ਹਰ 4 ਕਿਲੋਮੀਟਰ ’ਤੇ ਚਾਰਜ ਕੀਤੇ ਜਾ ਸਕਣਗੇ ਈ-ਵਾਹਨ! ਇਹਨਾਂ ਕੰਪਨੀਆਂ ਨੂੰ ਮਿਲੀ ਮਨਜ਼ੂਰੀ
Published : Feb 12, 2020, 3:33 pm IST
Updated : Feb 12, 2020, 3:34 pm IST
SHARE ARTICLE
Electric vehicles can be charged every 4 kilometers
Electric vehicles can be charged every 4 kilometers

ਦੇਸ਼ ਦੇ 62 ਤੋਂ ਜ਼ਿਆਦਾ ਸ਼ਹਿਰਾਂ ਵਿਚ 2600 ਈ-ਵਹੀਕਲ ਚਾਰਜਿੰਗ ਸਟੇਸ਼ਨ...

ਨਵੀਂ ਦਿੱਲੀ: ਦੇਸ਼ ਵਿਚ ਇਲੈਕਟ੍ਰਿਕ ਵਹੀਕਲ ਤੇ ਫੋਕਸ ਵਧ ਰਿਹਾ ਹੈ। ਲੋਕ ਨੂੰ ਇਹ ਚਿੰਤਾ ਲੱਗੀ ਰਹਿੰਦੀ ਹੈ ਕਿ ਇਹਨਾਂ ਵਾਹਨਾਂ ਨੂੰ ਚਾਰਜ ਕਿਵੇਂ ਕੀਤਾ ਜਾਵੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਸਾਲ ਦੇ ਅੰਦਰ ਵੱਡੇ ਸ਼ਹਿਰਾਂ ਵਿਚ ਹਰ ਚਾਰ ਕਿਲੋਮੀਟਰ ਤੇ ਇਲੈਕਟ੍ਰਿਕ ਵਹੀਕਲਸ ਲਈ ਚਾਰਜਿੰਗ ਦੀ ਸੁਵਿਧਾ ਉਪਲੱਬਧ ਹੋਵੇਗੀ। ਸਰਕਾਰੀ ਕੰਪਨੀਆਂ ਨੂੰ 2600 ਚਾਰਜਿੰਗ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।

E-vahilceE-vahilce

ਉਹਨਾਂ ਨੇ ਕਿਹਾ ਕਿ ਸਰਕਾਰ ਨੇ NTPC, EESL ਅਤੇ REIL ਵਰਗੀਆਂ ਕੰਪਨੀਆਂ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਸਰਕਾਰੀ ਕੰਪਨੀਆਂ ਨੂੰ ਅਸਲੀ ਠੇਕਾ ਕੇਵਲ ਉਦੋਂ ਹੀ ਮਿਲੇਗਾ ਜਦੋਂ ਉਹ ਉਸ ਜ਼ਮੀਨ ਲਈ ਮੈਮੋਰੰਡਮ ਆਫ਼ ਅੰਡਰਟੇਕਿੰਗ ਤੇ ਦਸਤਖ਼ਤ ਕਰਨਗੇ। ਸੂਤਰਾਂ ਮੁਤਾਬਕ ਇਸ ਸ਼ਰਤ ਤੋਂ ਕੰਪਨੀਆਂ ਦੀ ਚਾਰਜਿੰਗ ਇੰਫ੍ਰਾਸਟ੍ਰਕਚਰ ਨੂੰ ਲੈ ਕੇ ਗੰਭੀਰਤਾ ਨਿਸ਼ਚਿਤ ਹੋਵੇਗੀ।

E-vahilceE-vahilce

ਦੇਸ਼ ਦੇ 62 ਤੋਂ ਜ਼ਿਆਦਾ ਸ਼ਹਿਰਾਂ ਵਿਚ 2600 ਈ-ਵਹੀਕਲ ਚਾਰਜਿੰਗ ਸਟੇਸ਼ਨ ਲਗਾਉਣ ਦੇ ਆਰਡਰ ਦਾ ਇਕ ਵੱਡਾ ਹਿੱਸਾ ਸਰਕਾਰ ਦੇ ਮਾਲਕਿਨਾ ਹਕ ਵਾਲੇ ਰਾਜਸਥਾਨ ਇਲੈਕਟ੍ਰਾਨਿਕਸ ਐਂਡ ਇੰਸਟਰੂਮੈਂਟਸ ਲਿਮਟਿਡ ਅਤੇ ਐਨਰਜੀ ਐਫਿਸ਼ਿਅੰਸੀ ਸਰਵੀਸੇਜ਼ ਲਿਮਟਿਡ ਨੂੰ ਮਿਲਿਆ ਹੈ। NTPC ਅਤੇ ਪਾਵਰ ਗ੍ਰਿਡ ਕਾਰਪ ਵੀ ਚਾਰਜਿੰਗ ਸਟੇਸ਼ਨਾਂ ਲਈ ਘਟ ਬੋਲੀ ਲਗਾਉਣ ਵਾਲੀਆਂ ਕੰਪਨੀਆਂ ਦੇ ਰੂਪ ਵਿਚ ਉਭਰੀਆਂ ਹਨ।

E-vahilceE-vahilce

ਇਕ ਅਧਿਕਾਰੀ ਨੇ ਦਸਿਆ ਕਿ ਉਹ ਕੰਪਨੀਆ ਨੂੰ ਫਾਈਨਲ ਕੰਟ੍ਰੈਕਟ ਉਦੋਂ ਦੇਣਗੇ ਜਦੋਂ ਉਹ ਜ਼ਮੀਨ ਲਈ MoU ਲਗਾਉਣਗੇ। ਉਹ ਹੁਣ ਤਕ 600-700 ਮਨਜ਼ੂਰੀਆਂ ਜਾਰੀ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਸਾਰੇ ਕੰਟ੍ਰੈਕਟ ਇਕ ਮਹੀਨੇ ਦੇ ਅੰਦਰ ਦਿੱਤੇ ਜਾਣਗੇ। ਇਸ ਯੋਜਨਾ ’ਤੇ ਅਮਲ ਹੋਣ ਤੋਂ ਬਾਅਦ 10 ਲੱਖ ਤੋਂ ਵਧ ਆਬਾਦੀ ਵਾਲੇ ਸ਼ਹਿਰ ਵਿਚ ਹਰ ਚਾਰ ਕਿਲੋਮੀਟਰ ’ਤੇ ਇਕ ਚਾਰਜਿੰਗ ਸਟੇਸ਼ਨ ਹੋਵੇਗਾ।

E-vahilceE-vahilce

ਇਸ ਨਾਲ ਹਰ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਇਕ ਚਾਰਜਿੰਗ ਪੁਆਇੰਟ ਲਗਾਉਣ ਨਾਲ ਮਦਦ ਮਿਲੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਕੰਪਨੀਆਂ ਨੂੰ ਹੈਵੀ ਇੰਡਸਟ੍ਰੀਜ਼ ਡਿਪਾਰਟਮੈਂਟ ਤੋਂ ਸਿਧਾਂਤਕ ਮਨਜ਼ੂਰੀ ਦੇ ਆਧਾਰ ’ਤੇ ਠੇਕਾ ਲੈਣ ਲਈ ਅਵਾਰਡ ਪ੍ਰਾਸੈਸ ਸ਼ੁਰੂ ਕਰਨ ਲਈ ਕਿਹਾ ਗਿਆ ਹੈ।      

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement