
ਪੰਜਾਬ ਸਰਕਾਰ ਦੇ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਲਈ ਵੀਰਵਾਰ ਨੂੰ ਛੱਤੀਸਗੜ੍ਹ ਗਏ ਸਨ।
ਨਵੀਂ ਦਿੱਲੀ: ਪੰਜਾਬ ਸਰਕਾਰ ਦੇ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਲਈ ਵੀਰਵਾਰ ਨੂੰ ਛੱਤੀਸਗੜ੍ਹ ਗਏ ਸਨ। ਇਸੇ ਦੌਰਾਨ ਉਹਨਾਂ ਨੂੰ ਭਾਰੀ ਖਤਰੇ ਦਾ ਸਾਹਮਣਾ ਵੀ ਕਰਨਾ ਪਿਆ। ਦਰਅਸਲ ਨਵਜੋਤ ਸਿੰਘ ਸਿੱਧੂ ਰਾਏਪੁਰ ਮੁੰਗੋਲੀ ਲਈ ਹੈਲੀਕਾਪਟਰ ਵਿਚ ਜਾ ਰਹੇ ਸਨ, ਇਸੇ ਦੌਰਾਨ ਅਸਮਾਨ ਵਿਚ ਕਰੀਬ 3-4 ਹਜ਼ਾਰ ਫੁੱਟ ਦੀ ਉਚਾਈ ‘ਤੇ ਜਾ ਕੇ ਹੈਲੀਕਾਪਟਰ ਦਾ ਦਰਵਾਜ਼ਾ ਅਚਾਨਕ ਖੁੱਲ ਗਿਆ।
Navjot Singh Sidhu
ਉਸ ਸਮੇਂ ਨਵਜੋਤ ਸਿੰਘ ਸਿੱਧੂ ਦੇ ਨਾਲ ਪਰਗਟ ਸਿੰਘ ਵੀ ਸਨ। ਉਹਨਾਂ ਨਾਲ ਹੈਲੀਕਾਪਟਰ ਵਿਚ ਬ੍ਰਿਗੇਡੀਆਰ ਪ੍ਰਦੀਪ ਸਿੰਘ ਵੀ ਮੌਜੂਦ ਸਨ, ਉਹਨਾਂ ਨੇ ਹੈਲੀਕਾਟਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਸੂਤਰਾਂ ਮੁਤਾਬਿਕ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਕਾਂਗਰਸ ਲੀਡਰ ਪਰਗਟ ਸਿੰਘ ਸਵੇਰੇ 11:30 ਵਜੇ ਰਾਏਪੁਰ ਪਹੁੰਚੇ ਸਨ। ਬਾਲਾਪੁਰ ਦੀ ਸਭਾ ਲਈ ਉਹਨਾਂ ਨੇ 11:30 ਵਜੇ ਪਹੁੰਚਣਾ ਸੀ, ਪਰ ਹੈਲੀਕਾਟਰ ਓਡੀਸ਼ਾ ਵਿਚ ਸੀ।
Pargat Singh
ਜਦੋਂ ਹੈਲੀਕਾਪਟਰ ਓਡੀਸ਼ਾ ਤੋਂ ਰਾਏਪੁਰ ਪਹੁੰਚਿਆ ਤਾਂ ਉਸ ਦੀ ਸਰਵਿਸ ਕੀਤੀ ਗਈ ਅਤੇ ਕਰੀਬ 1:30 ਵਜੇ ਉਹਨਾਂ ਨੇ ਬਾਲਾਪੁਰ ਲਈ ਉਡਾਣ ਭਰੀ। ਇਸ ਤੋਂ ਕਰੀਬ 10 ਮਿੰਟ ਬਾਅਦ ਹੀ ਹੈਲੀਕਾਪਟਰ ਦਾ ਨਵਜੋਤ ਸਿੱਧੂ ਦੇ ਪਾਸੇ ਵਾਲਾ ਗੇਟ ਖੁੱਲ ਗਿਆ ਅਤੇ ਸਾਰੇ ਲੋਕ ਘਬਰਾ ਗਏ। ਬਾਲਾਪੁਰ ਤੋਂ ਸਿੱਧੂ ਅਤੇ ਪਰਗਟ ਸਿੰਘ ਨੇ ਡੋਗਰਗਾਓਂ, ਬਿਲਾਈਗੜ੍ਹ ਅਤੇ ਸਰਾਯਾਪਾਲੀ ਜਾਣਾ ਸੀ, ਪਰ ਫਿਊਲ ਨਾ ਹੋਣ ਕਾਰਨ ਹੈਲੀਕਾਪਟਰ ਨੂੰ ਵਾਪਿਸ ਰਾਏਪੁਲ ਲਿਆਂਦਾ ਗਿਆ। ਕਰੀਬ 4 ਵਜੇ ਹੈਲੀਕਾਪਟਰ ਨੇ ਡੋਂਗਰਗਾਓਂ ਲਈ ਉਡਾਣ ਭਰੀ।