
ਤਾਜ ਹੋਟਲ ਦੇ 6 ਕਰਮਚਾਰੀਆਂ ਵਿਚ ਪਾਏ ਗਏ ਕੋਰੋਨਾ ਦੇ ਲੱਛਣ
ਮੁੰਬਈ- ਮੁੰਬਈ ਦੇ ਤਾਜ ਹੋਟਲ ਦੇ 6 ਕਰਮਚਾਰੀਆਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ। ਜਿਸ ਤੋਂ ਬਾਅਦ ਇਨ੍ਹਾਂ ਸਾਰੇ 6 ਕਰਮਚਾਰੀਆਂ ਤੋਂ ਲਾਗ ਹੋਨ ਨਾ ਫੈਲੇ ਇਸ ਨੂੰ ਦੇਖਦੇ ਹੋਏ ਕੁਆਰੰਟੀਨ ਕਰ ਦਿੱਤਾ ਗਿਆ ਹੈ। ਸਾਰਿਆਂ ਨੂੰ ਬੰਬੇ ਦੇ ਮਰੀਨ ਲਾਈਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
File
ਹਸਪਤਾਲ ਦੇ ਡਾਕਟਰਾਂ ਅਨੁਸਾਰ ਕਰਮਚਾਰੀਆਂ ਵਿੱਚ ਕੋਵਿਡ -19 ਦੇ ਲੱਛਣ ਪਾਏ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਨੀਵਾਰ ਸ਼ਾਮ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਮੇਂ ਸਾਰਿਆਂ ਦੀ ਸਥਿਤੀ ਸਥਿਰ ਬਣੀ ਹੋਈ ਹੈ।
File
ਦੱਸ ਦਈਏ ਕਿ ਇਸ ਸਮੇਂ ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਦੇਸ ਰਾਜਧਾਨੀ ਮੁੰਬਈ ਵਿਚ ਹਨ। ਇਕੱਲੇ ਮੁੰਬਈ ਵਿਚ ਹੀ ਕਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1146 ਹੈ, ਜਿਨ੍ਹਾਂ ਦਾ ਇਲਾਜ਼ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ।
File
ਦਰਅਸਲ, ਤਾਜ ਹੋਟਲ ਦੁਆਰਾ ਹਾਲ ਹੀ ਵਿਚ ਇਹ ਪੇਸ਼ਕਸ਼ ਕੀਤੀ ਗਈ ਸੀ ਕਿ ਡਾਕਟਰ ਜੋ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਉਹ ਇਸ ਹੋਟਲ ਵਿਚ ਰਹਿ ਸਕਦੇ ਹਨ।
File
ਜਿਸ ਤੋਂ ਬਾਅਦ ਬਹੁਤ ਸਾਰੇ ਡਾਕਟਰ ਇਸ ਹੋਟਲ ਵਿਚ ਆਏ ਅਤੇ ਠਹਿਰੇ। ਅਜਿਹੀ ਸਥਿਤੀ ਵਿਚ ਹੋਟਲ ਦੇ 6 ਕਰਮਚਾਰੀ ਕੋਰੋਨਾ ਸਕਾਰਾਤਮਕ ਪਾਏ ਜਾਣਾ ਚਿੰਤਾ ਦਾ ਵਿਸ਼ਾ ਹੈ। ਦੱਸ ਦਈਏ ਕਿ ਹੋਟਲ ਨੇ ਹਾਲ ਹੀ ਵਿਚ ਆਪਣੇ 500 ਤੋਂ ਵੱਧ ਕਰਮਚਾਰੀਆਂ ਦੇ ਕੋਰੋਨਾ ਟੈਸਟ ਕਰਵਾਏ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।