
150 ਤੋਂ ਜ਼ਿਆਦਾ ਸਾਬਕਾ ਸੈਨਾ ਅਧਿਕਾਰੀਆਂ ਵੱਲੋਂ ਮੋਦੀ ਸਰਕਾਰ ਦੇ ਫੌਜ ਦੇ ਸਿਆਸੀਕਰਣ ਨੂੰ ਲੈ ਕੇ ਰਾਸ਼ਟਰਪਤੀ ਨੂੰ ਲਿਖੀ ਗਈ ਚਿੱਠੀ ਨੂੰ ਲੈ ਕੇ ਵਿਵਾਦ ਗਹਿਰਾ ਹੋ ਗਿਆ ਹੈ।
ਨਵੀਂ ਦਿੱਲੀ: 150 ਤੋਂ ਜ਼ਿਆਦਾ ਸਾਬਕਾ ਸੈਨਾ ਅਧਿਕਾਰੀਆਂ ਵੱਲੋਂ ਮੋਦੀ ਸਰਕਾਰ ਦੇ ਫੌਜ ਦੇ ਸਿਆਸੀਕਰਣ ਨੂੰ ਲੈ ਕੇ ਰਾਸ਼ਟਰਪਤੀ ਨੂੰ ਲਿਖੀ ਗਈ ਚਿੱਠੀ ਨੂੰ ਲੈ ਕੇ ਵਿਵਾਦ ਗਹਿਰਾ ਹੋ ਗਿਆ ਹੈ। ਸੂਤਰਾਂ ਮੁਤਾਬਿਕ, ਰਾਸ਼ਟਰਪਤੀ ਦਫਤਰ ਨੂੰ ਹੁਣ ਤੱਕ ਅਜਿਹੀ ਕੋਈ ਚਿੱਠੀ ਨਹੀਂ ਮਿਲੀ ਹੈ, ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਵਾਲੇ ਦਿਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਚਿੱਠੀ ਭੇਜੀ ਗਈ ਸੀ।
Military
ਰਾਸ਼ਟਰਪਤੀ ਭਵਨ ਦੇ ਇਕ ਸੂਤਰ ਨੇ ਕਿਹਾ ਕਿ ਹੁਣ ਤੱਕ ਸਾਨੂੰ ਅਜਿਹੀ ਕੋਈ ਚਿੱਠੀ ਨਹੀਂ ਮਿਲੀ ਹੈ। ਦੂਜੇ ਪਾਸੇ ਸਾਬਕਾ ਹਵਾਈ ਫੌਜ ਮੁਖੀ ਐਨਸੀ ਸੂਰੀ ਨੇ ਕਿਹਾ ਕਿ ਉਹਨਾਂ ਨੇ ਕੋਈ ਚਿੱਠੀ ਨਹੀਂ ਲਿਖੀ ਹੈ ਅਤੇ ਨਾ ਹੀ ਉਹਨਾਂ ਤੋ ਕੋਈ ਸਹਿਮਤੀ ਲਈ ਗਈ ਹੈ। ਉਹਨਾਂ ਮੁਤਾਬਿਕ ਫੌਜ ਕਿਸੇ ਸਿਆਸੀ ਦਲ ਨਾਲ ਨਹੀਂ ਜੁੜੀ ਹੈ ਅਤੇ ਨਾ ਹੀ ਸਰਕਾਰ ਦੇ ਨਿਰਦੇਸ਼ ‘ਤੇ ਕੰਮ ਕਰਦੀ ਹੈ।
Nirmala Sitharaman
ਦੂਜੇ ਪਾਸੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਸੂਰੀ ਦੀ ਗੱਲ ‘ਤੇ ਜਵਾਬ ਦਿੰਦਿਆ ਕਿਹਾ ਕਿ ਅਜਿਹੀ ਹਰਕਤ ਨਿੰਦਣਯੋਗ ਹੈ। ਹਾਲਾਂਕਿ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੁਝ ਸਾਬਕਾ ਅਧਿਕਾਰੀਆਂ ਨੇ ਚਿੱਠੀ ਲਿਖਣ ਦੀ ਗੱਲ ਸਵੀਕਾਰੀ ਹੈ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉੱਥੇ ਹੀ ਫੌਜ ਅਧਿਕਾਰੀਆਂ ਵੱਲੋਂ ਰਾਸ਼ਟਰਪਤੀ ਨੂੰ ਚਿੱਠੀ ਲਿਖਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਵੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
Congress spokesperson Priyanka Chaturvedi.
ਕਾਂਗਰਸ ਦੇ ਬੁਲਾਰੇ ਪ੍ਰਿਅੰਕਾ ਚਤੁਰਬੇਦੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸਾਬਕਾ ਅਧਿਕਾਰੀਆਂ ਨੂੰ ਸਾਹਮਣੇ ਆਉਣਾ ਪੈ ਰਿਹਾ ਹੈ। 156 ਸਾਬਕਾ ਆਰਮਡ ਫੋਰਸਿਜ਼, ਜਿਨ੍ਹਾਂ ਵਿਚ 8 ਸਾਬਕਾ ਫੌਜੀ, ਹਵਾਈ ਫੌਜ ਅਤੇ ਨੇਵੀ ਦੇ ਅਧਿਕਾਰੀ ਰਹੇ ਹਨ, ਉਹਨਾਂ ਨੇ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖ ਕੇ ਫੌਜ ਦੇ ਸਿਆਸੀਕਰਣ ਕੀਤੇ ਜਾਣ ਦੀ ਗੱਲ਼ ਕਹੀ ਹੈ। 11 ਅਪ੍ਰੈਲ ਨੂੰ ਜਨਤਕ ਹੋਈ ਇਸ ਚਿੱਠੀ ਵਿਚ ਰਾਸ਼ਟਰਪਤੀ ਨੂੰ ਸਿਆਸੀ ਪਾਰਟੀਆਂ ਵੱਲੋਂ ਫੌਜ ਦੇ ਸਿਆਸੀਕਰਣ ਨੂੰ ਰੋਕਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ।