Lok Sabha Election 2024 : ਕਿਸਾਨਾਂ ਨੂੰ ਵਿਚੋਲਿਆਂ ਦੇ ਚੁੰਗਲ ਤੋਂ ਮੁਕਤ ਕਰਵਾਉਣਾ ਸਭ ਤੋਂ ਵੱਡੀ ਤਰਜੀਹ: ਉਪੇਂਦਰ ਕੁਸ਼ਵਾਹਾ

By : BALJINDERK

Published : Apr 12, 2024, 6:07 pm IST
Updated : Apr 12, 2024, 6:07 pm IST
SHARE ARTICLE
ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ
ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ

Lok Sabha Election 2024 :ਕੁਸ਼ਵਾਹਾ ਨੇ ਕਿਹਾ ਕਿ NDA ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੀ 100 ਫੀਸਦੀ ਗਾਰੰਟੀ ਦਿੰਦੀ ਹੈ

Lok Sabha Election 2024 :ਪਟਨਾ, ਸਾਬਕਾ ਕੇਂਦਰੀ ਮੰਤਰੀ ਅਤੇ ਕਾਰਾਕਟ ਲੋਕ ਸਭਾ ਸੀਟ ਤੋਂ NDA ਉਮੀਦਵਾਰ ਉਪੇਂਦਰ ਕੁਸ਼ਵਾਹਾ ਨੇ ਬਿਹਾਰ ਦੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਨਾ ਮਿਲਣ ਅਤੇ ਵਿਚੋਲਿਆਂ ਕਾਰਨ ਉਨ੍ਹਾਂ ਦੇ ਅਸੁਰੱਖਿਅਤ ਹੋਣ ’ਤੇ ਚਿੰਤਾ ਪ੍ਰਗਟਾਈ ਹੈ।  

ਇਹ ਵੀ ਪੜੋ:Ludhiana News : ਵਾਰਾਣਸੀ ’ਚ ਦਮ ਘੁੱਟਣ ਨਾਲ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ 

ਰਾਸ਼ਟਰੀ ਲੋਕ ਮੋਰਚਾ ਦੇ ਮੁਖੀ ਕੁਸ਼ਵਾਹਾ ਨੇ ਕਿਹਾ ਕਿ ਪੂਰੇ ਬਿਹਾਰ ਅਤੇ ਖਾਸ ਕਰਕੇ ਉਨ੍ਹਾਂ ਦੇ ਹਲਕੇ ਦੀ ਆਰਥਿਕਤਾ ਖੇਤੀ ਆਧਾਰਿਤ ਹੈ ਅਤੇ ਝੋਨਾ, ਕਣਕ ਅਤੇ ਮੱਕੀ ਮੁੱਖ ਫ਼ਸਲਾਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਨੂੰ ਬਿਹਾਰ ਦਾ ਚੌਲਾਂ ਦਾ ਕਟੋਰਾ ਕਿਹਾ ਜਾਂਦਾ ਹੈ। ਉਨ੍ਹਾਂ ਨੇ ਦਿੱਤੇ ਇੰਟਰਵਿਊ ’ਚ ਕਿਹਾ ਕਿ ਮੇੇਰੀ ਸਭ ਤੋਂ ਵੱਡੀ ਤਰਜੀਹ ਕਿਸਾਨਾਂ ਦੀਆਂ ਉਪਜਾਂ ਦੀਆਂ ਬਿਹਤਰ ਕੀਮਤਾਂ ਯਕੀਨੀ ਬਣਾਉਣਾ ਅਤੇ ਉਨ੍ਹਾਂ ਨੂੰ ਵਿਚੋਲਿਆਂ ਦੇ ਚੁੰਗਲ ਤੋਂ ਮੁਕਤ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ NDA ਵਿਚੋਲਿਆਂ ਨੂੰ ਖਤਮ ਕਰਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਬਿਹਤਰ ਭਾਅ ਦੀ ਗਾਰੰਟੀ ਦੇਣ ਅਤੇ ਉਨ੍ਹਾਂ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ਲਈ ਕਦਮ ਚੁੱਕੇ ਹਨ।

