
ਇਸ ਦੇ ਲਈ ਚਿੜੀਆਘਰ ਵਿਚ ਸਾਈਕਲ ਟ੍ਰੈਕ ਬਣਾਈ ਜਾ ਰਹੀ ਹੈ...
ਨਵੀਂ ਦਿੱਲੀ: ਦਿੱਲੀ ਦੇ ਚਿੜੀਆਘਰ ਦੇਖਣ ਲਈ ਇਕ ਵਧੀਆ ਉਪਰਾਲਾ ਕੀਤਾ ਗਿਆ ਹੈ। ਜੀ ਹਾਂ, ਹੁਣ ਦਿੱਲੀ ਦੇ ਚਿੜੀਆਘਰ ਵਚਿ ਜਾਨਵਰਾਂ ਨੂੰ ਦੇਖਣ ਲਈ ਸਾਈਕਲ ਕਿਰਾਏ ਤੇ ਮਿਲਣਗੇ। ਤੁਸੀਂ ਸਾਈਕਲ ਚਲਾ ਕੇ ਅਲੱਗ-ਅਲੱਗ ਜਾਨਵਰਾਂ ਦੇ ਵਾੜੇ ਤਕ ਜਾ ਸਕਦੇ ਹੋ। ਫਿਲਹਾਰ ਬੈਟਰੀ ਰਿਕਸ਼ਾ ਹੀ ਇਕਲੌਤਾ ਸਾਧਨ ਹੈ। 26 ਜਨਵਰੀ ਨੂੰ ਇਹ ਸੁਵਿਧਾ ਸ਼ੁਰੂ ਕੀਤੀ ਗਈ ਸੀ।
Zoo
ਇਸ ਦੇ ਲਈ ਚਿੜੀਆਘਰ ਵਿਚ ਸਾਈਕਲ ਟ੍ਰੈਕ ਬਣਾਈ ਜਾ ਰਹੀ ਹੈ। ਇਹ ਇਕਦਮ ਨੈਚੁਰਲ ਹੋਵੇਗਾ ਯਾਨੀ ਜਿਸ ਤਰ੍ਹਾਂ ਜੰਗਲਾਂ ਦੇ ਰਾਸਤੇ ਹੁੰਦੇ ਹਨ ਠੀਕ ਉਸੇ ਤਰ੍ਹਾਂ ਸਾਈਕਲ ਟ੍ਰੈਕ ਬਣਾਈ ਜਾ ਰਹੀ ਹੈ। ਇਹ ਦੋਵੋਂ ਪਾਸਿਓਂ ਪੌਦਿਆਂ ਅਤੇ ਦਰਖ਼ਤਾਂ ਨਾਲ ਢੱਕੀ ਹੋਵੇਗੀ ਅਤੇ ਰਸਤਾ ਪੱਕਾ ਨਹੀਂ ਬਲਕਿ ਕੱਚਾ ਹੋਵੇਗਾ। ਟ੍ਰੈਕ ਤੇ ਫੁੱਲ-ਪੱਤੇ ਖਿਲਾਰੇ ਜਾਣਗੇ।
Zoo
ਇਸ ਤੇ ਸਾਈਕਲਿੰਗ ਕਰਨ ਸਮੇਂ ਇੰਝ ਲੱਗੇਗਾ ਕਿ ਜਿਵੇਂ ਜੰਗਲ ਵਿਚ ਸਾਈਕਲ ਚਲਾ ਰਹੇ ਹੋਈਏ। ਸੂਤਰਾਂ ਨੇ ਦਸਿਆ ਕਿ 188 ਏਕੜ ਵਿਚ ਫੈਲੇ ਚਿੜੀਆਘਰ ਵਿਚ ਫਿਲਹਾਲ ਇਹ ਸਾਈਕਲ ਟ੍ਰੈਕ ਪਹਿਲੇ ਫੇਜ਼ ਵਿਚ 1.25 ਕਿਲੋਮੀਟਰ ਲੰਬੀ ਹੋਵੇਗੀ। ਇਸ ਤੋਂ ਬਾਅਦ ਹੌਲੀ-ਹੌਲੀ ਪੂਰੇ ਚਿੜੀਆਘਰ ਵਿਚ ਇਹ ਟ੍ਰੋਲ ਬਣਾ ਦਿੱਤੀ ਜਾਵੇਗੀ। ਚਿੜੀਆਘਰ ਆਉਣ ਵਾਲੇ ਦਰਸ਼ਕਾਂ ਨੂੰ ਸਾਈਕਲ ਕਿਰਾਏ ਤੇ ਮਿਲਣਗੇ।
Zoo
ਫਿਲਹਾਲ ਚਿੜੀਆਘਰ ਆਉਣ ਵਾਲੇ ਦਰਸ਼ਕਾਂ ਨੂੰ ਬੈਟਰੀ ਰਿਕਸ਼ਾ ਦੀ ਸੁਵਿਧਾ ਮਿਲਦੀ ਹੈ ਇਸ ਦੇ ਲਈ ਟਿਕਟ ਲੈਣੀ ਪੈਂਦੀ ਹੈ। ਸਾਈਕਲ ਚਲਾ ਕੇ ਸ਼ੇਰ, ਬਾਘ ਅਤੇ ਹਾਥੀ ਵਰਗੇ ਜਾਨਵਰਾਂ ਨੂੰ ਦੇਖਿਆ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਦਰਸ਼ਕਾਂ ਲਈ ਅਡਵੈਂਚਰ ਜਰਨੀ ਵਰਗੀ ਹੋਵੇਗੀ।
Zoo
ਸਾਈਕਲ ਟ੍ਰੈਕ ਇਸ ਤਰ੍ਹਾਂ ਬਣਾਈ ਜਾ ਰਹੀ ਹੈ ਜਿਵੇਂ ਕਿ ਤੁਸੀਂ ਕਿਸੇ ਅਫਰੀਕੀ ਜੰਗਲ ਦੀ ਸੈਰ ਕਰ ਰਹੇ ਹੋਵੋ। ਸਾਈਕਲ ਦਾ ਕਿਰਾਇਆ ਅਜੇ ਫਿਕਸ ਨਹੀਂ ਕੀਤਾ ਗਿਆ ਅਜਿਹੀ ਕੋਸ਼ਿਸ਼ ਹੈ ਕਿ ਸਾਈਕਲ ਦਾ ਕਿਰਾਇਆ ਯਾਤਰੀਆਂ ਦੀ ਜੇਬ ਨੂੰ ਧਿਆਨ ਵਿਚ ਰੱਖਦੇ ਹੋਏ ਫਿਕਸ ਕੀਤਾ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।