
ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਭਾਰਤੀ ਕੈਪਟਨ ਵਿਰਾਟ ਕੋਹਲੀ.......
ਨਵੀਂ ਦਿੱਲੀ: ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਭਾਰਤੀ ਕੈਪਟਨ ਵਿਰਾਟ ਕੋਹਲੀ, ਸਾਬਕਾ ਓਪਨਰ ਵਰਿੰਦਰ ਸਹਿਵਾਗ ਅਤੇ ਗੌਤਮ ਗੰਭੀਰ ਦਾ ਸਮਾਨ ਕਰਨ ਲਈ ਪ੍ਰੋਗਰਾਮ ਰੱਦ ਕਰ ਦਿੱਤਾ। ਡੀਡੀਸੀਏ ਨੇ ਇਹ ਫੈਸਲਾ ਪੁਲਵਾਮਾ ਹਮਲੇ ਦੇ ਮੱਦੇਨਜ਼ਰ ਲਿਆ। ਇਸ ਹਮਲੇ ਵਿਚ 40 ਸੀਆਰਪੀਐਫ ਸ਼ਹੀਦ ਹੋ ਗਏ ਸਨ।
Virat Kohli
ਡੀਡੀਸੀਏ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਪੰਜਵੇਂ ਵਨ ਡੇ ਤੋਂ ਪਹਿਲਾਂ ਦਿੱਲੀ ਦੇ ਇਹਨਾਂ ਤਿੰਨ ਖਿਡਾਰੀਆਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ। ਡੀਡੀਸੀਏ ਦੇ ਪ੍ਰਧਾਨ ਰਜ਼ਤ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ “ਅਸੀਂ ਸਹਿਵਾਗ, ਗੰਭੀਰ ਅਤੇ......
.......ਕੋਹਲੀ ਨੂੰ ਸਨਮਾਨਿਤ ਕਰਨ ਦੀ ਯੋਜਨਾ ਬਣਾਈ ਸੀ ਅਤੇ ਹੁਣ ਅਸੀਂ ਇਸ ਦੇ ਖਿਲਾਫ ਫੈਸਲਾ ਕੀਤਾ ਹੈ ਕਿਉਂ ਕਿ ਬੀਸੀਸੀਆਈ ਵੀ ਆਈਪੀਐਲ ਦਾ ਉਦਘਾਟਨ ਨਹੀਂ ਕਰ ਰਿਹਾ।”
ਸ਼ਰਮਾ ਨੇ ਕਿਹਾ ਕਿ “ਅਸੀਂ ਦਿੱਲੀ ਪੁਲਿਸ ਦੇ ਸ਼ਹੀਦ ਫੰਡ ਨੂੰ 10 ਲੱਖ ਰੁਪਏ ਦਾਨ ਕਰਨ ਦਾ ਫੈਸਲਾ ਲਿਆ ਹੈ, ਹੁਣ ਤੱਕ 90 ਫ਼ੀਸਦੀ ਟਿਕਟਾਂ ਵਿੱਕ ਚੁੱਕੀਆਂ ਹਨ। ਡੀਡੀਸੀਏ ਨੇ ਮੈਚ ’ਚ ਇਸ ਮੈਚ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਵੀਆਈਪੀ ਪਾਸ ਦੇਣ ਦਾ ਫੈਸਲਾ ਕੀਤਾ ਹੈ।”