ਕੀ ਸਚਮੁੱਚ 1971 ਦਾ ਯੁੱਧ ਛੱਡ ਕੇ ਭੱਜੇ ਸਨ ਰਾਜੀਵ ਗਾਂਧੀ?
Published : Mar 12, 2019, 11:48 am IST
Updated : Mar 12, 2019, 11:48 am IST
SHARE ARTICLE
Rajiv Gandhi
Rajiv Gandhi

ਪੁਲਵਾਮਾ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚ ਵਧੇ ਤਣਾਅ ਦੇ ਦੌਰਾਨ ਜਦੋਂ ਭਾਰਤੀ .....

ਨਵੀਂ ਦਿੱਲੀ- ਪੁਲਵਾਮਾ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚ ਵਧੇ ਤਣਾਅ ਦੇ ਦੌਰਾਨ ਜਦੋਂ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਦੋ ਦਿਨ ਦੀ ਹਿਰਾਸਤ ਦੇ ਬਾਅਦ ਪਾਕਿਸਤਾਨ ਨੇ ਰਿਹਾ ਕੀਤਾ, ਉਸਦੇ ਬਾਅਦ ਇਹ ਗੱਲ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋਣੀ ਸ਼ੁਰੂ ਹੋ ਗਈ। ਕੱਟੜਪੰਥੀ ਰੁਝੇਂਵੇ ਵਾਲੇ Facebook ਅਤੇ Whatsup ਗਰੁੱਪ ਵਿਚ ਇਸ ਵਾਇਰਲ ਸੁਨੇਹੇ ਦੇ ਨਾਲ ਲਿਖਿਆ ਜਾ ਰਿਹਾ ਹੈ ਕਿ ਜੋ ਰਾਹੁਲ ਗਾਂਧੀ ਅੱਜ ਭਾਰਤ ਦੀ ਏਅਰ-ਸਟ੍ਰਾਈਕ ਦੇ ਪ੍ਰਮਾਣ ਮੰਗ ਰਹੇ ਹਨ, ਉਨ੍ਹਾਂ ਦੇ ਪਿਤਾ ਦੇਸ਼ ਦੇ ਮੁਸ਼ਕਲ ਸਮੇਂ ਵਿਚ ਦੇਸ਼ ਦੇ ਨਾਲ ਖੜੇ ਨਹੀਂ ਹੋਏ ਸਨ।

ਆਪਣੇ ਇਸ ਦਾਵਿਆਂ ਨੂੰ ਸਹੀ ਸਾਬਤ ਕਰਨ ਲਈ ਕੁੱਝ Facebook ਅਤੇ Twitters Users ਨੇ ਪੋਸਟਕਾਰਡ ਨਿਊਜ਼ ਅਤੇ 'ਪੀਕਾ ਪੋਸਟ' ਨਾਮ ਦੀ ਦੋ ਵੈੱਬਸਾਈਟਸ ਦੇ ਲਿੰਕ ਸ਼ੇਅਰ ਕੀਤੇ ਹਨ। ਇਸ ਵੈੱਬਸਾਈਟਸ ਨੇ ਸਾਲ 2015 ਅਤੇ 2018 ਵਿਚ ਬਿਲਕੁੱਲ ਉਹੀ ਦਾਅਵਾ ਕੀਤਾ ਸੀ ਜੋ ਹਿੰਦੀ ਵਿਚ ਲਿਖੀ ਵਾਇਰਲ ਪੋਸਟ ਵਿਚ ਕੀਤਾ ਗਿਆ ਹੈ।

Rajiv GandhiRajiv Gandhi

ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਉੱਤੇ ਅਣਗਿਣਤ ਵਾਰ ਸ਼ੇਅਰ ਕੀਤੀ ਜਾ ਚੁੱਕੀ ਇਸ ਪੋਸਟ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਪਾਇਆ ਹੈ। ਭਾਰਤ ਦੀ ਸਰਕਾਰੀ ਵੈੱਬਸਾਈਟ ਪੀਐਮ ਇੰਡੀਆ  ਦੇ ਅਨੁਸਾਰ 20 ਅਗਸਤ 1944 ਨੂੰ ਮੁੰਬਈ ਵਿਚ ਜੰਮੇ ਰਾਜੀਵ ਗਾਂਧੀ 40 ਸਾਲ ਦੀ ਉਮਰ ਵਿਚ ਦੇਸ਼ ਦੇ ਪ੍ਰਧਾਨਮੰਤਰੀ ਬਣੇ ਸਨ। ਵਾਇਰਲ ਮੈਸੇਜ ਵਿਚ ਜਿਸ ਸਮੇਂ ਦਾ ਜ਼ਿਕਰ  (ਭਾਰਤ-ਪਾਕ ਲੜਾਈ,1971) ਕੀਤਾ ਗਿਆ ਹੈ।

ਉਸ ਸਮੇਂ ਉਨ੍ਹਾਂ ਦੀ ਮਾਂ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨਮੰਤਰੀ ਸੀ ਅਤੇ ਰਾਜੀਵ ਗਾਂਧੀ ਭਾਰਤ ਦੀ ਰਾਜਨੀਤੀ ਤੋਂ ਦੂਰ ਸਨ। ਸਰਕਾਰੀ ਵੈੱਬਸਾਈਟ ਦੇ ਅਨੁਸਾਰ ਜਹਾਜ਼ ਉਡਾਉਣਾ ਰਾਜੀਵ ਗਾਂਧੀ ਦਾ ਸਭ ਤੋਂ ਵੱਡਾ ਸ਼ੌਕ ਸੀ। ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਲੰਡਨ (ਇੰਗਲੈਂਡ) ਤੋਂ ਪੜ੍ਹਾਈ ਪੂਰੀ ਕਰਕੇ ਪਰਤਦੇ ਹੀ ਦਿੱਲੀ ਫਲਾਇੰਗ ਕਲੱਬ ਦੀ ਲਿਖਤੀ ਪ੍ਰੀਖਿਆ ਦਿੱਤੀ ਸੀ ਅਤੇ ਉਸਦੇ ਆਧਾਰ ਉੱਤੇ ਹੀ ਰਾਜੀਵ ਗਾਂਧੀ ਕਮਰਸ਼ੀਅਲ (ਵਾਣਿਜਿਕ) ਲਾਇਸੈਂਸ ਪਾਉਣ ਵਿਚ ਸਫ਼ਲ ਹੋਏ ਸਨ।

Rajiv Gandhi FamilyRajiv Gandhi Family

ਵੈੱਬਸਾਈਟ ਦੇ ਮੁਤਾਬਕ, ਭਾਰਤ ਦੇ ਸੱਤਵੇਂ ਪ੍ਰਧਾਨਮੰਤਰੀ ਰਾਜੀਵ ਗਾਂਧੀ ਨੇ ਸਾਲ 1968 ਵਿਚ ਭਾਰਤ ਦੀ ਸਰਕਾਰੀ ਜਹਾਜ਼ ਸੇਵਾ 'ਇੰਡੀਅਨ ਏਅਰਲਾਈਨਜ਼' ਲਈ ਬਤੌਰ ਪਾਇਲਟ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਕਰੀਬ ਇੱਕ ਸਾਲ ਤੱਕ ਉਨ੍ਹਾਂ ਨੇ ਇਹ ਨੌਕਰੀ ਕੀਤੀ ਸੀ। ਰਾਜੀਵ ਗਾਂਧੀ ਕਦੇ ਵੀ ਭਾਰਤੀ ਹਵਾਈ ਫੌਜ ਦੇ ਨਿਯਮਿਤ ਪਾਇਲਟ ਨਹੀਂ ਰਹੇ। ਉਨ੍ਹਾਂ ਨੂੰ ਫਾਇਟਰ ਪਾਇਲਟ ਦੱਸਣ ਵਾਲਿਆਂ ਦਾ ਦਾਅਵਾ ਬਿਲਕੁਲ ਗਲਤ ਹੈ।

ਸੋਨੀਆ ਗਾਂਧੀ ਉੱਤੇ ਕਿਤਾਬ ਲਿਖਣ ਵਾਲੇ ਉੱਤਮ ਸੰਪਾਦਕ ਰਸ਼ੀਦ ਕਿਦਵਈ ਨੇ ਦੱਸਿਆ, 1971 ਦੀ ਲੜਾਈ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਸੀ। ਉਹ ਤਾਂ ਏਅਰ ਇੰਡੀਆ ਲਈ ਯਾਤਰੀ ਜਹਾਜ਼ ਉਡਾਉਂਦੇ ਸਨ। ਉਨ੍ਹਾਂ ਨੂੰ ਬੋਇੰਗ ਜਹਾਜ਼ ਉਡਾਉਣ ਦਾ ਬਹੁਤ ਸ਼ੌਕ ਸੀ। ਜਦੋਂ ਉਨ੍ਹਾਂ ਦਾ ਕਰੀਅਰ ਸ਼ੁਰੂ ਹੋਇਆ ਸੀ, ਤਦ ਉਸ ਤਰ੍ਹਾਂ ਦੇ ਵੱਡੇ ਯਾਤਰੀ ਜਹਾਜ਼ ਭਾਰਤ ਵਿਚ ਨਹੀਂ ਸਨ। ਪਰ ਆਪਣੇ ਕਰੀਅਰ ਦੇ ਆਖ਼ਰੀ ਸਾਲਾਂ ਵਿਚ ਉਨ੍ਹਾਂ ਨੇ ਬੋਇੰਗ ਜਹਾਜ਼ ਉਡਾਇਆ ਸੀ।

Rajiv Gandhi And Sonia GandhiRajiv Gandhi And Sonia Gandhi

ਵਾਇਰਲ ਮੈਸੇਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ-ਪਾਕਿ ਲੜਾਈ ਦੇ ਦੌਰਾਨ ਉਹ ਆਪਣੀ ਪਤਨੀ ਸੋਨੀਆ ਗਾਂਧੀ ਅਤੇ ਬੱਚਿਆਂ (ਪ੍ਰਿਅੰਕਾ-ਰਾਹੁਲ) ਦੇ ਨਾਲ ਦੇਸ਼ ਛੱਡ ਕੇ ਇਟਲੀ ਚਲੇ ਗਏ ਸਨ। ਇਹ ਦਾਅਵਾ ਵੀ ਝੂਠਾ ਹੈ। ਜਦੋਂ 1971 ਵਿਚ ਭਾਰਤ ਅਤੇ ਪਾਕਿਸਤਾਨ ਦੇ ਵਿਚ ਲੜਾਈ ਹੋਈ ਸੀ, ਤਦ ਰਾਹੁਲ ਗਾਂਧੀ ਸਿਰਫ਼ 6 ਮਹੀਨੇ ਦੇ ਸਨ ਅਤੇ ਪ੍ਰਿਅੰਕਾ ਗਾਂਧੀ ਦਾ ਜਨਮ ਹੀ ਨਹੀਂ ਹੋਇਆ ਸੀ। ਉਨ੍ਹਾਂ ਦਾ ਜਨਮ 1972 ਵਿਚ ਹੋਇਆ।

Rajiv Gandhi Rajiv Gandhi

ਰਸ਼ੀਦ ਕਿਦਵਈ ਰਾਜੀਵ ਗਾਂਧੀ ਦੇ ਦੇਸ਼ ਛੱਡਣ ਦੀ ਗੱਲ ਨੂੰ ਅਫ਼ਵਾਹ ਦੱਸਦੇ ਹੋਏ ਕਹਿੰਦੇ ਹਨ, ਪਹਿਲੀ ਗੱਲ ਤਾਂ ਇਹ ਹੈ ਕਿ ਲੜਾਈ ਵਿਚ ਰਾਜੀਵ ਦੀ ਕੋਈ ਭੂਮਿਕਾ ਨਹੀਂ ਸੀ, ਉਨ੍ਹਾਂ ਦੀ ਮਾਂ ਦੇਸ਼ ਦੀ ਕਮਾਨ ਸੰਭਾਲ ਰਹੀ ਸੀ। ਦੂਜੀ ਅਹਿਮ ਗੱਲ ਹੈ ਕਿ 1971 ਦੀ ਲੜਾਈ ਵਿਚ ਖ਼ੁਦ ਇੰਦਰਾ ਗਾਂਧੀ ਤਾਂ ਕਿਧਰੇ ਨਹੀਂ ਗਈ ਸੀ ਅਤੇ ਉਨ੍ਹਾਂ ਦੇ ਪਦ ਉੱਤੇ ਹੁੰਦੇ ਹੋਏ ਹੀ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ ਸੀ।

 ਅਜਿਹੇ ਵਿਚ ਉਨ੍ਹਾਂ ਦੇ ਬੇਟੇ ਜਾਂ ਪੋਤਰੇ ਦੀ ਆਲੋਚਨਾ ਕਿਵੇਂ ਕੀਤੀ ਜਾ ਸਕਦੀ ਹੈ ਰਾਜੀਵ ਗਾਂਧੀ ਦੀ ਆਖ਼ਰੀ ਇੰਟਰਵਿਊ ਕਰਨ ਵਾਲੀ ਉੱਤਮ ਸੰਪਾਦਕ ਨੀਨਾ ਗੋਪਾਲ ਵੀ ਰਾਜੀਵ ਗਾਂਧੀ ਦੇ ਦੇਸ਼ ਛੱਡਣ ਦੇ ਦਾਅਵੇ ਉੱਤੇ ਸ਼ੱਕ ਕਰਦੀ ਹੈ ਅਤੇ ਕਹਿੰਦੀ ਹੈ ਕਿ ਰਾਜੀਵ ਗਾਂਧੀ ਕਾਇਰ ਤਾਂ ਬਿਲਕੁਲ ਨਹੀਂ ਸਨ। ਡਰ ਕੇ ਉਨ੍ਹਾਂ ਨੇ ਦੇਸ਼ ਛੱਡਿਆ, ਇਹ ਕਹਿਣਾ ਉਨ੍ਹਾਂ ਦੀ ਬੇਇੱਜ਼ਤੀ ਹੈ। ਉਂਝ ਵੀ ਉਨ੍ਹਾਂ ਦੀ ਮਾਂ ਇੰਦਰਾ ਗਾਂਧੀ ਦੇ ਸਾਹਮਣੇ ਪਾਕਿਸਤਾਨ ਨੇ ਆ ਕੇ ਸ਼ਾਂਤੀ ਲਈ ਹੱਥ ਜੋੜੇ ਸਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement