ਪੋਖਰਨ ਫੀਲਡ ਫਾਇਰਿੰਗ ਰੇਂਜ ’ਤੇ ਤਿੰਨਾਂ ਸੈਨਾਵਾਂ ਦਾ ਸਾਂਝ ਅਭਿਆਸ, ਭਾਰਤ ਨੇ ਅਪਣੇ ਸਵਦੇਸ਼ੀ ਰੱਖਿਆ ਉਪਕਰਣਾਂ ਦੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ
Published : Mar 12, 2024, 10:19 pm IST
Updated : Mar 12, 2024, 10:25 pm IST
SHARE ARTICLE
Pokhran
Pokhran

ਪੋਖਰਨ ਭਾਰਤ ਦੀ ਆਤਮ ਨਿਰਭਰਤਾ, ਵਿਸ਼ਵਾਸ, ਸਵੈ-ਮਾਣ ਦਾ ਗਵਾਹ ਬਣਿਆ: ਪ੍ਰਧਾਨ ਮੰਤਰੀ ਮੋਦੀ 

ਪੋਖਰਨ (ਰਾਜਸਥਾਨ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੱਥੇ ‘ਭਾਰਤ ਸ਼ਕਤੀ’ ਅਭਿਆਸ ਦੌਰਾਨ ਕਿਹਾ ਕਿ ਪੋਖਰਨ ਭਾਰਤ ਦੀ ਆਤਮ ਨਿਰਭਰਤਾ, ਵਿਸ਼ਵਾਸ ਅਤੇ ਸਵੈ-ਮਾਣ ਦਾ ਗਵਾਹ ਬਣ ਗਿਆ ਹੈ। ਤਿੰਨਾਂ ਸੈਨਾਵਾਂ ਦਾ ਸਾਂਝ ਅਭਿਆਸ ਪੋਖਰਨ ਫੀਲਡ ਫਾਇਰਿੰਗ ਰੇਂਜ ’ਤੇ ਲਗਭਗ 50 ਮਿੰਟ ਤਕ ਚੱਲਿਆ, ਜਿੱਥੇ ਭਾਰਤ ਨੇ ਅਪਣੇ ਸਵਦੇਸ਼ੀ ਰੱਖਿਆ ਉਪਕਰਣਾਂ ਦੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ। 

ਹਲਕਾ ਲੜਾਕੂ ਜਹਾਜ਼ ਤੇਜਸ ਨੇ ਅਸਮਾਨ ’ਚ ਗਰਜਿਆ ਅਤੇ ਐਡਵਾਂਸਡ ਲਾਈਟ ਹੈਲੀਕਾਪਟਰ ਐਮ.ਕੇ.-4 ਨੇ ਉਡਾਣ ਭਰੀ ਜਦਕਿ ਮੇਨ ਬੈਟਲ ਟੈਂਕ ਅਰਜੁਨ ਅਤੇ ਕੇ-9 ਵਜਰਾ, ਧਨੁਸ਼ ਅਤੇ ਸਾਰੰਗ ਤੋਪਖਾਨਾ ਪ੍ਰਣਾਲੀਆਂ ਨੇ ਜ਼ਮੀਨ ’ਤੇ ਫਾਇਰਿੰਗ ਕੀਤੀ। ਪਿਨਾਕ ਉਪਗ੍ਰਹਿ ਸਿਸਟਮ ਅਤੇ ਕਈ ਡਰੋਨ ਵਰਗੇ ਮੰਚਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। 

ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ’ਤੇ ਅਪਣੇ ਸੰਬੋਧਨ ’ਚ ਕਿਹਾ, ‘‘ਭਾਰਤ ਸ਼ਕਤੀ ਅਭਿਆਸ ਦੌਰਾਨ ਅਸਮਾਨ ’ਚ ਜਹਾਜ਼ਾਂ ਦੀ ਗਰਜ ਅਤੇ ਜ਼ਮੀਨ ’ਤੇ ਵਿਖਾਈ ਗਈ ਬਹਾਦਰੀ ਨਵੇਂ ਭਾਰਤ ਦਾ ਸੱਦਾ ਹੈ।’’ ਉਨ੍ਹਾਂ ਯਾਦ ਕੀਤਾ ਕਿ ਇਹ ਪੋਖਰਨ ਵਿਖੇ ਸੀ ਜਿੱਥੇ ਪਿਛਲੇ ਸਮੇਂ ’ਚ ਭਾਰਤ ਦੇ ਪ੍ਰਮਾਣੂ ਤਜਰਬੇ ਕੀਤੇ ਗਏ ਸਨ। 

ਮੋਦੀ ਨੇ ਕਿਹਾ, ‘‘ਪੋਖਰਨ ਭਾਰਤ ਦੀ ਆਤਮ ਨਿਰਭਰਤਾ, ਵਿਸ਼ਵਾਸ ਅਤੇ ਸਵੈ-ਮਾਣ ਦਾ ਗਵਾਹ ਬਣ ਗਿਆ ਹੈ।’’ ਇਹ ਅਭਿਆਸ ਜੈਸਲਮੇਰ ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਕੀਤਾ ਗਿਆ ਸੀ ਜਿਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਰੱਖਿਆ ਸਥਾਪਨਾ ਦੇ ਸੂਤਰਾਂ ਨੇ ਦਸਿਆ ਕਿ ਇੰਨੇ ਵੱਡੇ ਪੱਧਰ ’ਤੇ ਅਪਣੀ ਕਿਸਮ ਦਾ ਪਹਿਲਾ ਅਭਿਆਸ ਕਿਸੇ ਦਿਸ਼ਾ (ਉੱਤਰੀ ਜਾਂ ਪਛਮੀ ਸਰਹੱਦ) ਜਾਂ ਕਿਸੇ ਦੁਸ਼ਮਣ ਵਲ ਨਹੀਂ ਸੀ। 

ਪ੍ਰਧਾਨ ਮੰਤਰੀ ਦਫ਼ਤਰ ਨੇ ਐਤਵਾਰ ਨੂੰ ਕਿਹਾ ਸੀ, ‘‘ਇਹ ਸਵਦੇਸ਼ੀ ਤੌਰ ’ਤੇ ਤਿਆਰ ਕੀਤੇ ਗਏ ਹੱਲਾਂ ਰਾਹੀਂ ਸਮਕਾਲੀ ਅਤੇ ਭਵਿੱਖ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਦਾ ਜਵਾਬ ਦੇਣ ਲਈ ਭਾਰਤ ਦੀ ਤਿਆਰੀ ਦਾ ਸਪੱਸ਼ਟ ਸੰਕੇਤ ਹੈ। ਨਾਲ ਹੀ ‘ਭਾਰਤ ਸ਼ਕਤੀ’ ਵਿਸ਼ਵ ਪੱਧਰ ’ਤੇ ਦੇਸ਼ ਦੀ ਰੱਖਿਆ ਸਮਰੱਥਾ ਅਤੇ ਇਸ ’ਚ ਨਵੀਨਤਾ ਦੀ ਤਾਕਤ ਨੂੰ ਦਰਸਾਉਂਦਾ ਹੈ।’’

ਜੈਸਲਮੇਰ ਨੇੜੇ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ, ਅਭਿਆਸ ਦਾ ਹਿੱਸਾ ਹੋਣਾ ਸੀ ਇਸ ਤੇਜਸ ਜੈੱਟ ਨੇ 

ਜੈਸਲਮੇਰ: ਭਾਰਤੀ ਹਵਾਈ ਫੌਜ ਦਾ ਇਕ ਹਲਕਾ ਲੜਾਕੂ ਜਹਾਜ਼ ਮੰਗਲਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਨੇੜੇ ਟ੍ਰੇਨਿੰਗ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਭਾਰਤੀ ਹਵਾਈ ਫੌਜ ਨੇ ਕਿਹਾ ਕਿ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦਿਤੇ ਗਏ ਹਨ। 

ਭਾਰਤੀ ਹਵਾਈ ਫੌਜ ਨੇ ਇਕ ਸੰਖੇਪ ਬਿਆਨ ’ਚ ਕਿਹਾ ਕਿ ਇਹ ਹਾਦਸਾ ਪੋਖਰਨ ਤੋਂ ਲਗਭਗ 100 ਕਿਲੋਮੀਟਰ ਦੂਰ ਵਾਪਰਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੋਟੀ ਦੇ ਫੌਜੀ ਅਧਿਕਾਰੀਆਂ ਦੀ ਮੌਜੂਦਗੀ ’ਚ ਮੰਗਲਵਾਰ ਨੂੰ ਇੱਥੇ ਵਿਸ਼ਾਲ ਜੰਗ ਅਭਿਆਸ ‘ਭਾਰਤ ਸ਼ਕਤੀ’ ਚੱਲ ਰਿਹਾ ਸੀ। ਫੌਜੀ ਸੂਤਰਾਂ ਨੇ ਸੰਕੇਤ ਦਿਤਾ ਕਿ ਤੇਜਸ ਜੈੱਟ ਨੂੰ ਅਭਿਆਸ ਦਾ ਹਿੱਸਾ ਹੋਣਾ ਸੀ। 

ਜੈਸਲਮੇਰ ਦੇ ਵਧੀਕ ਪੁਲਿਸ ਸੁਪਰਡੈਂਟ ਮਹਿੰਦਰ ਸਿੰਘ ਨੇ ਦਸਿਆ ਕਿ ਕੱਲਾ ਰਿਹਾਇਸ਼ੀ ਕਲੋਨੀ ਅਤੇ ਜਵਾਹਰ ਕਲੋਨੀ ਨੇੜੇ ਹੋਏ ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਕ ਹੋਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ਵਿਚ ਹੋਸਟਲ ਦਾ ਇਕ ਹਿੱਸਾ ਨੁਕਸਾਨਿਆ ਗਿਆ। ਹਾਲਾਂਕਿ, ਘਟਨਾ ਦੇ ਸਮੇਂ ਕਮਰਿਆਂ ’ਚ ਕੋਈ ਵੀ ਨਹੀਂ ਸੀ। ਇਕ ਮੰਜ਼ਿਲਾ ਇਮਾਰਤ ਤੋਂ ਸੰਘਣਾ ਕਾਲਾ ਧੂੰਆਂ ਨਿਕਲਦਾ ਵੇਖਿਆ ਗਿਆ, ਜਿੱਥੇ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। 

ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾਗ੍ਰਸਤ ਹੋਣ ਵਾਲਾ ਪਹਿਲਾ ਤੇਜਸ ਜੈੱਟ ਸੀ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਇਰੀ ਦੇ ਹੁਕਮ ਦਿਤੇ ਗਏ ਹਨ। ਘਟਨਾ ਤੋਂ ਬਾਅਦ ਜੈਸਲਮੇਰ ਦੇ ਵਿਧਾਇਕ ਛੋਟੂ ਸਿੰਘ ਭਾਟੀ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਸਾਰੀਆਂ ਦਿਸ਼ਾਵਾਂ ’ਚ ਆਬਾਦੀ ਸੀ ਅਤੇ ਖੁਸ਼ਕਿਸਮਤੀ ਨਾਲ ਸਾਰੇ ਸੁਰੱਖਿਅਤ ਹਨ। 

ਇਕ ਚਸ਼ਮਦੀਦ ਨੇ ਦਸਿਆ ਕਿ ਪਾਇਲਟ ਨੇ ਹਾਦਸੇ ਤੋਂ ਥੋੜ੍ਹੀ ਦੇਰ ਪਹਿਲਾਂ ਜਹਾਜ਼ ਤੋਂ ਛਾਲ ਮਾਰ ਦਿਤੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਜਹਾਜ਼ ਜ਼ਮੀਨ ’ਤੇ ਡਿੱਗਿਆ, ਤੇਜ਼ ਆਵਾਜ਼ ਆਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ। 

ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ (ਐਚ.ਏ.ਐਲ.) ਵਲੋਂ ਨਿਰਮਿਤ ਤੇਜਸ ਜਹਾਜ਼ ਨੂੰ ਹਵਾਈ ਲੜਾਈ ਅਤੇ ਹਮਲਾਵਰ ਹਵਾਈ ਸਹਾਇਤਾ ਮਿਸ਼ਨਾਂ ਲਈ ਇਕ ਤਾਕਤਵਰ ਹਥਿਆਰ ਮੰਨਿਆ ਜਾਂਦਾ ਹੈ। ਤੇਜਸ ਜਹਾਜ਼ ਭਾਰਤੀ ਹਵਾਈ ਫ਼ੌਜ ਦਾ ਮੁੱਖ ਆਧਾਰ ਬਣਨ ਲਈ ਤਿਆਰ ਹੈ। ਸ਼ੁਰੂਆਤੀ ਸੰਸਕਰਣ ਦੇ ਲਗਭਗ 40 ਤੇਜਸ ਪਹਿਲਾਂ ਹੀ ਇਸ ’ਚ ਸ਼ਾਮਲ ਕੀਤੇ ਜਾ ਚੁਕੇ ਹਨ। ਫ਼ਰਵਰੀ 2021 ’ਚ, ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਫ਼ੌਜ ਲਈ 83 ਤੇਜਸ ਐਮ.ਕੇ.-1 ਏ ਜਹਾਜ਼ਾਂ ਦੀ ਖਰੀਦ ਲਈ ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ ਨਾਲ 48,000 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਪਿਛਲੇ ਸਾਲ ਨਵੰਬਰ ’ਚ ਮੰਤਰਾਲੇ ਨੇ ਭਾਰਤੀ ਹਵਾਈ ਫੌਜ ਲਈ 97 ਤੇਜਸ ਜਹਾਜ਼ਾਂ ਦੀ ਵਾਧੂ ਖੇਪ ਦੀ ਖਰੀਦ ਨੂੰ ਸ਼ੁਰੂਆਤੀ ਮਨਜ਼ੂਰੀ ਦਿਤੀ ਸੀ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement