਫੈਕਸ਼ਨ ਫੈਲਣ ਦੀ ਰਫਤਾਰ ਚੀਨ ਦੀ ਤੁਲਨਾ 'ਚ ਜ਼ਿਆਦਾ ਹੋਵੇਗੀ ਅਤੇ ਘਰੇਲੂ ਵਾਹਨ ਉਦਯੋਗ 'ਤੇ ਜ਼ਿਆਦਾ ਵਿਆਪਕ ਅਸਰ ਦੇਖਣ ਨੂੰ ਮਿਲੇਗਾ।

file photofile photo

ਫਿਚ ਨੇ ਕਿਹਾ ਕਿ ਚੀਨ ਭਾਰਤੀ ਵਾਹਨ ਉਦਯੋਗ ਦੇ ਲਈ ਕਲਪੁਰਜ਼ਿਆਂ ਦਾ ਸਭ ਤੋਂ ਵੱਡਾ ਸਪਲਾਈਕਰਤਾ ਹੈ। ਅਜਿਹੇ 'ਚ ਚੀਨ 'ਚ ਤਿਆਰ ਕਲਪੁਰਜ਼ਿਆਂ ਦੀ ਕਮੀ ਹੋਣ ਨਾਲ ਭਾਰਤੀ ਵਾਹਨ ਉਦਯੋਗ ਨੂੰ ਉਤਪਾਦਨ ਦੀ ਗਤੀ ਘੱਟ ਕਰਨ ਜਾਂ ਬੰਦ ਕਰਨ ਨੂੰ ਮਜ਼ਬੂਰ ਹੋਣਾ ਪੈ ਸਕਦਾ ਹੈ।

file photofile photo

ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਨਾਂ ਨਾਲ ਅਸੀਂ 2020 'ਚ ਘਰੇਲੂ ਵਾਹਨ ਵਿਨਿਰਮਾਣ 'ਚ 8.3 ਫ਼ੀ ਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਕਰਦੇ ਹਾਂ। ਸਾਲ 2019 'ਚ ਇਸ 'ਚੋਂ 13.2 ਫੀਸਦੀ ਦੀ ਗਿਰਾਵਟ ਰਹੀ ਸੀ। ਫਿਚ ਨੇ ਕਿਹਾ ਕਿ ਚੀਨ ਭਾਰਤ ਦੇ ਵਾਹਨ ਕਲਪੁਰਜੇ ਲੋੜ ਦੀ 10 ਤੋਂ 30 ਫ਼ੀ ਸਦੀ ਦੀ ਪੂਰਤੀ ਕਰਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement