ਤਮਿਲ ਸਮਰਥਕਾਂ ਨੇ ਮੋਦੀ ਨੂੰ ਵਿਖਾਏ ਕਾਲੇ ਝੰਡੇ
Published : Apr 12, 2018, 11:52 pm IST
Updated : Apr 12, 2018, 11:52 pm IST
SHARE ARTICLE
Black Flags
Black Flags

ਕਾਵੇਰੀ ਮੁੱਦੇ 'ਤੇ ਅਸਫ਼ਲਤਾ ਦੇ ਵਿਰੋਧ 'ਚ ਵਿਅਕਤੀ ਵਲੋਂ ਆਤਮਦਾਹ ਦੀ ਕੋਸ਼ਿਸ਼

ਝਰੋਡ (ਤਮਿਲਨਾਡੂ), 12 ਅਪ੍ਰੈਲ: ਕਾਵੇਰੀ ਮੁੱਦੇ 'ਤੇ ਕੇਂਦਰ ਅਤੇ ਸੂਬਾ ਸਰਕਾਰ ਦੀ ਕਥਿਤ ਅਸਫ਼ਲਤਾ ਨੂੰ ਲੈ ਕੇ ਅੱਜ ਇਕ 25 ਸਾਲਾਂ ਦੇ ਵਿਅਕਤੀ ਨੇ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਵਿਅਕਤੀ ਵਲੋਂ ਆਤਮਦਾਹ ਦੀ ਕੋਸ਼ਿਸ਼ ਦਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿਰੂਵੇਦਾਂਤੀ ਵਿਚ ਦੇਸ਼ ਦੀ ਸੱਭ ਤੋਂ ਵੱਡੀ ਰਖਿਆ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਕਰਨ ਸੂਬੇ ਦੇ ਦੌਰੇ 'ਤੇ ਆਏ ਹੋਏ ਸਨ। ਕਾਵੇਰੀ ਮੁੱਦੇ ਨੂੰ ਲੈ ਕੇ ਅੱਜ ਪੂਰੇ ਸੂਬੇ 'ਚ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤੇ ਗਏ ਅਤੇ ਕਾਲੇ ਗ਼ੁਬਾਰੇ ਵੀ ਛੱਡੇ ਗਏ। ਚੇਨਈ 'ਚ ਕਾਵੇਰੀ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਤਮਿਲ ਸਮਰਥਕ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਥੇ ਪਹੁੰਚਣ 'ਤੇ ਉਨ੍ਹਾਂ ਨੂੰ ਵੀ ਕਾਲੇ ਝੰਡੇ ਵਿਖਾਏ। ਪੁਲਿਸ ਅਤੇ ਡਾਕਟਰਾਂ ਨੇ ਦਸਿਆ ਕਿ ਅੱਗ ਲਾਉਣ ਤੋਂ ਬਾਅਦ ਧਰਮਲਿੰਗਮ ਨਾਂ ਦਾ ਇਹ ਵਿਅਕਤੀ 90 ਫ਼ੀ ਸਦੀ ਤਕ ਝੁਲਸ ਗਿਆ ਹੈ ਅਤੇ ਉਸ ਨੂੰ ਝਰੋਡ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਕਿਹਾ ਕਿ ਅਜਿਹਾ ਦਸਿਆ ਜਾ ਰਿਹਾ ਹੈ ਕਿ ਵਿਅਕਤੀ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਚੱਲ ਰਿਹਾ ਸੀ।ਧਰਮਲਿੰਗਮ ਦੇ ਘਰ ਦੀ ਕੰਧ 'ਤੇ ਲਿਖੇ ਸੰਦੇਸ਼ ਵਿਚ ਕਿਹਾ ਗਿਆ ਹੈ, ''ਕਾਵੇਰੀ ਦਾ ਪਾਣੀ ਤਮਿਲਨਾਡੂ ਦੇ ਲੋਕਾਂ ਦੀ ਜੀਵਨਰੇਖਾ ਹੈ। ਅਜੇ ਤਕ ਮੁੱਖ ਮੰਤਰੀ ਕੇ. ਪਲਾਨੀਸਾਮੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਵੇਰੀ ਪ੍ਰਬੰਧਨ ਬੋਰਡ ਗਠਤ ਕਰਨ 'ਤੇ ਕੋਈ ਕਦਮ ਨਹੀਂ ਚੁਕਿਆ। ਮੈਂ ਮੋਦੀ ਦੇ ਤਮਿਲਨਾਡੂ ਦੌਰੇ ਦਾ ਵਿਰੋਧ ਕਰਦਾ ਹਾਂ।''

Black FlagsBlack Flags

ਪੁਲਿਸ ਨੇ ਦਸਿਆ ਕਿ ਉਸ ਨੇ ਅਪਣੇ ਉਪਰ ਕੈਰੋਸਿਨ ਦਾ ਤੇਲ ਛਿੜਕ ਕੇ ਅੱਗ ਲਾ ਲਈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਾਵੇਰੀ ਪ੍ਰਬੰਧਨ ਬੋਰਡ ਗਠਤ ਕਰਨ ਦੀ ਮੰਗ ਨੂੰ ਲੈ ਕੇ ਇਕ ਅਪ੍ਰੈਲ ਤੋਂ ਰਾਜ ਵਿਚ ਸਿਆਸੀ ਪਾਰਟੀਆਂ, ਤਮਿਲ ਹਮਾਇਤੀ ਜਥੇਬੰਦੀਆਂ, ਸਵੈਸੇਵੀ ਸੰਗਠਨ ਅਤੇ ਵਿਦਿਆਰਥੀ ਸਮੂਹ ਪ੍ਰਦਰਸ਼ਨ ਕਰ ਰਹੇ ਹਨ।ਤਮਿਲ ਹਮਾਇਤੀ ਜਥੇਬੰਦੀਆਂ ਦੇ ਮੁਖੀ ਸੰਗਠਨ ਟੀ.ਵੀ.ਕੇ. ਅਤੇ ਵਿਧਾਇਕ ਤਮਿਮਨ ਅੰਸਾਰੀ ਦੀ ਅਗਵਾਈ ਵਾਲੀ ਮਣਿਥਨੇਯਾ ਜਨਨਾਯਗ ਕਾਚੀ ਉਨ੍ਹਾਂ ਸੰਗਠਨਾਂ ਵਿਚ ਸ਼ਾਮਲ ਰਹੇ, ਜਿਨ੍ਹਾਂ ਨੇ ਚੇਨਈ ਹਵਾਈ ਅੱਡੇ ਦੇ ਇਲਾਕੇ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਤਜਰਬੇਕਾਰ ਫ਼ਿਲਮ ਨਿਰਦੇਸ਼ਕ ਭਾਰਤੀ ਰਾਜਾ ਅਤੇ ਫ਼ਿਲਮ ਨਿਰਮਾਤਾ ਅਮੀਰ ਨੇ ਹਵਾਈ ਅੱਡਾ ਕੰਪਲੈਕਸਾਂ ਵਿਚ ਪ੍ਰਦਰਸ਼ਨ ਕੀਤੇ ਅਤੇ ਨਾਹਰੇ ਲਾਏ। ਪੁਲਿਸ ਨੇ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿਤਾ ਅਤੇ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਦਰਸ਼ਨਾਂ ਕਾਰਨ ਹਵਾਈ ਅੱਡੇ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿਚ ਆਵਾਜਾਈ ਜਾਮ ਵੇਖਿਆ ਗਿਆ।ਮੋਦੀ ਦੇ ਦੌਰੇ ਅਤੇ ਕਾਵੇਰੀ ਪ੍ਰਬੰਧਨ ਬੋਰਡ ਦਾ ਗਠਨ ਨਾ ਕੀਤੇ ਜਾਣ ਦੇ ਵਿਰੋਧ ਵਜੋਂ ਡੀ.ਐਮ.ਕੇ. ਮੁਖੀ ਐਮ. ਕਰੁਣਾਨਿਧੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਐਮ.ਕੇ. ਸਟਾਲਿਨ, ਰਾਜ ਸਭਾ ਸੰਸਦ ਮੈਂਬਰ ਕਨਿਮੋਝੀ ਅਤੇ ਹੋਰ ਆਗੂਆਂ ਦੀ ਰਿਹਾਇਸ਼ 'ਤੇ ਕਾਲੇ ਝੰਡੇ ਲਾਏ ਗਏ। ਝਰੋਡ ਜ਼ਿਲ੍ਹੇ ਵਿਚ ਡੀ.ਐਮ.ਕੇ. ਵਰਕਰਾਂ ਨੇ ਕਾਲੇ ਗੁਬਾਰੇ ਛੱਡੇ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement