
ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਵਿਚਕਾਰ 24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਵਿਚ 21 ਦਿਨ ਲੰਬੇ ਲੌਕਡਾਊਨ ਦਾ ਐਲਾਨ ਕਰ ਦਿੱਤਾ ਸੀ,
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਵਿਚਕਾਰ 24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਵਿਚ 21 ਦਿਨ ਲੰਬੇ ਲੌਕਡਾਊਨ ਦਾ ਐਲਾਨ ਕਰ ਦਿੱਤਾ ਸੀ।ਜਿਸ ਦੇ ਬਾਅਦ ਤੋਂ ਹੀ ਕਈ ਜ਼ਰੂਰਤ ਦੇ ਸਮਾਨਾਂ ਦੀ ਇਕ ਤੋਂ ਦੂਜੀ ਜਗ੍ਹਾ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ।
photo
ਇਸੇ ਦੌਰਾਨ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਕਿਹਾ ਕਿ ਉਹ ਆਪਣੇ ਨਾਗਰਿਕਾਂ ਲਈ ਹੋਮ ਡਿਲੀਵਰੀ ਦਾ ਪ੍ਰਬੰਧ ਕਰਵਾਉਣਗੀਆਂ, ਕਈ ਲੋਕਾਂ ਨੂੰ ਹੋਮ ਡਿਲੀਵਰੀ ਦੀ ਇਸ ਸਹੂਲਤ ਦਾ ਫ਼ਾਇਦਾ ਮਿਲਿਆ ਅਤੇ ਕਈਆਂ ਨੂੰ ਨਹੀਂ।
photo
ਪਰ ਇਸ ਸਭ ਦੇ ਵਿਚਕਾਰ ਮੁੰਬਈ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਇਕ ਬਿਮਾਰ ਬੱਚੇ ਲਈ ਸ਼ਾਸਨ ਅਤੇ ਪ੍ਰਸ਼ਾਸਨ ਨੇ ਕਾਫ਼ੀ ਚੁਸਤੀ ਦਿਖਾਈ ਅਤੇ ਉਸ ਦੀ ਜ਼ਰੂਰਤ ਲਈ ਸੂਬੇ ਦੇ ਬਾਹਰੋਂ ਸਮਾਨ ਮੰਗਵਾਇਆ।
photo
ਦਰਅਸਲ 4 ਅਪ੍ਰੈਲ ਨੂੰ ਮੁੰਬਈ ਦੇ ਚੈਂਬੂਰ ਦੀ ਰਹਿਣ ਵਾਲੀ ਨੇਹਾ ਸਿਨ੍ਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਵਿਚ ਟੈਗ ਕਰਦੇ ਹੋਏ ਲਿਖਿਆ ਸੀ ''ਸਰ ਮੇਰਾ ਇਕ ਸਾਢੇ ਤਿੰਨ ਸਾਲ ਦਾ ਬੱਚਾ ਹੈ, ਜੋ ਆਟਿਜ਼ਮ ਅਤੇ ਖਾਣ ਦੀ ਗੰਭੀਰ ਐਲਰਜ਼ੀ ਨਾਲ ਜੂਝ ਰਿਹਾ।
photo
ਉਹ ਸਿਰਫ਼ ਊਠਣੀ ਦੇ ਦੁੱਧ ਅਤੇ ਦਾਲਾਂ ਦੀ ਕੁੱਝ ਸੀਮਤ ਮਾਤਰਾ 'ਤੇ ਨਿਰਭਰ ਹੈ। ਜਦੋਂ ਲੌਕਡਾਊਨ ਸ਼ੁਰੂ ਹੋਇਆ ਤਾਂ ਸਾਨੂੰ ਪਤਾ ਨਹੀਂ ਸੀ ਕਿ ਸਾਨੂੰ ਊਠਣੀ ਦਾ ਦੁੱਧ ਇੰਨੇ ਸਮੇਂ ਤਕ ਨਹੀਂ ਮਿਲੇਗਾ। ਕ੍ਰਿਪਾ ਕਰਕੇ ਰਾਜਸਥਾਨ ਦੇ ਸਦਰੀ ਤੋਂ ਊਠਣੀ ਦੇ ਦੁੱਧ ਦਾ ਪਾਊਡਰ ਲਿਆਉਣ ਵਿਚ ਮੇਰੀ ਮਦਦ ਕਰੋ।''
ਨੇਹਾ ਦੇ ਇਸ ਟਵੀਟ 'ਤੇ ਦੇਸ਼ ਭਰ ਦੇ ਕਈ ਅਫ਼ਸਰਾਂ ਦੀ ਨਜ਼ਰ ਪਈ। ਓਡੀਸ਼ਾ ਕੇਡਰ ਦੇ ਆਈਪੀਐਸ ਅਫ਼ਸਰ ਅਰੁਣ ਬੋਥਰਾ ਤੋਂ ਲੈ ਕੇ ਰਾਜਸਥਾਨ ਦੇ ਰੇਲਵੇ ਅਧਿਕਾਰੀਆਂ ਨੇ ਇਸ ਟਵੀਟ ਤੋਂ ਬਾਅਦ ਕੁੱਝ ਕਦਮ ਉਠਾਏ, ਜਿਸ ਤੋਂ ਬਾਅਦ 20 ਲੀਟਰ ਊਠਣੀ ਦਾ ਫਰੋਜ਼ਨ ਦੁੱਧ ਅਤੇ 20 ਕਿਲੋ ਊਠਣੀ ਦਾ ਆਮ ਦੁੱਧ ਨੇਹਾ ਸਿਨ੍ਹਾ ਦੇ ਘਰ ਪਹੁੰਚ ਗਿਆ।
ਜਾਣਕਾਰੀ ਅਨੁਸਾਰ ਨੇਹਾ ਦਾ ਟਵੀਟ ਦੇਖਣ ਮਗਰੋਂ ਅਰੁਣ ਬੋਥਰਾ ਉਤਰ ਪੱਛਮ ਰੇਲਵੇ ਦੇ ਚੀਫ਼ ਪੈਸੰਜਰ ਟ੍ਰਾਂਸਪੋਰਟ ਮੈਨੇਜਰ ਤਰੁਣ ਜੈਨ ਕੋਲ ਪੁੱਜੇ। ਜਿੱਥੇ ਦੋਵਾਂ ਵਿਚਕਾਰ ਊਠਣੀ ਦੇ ਦੁੱਧ ਨੂੰ ਰਾਜਸਥਾਨ ਤੋਂ ਮੁੰਬਈ ਲਿਆਉਣ ਸਬੰਧੀ ਗੱਲਬਾਤ ਹੋਈ। ਤਰੁਣ ਜੈਨ ਨੇ ਬਾਅਦ ਵਿਚ ਇਸ ਮਾਮਲੇ ਨੂੰ ਜੇਵਾਲੀਆ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਮਹੇਸ਼ ਚੰਦ ਦੇ ਸਾਹਮਣੇ ਉਠਾਇਆ।
ਇਸ ਤੋਂ ਬਾਅਦ ਪੰਜਾਬ ਦੇ ਲੁਧਿਆਣਾ ਤੋਂ ਬਾਂਦਰਾ ਟਰਮੀਨਸ ਆਉਣ ਵਾਲੀ ਕਾਰਗੋ ਟ੍ਰੇਨ ਨੰਬਰ 00902 ਨੂੰ ਰਾਜਸਥਾਨ ਦੇ ਅਜਮੇਰ ਦੇ ਨੇੜੇ ਫਾਲਨਾ ਸਟੇਸ਼ਨ 'ਤੇ ਰੁਕਣ ਦੀ ਇਜਾਜ਼ਤ ਮਿਲੀ ਕਿਉਂਕਿ ਦੁੱਧ ਦੇ ਸਪਲਾਇਰ ਨੇ ਕਿਹਾ ਸੀ ਕਿ ਉਹ ਫਾਲਨਾ ਦੇ ਸਟੇਸ਼ਨ ਤਕ ਦੁੱਧ ਪਹੁੰਚਾ ਸਕਦੇ ਹਨ। ਲੌਕਡਾਊਨ ਦੇ ਚਲਦਿਆਂ ਸਦਰੀ ਤੋਂ ਫਾਲਨਾ ਤੱਕ ਪਹੁੰਚਣਾ ਆਸਾਨ ਹੈ।
ਇੱਥੋਂ ਤਕ ਕਿ ਫਾਲਨਾ ਸਟੇਸ਼ਨ ਦਾ ਗੁੱਡਸ ਬੁਕਿੰਗ ਕਾਊਂਟਰ ਵੀ ਦੁੱਧ ਲੈਣ ਲਈ ਖੋਲ੍ਹਿਆ ਗਿਆ। ਉਤਰ ਪੱਛਮ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਾਂਦਰਾ ਸਟੇਸ਼ਨ ਤੋਂ ਦੁੱਧ ਦੇ ਕੰਸਾਈਨਮੈਂਟ ਨੂੰ ਸ਼ੁੱਕਰਵਾਰ ਰਾਤ ਨੂੰ ਹੀ ਨੇਹਾ ਦੇ ਘਰ ਪਹੁੰਚਾ ਦਿੱਤਾ ਗਿਆ।
ਇਸ ਦੀ ਲੋਕਾਂ ਵੱਲੋਂ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ ਪਰ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਕਿ ਇਹ ਸਹੂਲਤ ਸਾਰਿਆਂ ਲਈ ਹੋਣੀ ਚਾਹੀਦੀ ਹੈ ਕਿਉਂਕਿ ਲੌਕਡਾਊਨ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਅਪਣੀ ਜਾਨ ਤਕ ਗੁਆਉਣੀ ਪੈ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।