ਧਨਤੇਰਸ ’ਤੇ ਆਟੋ ਕੰਪਨੀਆਂ ਵਿਚ 15 ਹਜ਼ਾਰ ਤੋਂ ਜ਼ਿਆਦਾ ਵਾਹਨਾਂ ਦੀ ਹੋਈ ਵਿਕਰੀ  
Published : Oct 26, 2019, 12:47 pm IST
Updated : Oct 26, 2019, 12:47 pm IST
SHARE ARTICLE
Hyundai mg motor supplies 15000 vehicles on dhanteras day
Hyundai mg motor supplies 15000 vehicles on dhanteras day

ਦੇਸ਼ ਦੀ ਪ੍ਰਮੁੱਖ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਨੇ ਕਿਹਾ ਕਿ ਧਨਤੇਰਸ ਦੇ ਦਿਨ ਉਸ ਦੀ ਵਿਕਰੀ ਚੰਗੀ ਰਹੀ।

ਨਵੀਂ ਦਿੱਲੀ: ਆਟੋ ਸੈਕਟਰ ਵਿਚ ਆਈ ਮੰਦੀ ਦੌਰਾਨ ਧਨਤੇਰਸ ਤੇ ਹੁੰਡਈ ਮੋਟਰਸ, ਕਿਆ ਮੋਟਰਸ ਅਤੇ ਐਮਜੀ ਮੋਟਰਸ ਵਰਗੀਆਂ ਕਾਰ ਕੰਪਨੀਆਂ ਨੇ ਕਰੀਬ 15 ਹਜ਼ਾਰ ਵਾਹਨਾਂ ਦੀ ਡਿਲਵਰੀ ਕੀਤੀ। ਹਿੰਦੂ ਮਤ ਅਨੁਸਾਰ ਧਨਤੇਰਸ ਦੇ ਦਿਨ ਨੂੰ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਵੱਡੀ ਸੰਖਿਆ ਵਿਚ ਗਾਹਕ ਇਸ ਦਿਨ ਵਾਹਨ ਦੀ ਡਿਲਵਰੀ ਲੈਣਾ ਚਾਹੁੰਦੇ ਹਨ। ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਹਿਊਂਡਈ ਮੋਟਰ ਇੰਡੀਆ ਨੇ ਕਿਹਾ ਕਿਹ ਉਸ ਨੇ ਸ਼ੁੱਕਰਵਾਰ ਨੂੰ 12,500 ਕਾਰਾਂ ਦੀ ਡਿਲਵਰੀ ਕੀਤੀ।

CarsCars

ਹਿਊਂਡਈ ਮੋਟਰਸ ਗਰੁਪ ਦੀ ਕੰਪਨੀ ਕਿਆ ਮੋਟਰਸ ਨੇ ਹਾਲ ਹੀ ਵਿਚ ਲਾਂਚ ਐਸਯੂਵੀ ਸੈਲਟਾਸ ਦੀ 2,184 ਇਕਾਈਆਂ ਦੀ ਡਿਲਵਰੀ ਕੀਤੀ ਹੈ। ਐਮਜੀ ਮੋਟਰ ਵੱਲੋਂ ਕਿਹਾ ਗਿਆ ਹੈ ਕਿ ਉਸ ਨੇ 700 ਹੈਕਟਰ ਦੀ ਡਿਲਵਰੀ ਕੀਤੀ ਹੈ। ਇਸ ਵਿਚੋਂ 200 ਕਾਰਾਂ ਦੀ ਡਿਲਵਰੀ ਦਿੱਲੀ-ਐਨਸੀਆਰ ਵਿਚ ਸਿਰਫ ਇਕ ਸਥਾਨ ਤੋਂ ਕੀਤੀ ਗਈ।

CarsCars

ਦੇਸ਼ ਦੀ ਪ੍ਰਮੁੱਖ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਨੇ ਕਿਹਾ ਕਿ ਧਨਤੇਰਸ ਦੇ ਦਿਨ ਉਸ ਦੀ ਵਿਕਰੀ ਚੰਗੀ ਰਹੀ। ਹਾਲਾਂਕਿ ਕੰਪਨੀ ਨੇ ਵਿਕਰੀ ਦਾ ਕੋਈ ਅੰਕੜਾ ਨਹੀਂ ਦਿੱਤਾ। ਪਿਛਲੇ ਦਿਨਾਂ ਵਿਚ ਦੁਸਹਿਰੇ ਮੌਕੇ ਮੁੰਬਈ, ਦਿੱਲੀ, ਗੁਜਰਾਤ ਅਤੇ ਦੇਸ਼ ਦੇ ਹੋਰ ਦੇਸ਼ਾਂ ਵਿਚ ਇਕ ਦਿਨ ਵਿਚ 200 ਮਰਸਡੀਜ਼ ਦੀ ਡਿਲਵਰੀ ਕੀਤੀ ਗਈ ਸੀ। ਮੁੰਬਈ ਵਿਚ 125 ਅਤੇ ਗੁਜਰਾਤ ਵਿਚ 74 ਕਾਰਾਂ ਵਿਚ ਡਿਲਵਰੀ ਕੀਤੀ ਗਈ ਸੀ।

CarsCars

ਉਸ ਤੋਂ ਪਹਿਲਾਂ ਇਕ ਰਿਪੋਰਟ ਆਈ ਸੀ, ਜਿਸ ਦੇ ਮੁਤਾਬਕ ਸੁਪਰਸਪੋਰਟਸ ਕਾਰ ਕੰਪਨੀ ਲੈਂਬੋਰਗਿੰਨੀ ਇਸ ਸਾਲ ਭਾਰਤ ਵਿਚ 65 ਯੂਨਿਟ ਕਾਰ ਦੀ ਵਿਕਰੀ ਕਰ ਸਕਦੀ ਹੈ। ਇਸ ਹਿਸਾਬ ਨਾਲ ਹਰ ਹਫ਼ਤੇ ਇਕ ਕਾਰ ਦੀ ਡਿਲਵਰੀ ਹੋ ਰਹੀ ਹੈ। ਦਸ ਦਈਏ ਕਿ ਇਸ ਕਾਰ ਦੀ ਕੀਮਤ 2.5-3 ਕਰੋੜ ਦੇ ਆਸਪਾਸ ਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM
Advertisement