
ਵਿਦਿਆਰਥੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ
ਹੈਦਰਾਬਾਦ : ਹੈਦਰਾਬਾਦ ਦੀ ਓਸਮਾਨੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਇਹ ਪਤਾ ਲੱਗਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕੀਤਾ ਕਿ ਉਨ੍ਹਾਂ ਦੇ ਹੋਸਟਲ ਦੇ ਮੈਸ ’ਚ ਬਣੇ ਇਕ ਖਾਣੇ ’ਚ ‘ਰੇਜ਼ਰ ਬਲੇਡ’ ਪਰੋਸਿਆ ਗਿਆ ਜਿਸ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾਈ।
ਨਿਊ ਗੋਦਾਵਰੀ ਹੋਸਟਲ ਦੇ ਵਿਦਿਆਰਥੀ ਮੰਗਲਵਾਰ ਰਾਤ ਨੂੰ ਭੋਜਨ ਦੇ ਕੰਟੇਨਰ ਨਾਲ ਕੈਂਪਸ ’ਚ ਇਕੱਠੇ ਹੋਏ ਅਤੇ ਨਿਆਂ ਦੀ ਮੰਗ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਓ.ਯੂ. ਦੇ ਵਾਈਸ ਚਾਂਸਲਰ ਇਸ ਮੁੱਦੇ ’ਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ।
ਏ.ਬੀ.ਵੀ.ਪੀ. ਦੇ ਇਕ ਨੇਤਾ ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੇ ਖਾਣੇ ’ਚੋਂ ਪਹਿਲਾਂ ਵੀ ਕੀੜੇ, ਟੁੱਟੀਆਂ ਚੂੜੀਆਂ ਦੇ ਟੁਕੜੇ ਅਤੇ ਧਾਗੇ ਪਾਏ ਗਏ ਸਨ। ਮੈਸ ਵਰਕਰਾਂ ਨੇ ਪਹਿਲਾਂ ਵਿਦਿਆਰਥੀਆਂ ਨੂੰ ਭਰੋਸਾ ਦਿਤਾ ਸੀ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਹੀਂ ਹੋਣਗੀਆਂ ਪਰ ਇਹ ਮੁੱਦਾ ਅਜੇ ਵੀ ਬਣਿਆ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਅਪਣੇ ਪ੍ਰਦਰਸ਼ਨ ਦੌਰਾਨ ਪ੍ਰਤੀਕਾਤਮਕ ਤੌਰ ’ਤੇ ਇਕ ਪਤੀਲੇ ਲੈ ਕੇ ਗਏ। (ਪੀਟੀਆਈ)