
ਚੀਨ ਨੂੰ ਭਾਰਤ ਦੀ ਜ਼ਮੀਨ ਸੌਂਪਣ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ...
ਨਵੀਂ ਦਿੱਲੀ: ਚੀਨ ਨੂੰ ਭਾਰਤ ਦੀ ਜ਼ਮੀਨ ਸੌਂਪਣ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਆਰੋਪਾਂ ‘ਤੇ ਰੱਖਿਆ ਮੰਤਰਾਲਾ ਨੇ ਇੱਕ ਬਿਆਨ ਜਾਰੀ ਕਰਕੇ ਸ਼ੁੱਕਰਵਾਰ ਨੂੰ ਸਫਾਈ ਦਿੱਤੀ ਹੈ। ਰੱਖਿਆ ਮੰਤਰਾਲਾ ਦੇ ਮੁਤਾਬਕ, ਇਹ ਕਹਿਣਾ ਬਿਲਕੁੱਲ ਠੀਕ ਨਹੀਂ ਹੈ ਕਿ ਭਾਰਤੀ ਖੇਤਰ ਫਿੰਗਰ 4 ਤੱਕ ਹੈ। ਭਾਰਤ ਦੇ ਨਕਸ਼ੇ ਵਿੱਚ ਭਾਰਤ ਦਾ ਇਲਾਕਾ ਉਸਨੂੰ ਵੀ ਦਰਸਾਉਂਦਾ ਹੈ, ਜਿਹੜਾ ਚੀਨ ਦੇ ਕਬਜੇ ਵਿੱਚ ਹੈ ਅਤੇ ਜਿਹੜਾ ਲਗਭਗ 43,000 ਵਰਗ ਕਿਲੋਮੀਟਰ ਖੇਤਰ ਹੈ।
india and china
ਰੱਖਿਆ ਮੰਤਰਾਲਾ ਦੇ ਅਨੁਸਾਰ, ਅਸਲੀ ਕੰਟਰੋਲ ਲਾਈਨ ਭਾਰਤ ਦੇ ਮੁਤਾਬਕ ਫਿੰਗਰ 8 ਤੱਕ ਹੈ, ਨਾ ਕਿ ਫਿੰਗਰ 4 ਤੱਕ। ਇਹੀ ਵਜ੍ਹਾ ਹੈ ਕਿ ਭਾਰਤ ਹਮੇਸ਼ਾ ਫਿੰਗਰ 8 ਤੱਕ ਪਟਰੌਲਿੰਗ ਕਰਨ ਦੀ ਆਪਣੀ ਮੰਗ ਦੁਹਰਾਉਂਦਾ ਰਿਹਾ ਹੈ ਅਤੇ ਇਹੀ ਚੀਨ ਦੇ ਨਾਲ ਸਮਝੌਤਾ ਵੀ ਹੋਇਆ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਹਾਟ ਸਪ੍ਰਿੰਗ ਗੋਗਰਾ ਅਤੇ ਦੇਪਸਾਂਗ ਵੈਲੀ ਵਿੱਚ ਵੀ ਜੋ ਵਿਵਾਦ ਹੈ, ਉਸਨੂੰ ਵੀ ਸੁਲਝਾ ਲਿਆ ਜਾਵੇਗਾ। ਪੈਂਗੋਂਗ ਵਿੱਚ ਸੈਨਿਕਾਂ ਦੀ ਵਾਪਸੀ ਤੋਂ 48 ਘੰਟੇ ਬਾਅਦ ਇਨ੍ਹਾਂ ਖੇਤਰਾਂ ਵੀ ਪਹਿਲਾਂ ਦੀ ਤਰ੍ਹਾਂ ਹਾਲਤ ਬਹਾਲ ਕਰਨ ਨੂੰ ਲੈ ਕੇ ਗੱਲ ਸ਼ੁਰੂ ਕੀਤੀ ਜਾਵੇਗੀ।
Indian Army
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤੀ ਖੇਤਰ ਨੂੰ ਚੀਨ ਨੂੰ ਕਿਉਂ ਦਿੱਤਾ? ਇਸਦਾ ਜਵਾਬ ਉਨ੍ਹਾਂ ਨੂੰ ਅਤੇ ਰੱਖਿਆ ਮੰਤਰੀ ਨੂੰ ਦੇਣਾ ਚਾਹੀਦਾ ਹੈ। ਕਿਉਂ ਫੌਜ ਨੂੰ ਕੈਲਾਸ਼ ਰੇਂਜ ਤੋਂ ਪਿੱਛੇ ਹਟਣ ਨੂੰ ਕਿਹਾ ਗਿਆ ਹੈ? ਦੇਪਸਾਂਗ ਪਲੇਨ ਚੀਨ ਵਾਪਸ ਕਿਉਂ ਨਹੀਂ ਮੰਗਿਆ ਗਿਆ? ਸਾਡੀ ਜ਼ਮੀਨ ਫਿੰਗਰ-4 ਤੱਕ ਹੈ। ਪੀਐਮ ਮੋਦੀ ਨੇ ਫਿੰਗਰ-3 ਤੋਂ ਫਿੰਗਰ-4 ਦੀ ਜ਼ਮੀਨ ਚੀਨ ਨੂੰ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੀਨ ਦੇ ਖਿਲਾਫ ਖੜੇ ਨਹੀਂ ਹੋ ਸਕਦੇ।
Rajnath Singh
ਉਹ ਸਾਡੀ ਫੌਜ ਦੇ ਜਵਾਨਾਂ ਦੀ ਕੁਰਬਾਨੀ ਦੀ ਬੇਇੱਜ਼ਤੀ ਕਰ ਰਹੇ ਹਨ। ਭਾਰਤ ਵਿੱਚ ਕਿਸੇ ਨੂੰ ਵੀ ਅਜਿਹਾ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ ਪ੍ਰਧਾਨ ਮੰਤਰੀ ਇਸ ਉੱਤੇ ਕਿਉਂ ਨਹੀਂ ਬੋਲ ਰਹੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਸੰਸਦ ਵਿੱਚ ਕਿਹਾ ਸੀ ਕਿ ਭਾਰਤ ਅਤੇ ਚੀਨ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣ ਕਿਨਾਰਿਆਂ ਤੋਂ ਫੌਜ ਵਾਪਸੀ ‘ਤੇ ਸਹਿਮਤ ਹੋਏ ਹਨ।