ਇਹ ਵੀ ਪੜੋ:Punjab News : ਪੁਰਤਗਾਲ ਤੋਂ 40 ਦਿਨਾਂ ਬਾਅਦ ਨੌਜਵਾਨ ਦੀ ਆਈ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਪਰਵਾਰ ਭੁੱਬਾਂ ਮਾਰ ਰੋਇਆ

ਕੁਸ਼ਵਾਹਾ ਨੇ ਕਿਹਾ ਕਿ ਐਨਡੀਏ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੀ 100 ਫੀਸਦੀ ਗਾਰੰਟੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਪਿੰਡਾਂ ਅਤੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹਨ। ਕੁਸ਼ਵਾਹਾ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਕੇਂਦਰ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਮੈਂ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਆਪਣੇ ਖੇਤਰ ਦੇ ਕਿਸਾਨਾਂ ਨੂੰ ਸੂਚਿਤ ਕਰ ਰਿਹਾ ਹਾਂ।

ਇਹ ਵੀ ਪੜੋ:Indian Air Force News : ਭਾਰਤੀ ਹਵਾਈ ਸੈਨਾ ਨੇ ਜ਼ਖਮੀ ਸਿਪਾਹੀ ਦਾ ਹੱਥ ਬਚਾਉਣ ਲਈ ਕੀਤਾ ਏਅਰਲਿਫਟ ਆਪਰੇਸ਼ਨ

ਕੁਸ਼ਵਾਹਾ ਦੀ ਪਾਰਟੀ ਰਾਸ਼ਟਰੀ ਲੋਕ ਮੋਰਚਾ ਬਿਹਾਰ ਦੀ ਇੱਕ ਹੋਰ ਪੱਛੜੀ ਜਾਤੀ, ਕੁਸ਼ਵਾਹਾ ਜਾਂ ਕੋਰੀ ਭਾਈਚਾਰੇ ਤੋਂ ਸਮਰਥਨ ਦਾ ਦਾਅਵਾ ਕਰ ਰਹੀ ਹੈ। 2013 ਵਿੱਚ ਰਾਸ਼ਟਰੀ ਲੋਕ ਸਮਤਾ ਪਾਰਟੀ ਬਨਾਉਣ  ਵਾਲੇ ਕੁਸ਼ਵਾਹਾ ਨੇ 2014 ਦੀਆਂ ਲੋਕ ਸਭਾ ਚੋਣਾਂ ਐਨਡੀਏ ਦੇ ਇੱਕ ਹਿੱਸੇ ਵਜੋਂ ਲੜੀਆਂ ਸਨ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਵਿਚ ਬਣੀ ਪਹਿਲੀ ਸਰਕਾਰ ਵਿਚ ਮੰਤਰੀ ਬਣੇ ਸਨ। ਬਾਅਦ ਵਿੱਚ ਉਸਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜਨਤਾ ਦਲ ਯੂਨਾਈਟਿਡ (ਜੇਡੀਯੂ) ਵਿਚ ਆਪਣੀ ਪਾਰਟੀ ਦਾ ਰਲੇਵਾਂ ਕਰ ਲਿਆ ਸੀ। 

ਇਹ ਵੀ ਪੜੋ:Amar Singh Chamkila Movie : ਫੈਨਜ਼ ਦੀ ਉਡੀਕ ਹੋਈ ਖ਼ਤਮ, Netflix 'ਤੇ ਦਿਲਜੀਤ ਦੁਸਾਂਝ ਦੀ ਫਿਲਮ 'ਅਮਰ ਸਿੰਘ ਚਮਕੀਲਾ' ਹੋਈ ਰਿਲੀਜ਼ 

ਹਾਲਾਂਕਿ, ਫਰਵਰੀ 2023 ਵਿੱਚ, ਕੁਸ਼ਵਾਹਾ ਨੇ ਜੇਡੀਯੂ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਸ਼ਟਰੀ ਲੋਕ ਮੋਰਚਾ ਨਾਮਕ ਆਪਣੀ ਪਾਰਟੀ ਬਣਾਈ। ਹੁਣ ਉਨ੍ਹਾਂ ਦੀ ਪਾਰਟੀ ਬਿਹਾਰ ਵਿੱਚ ਫਿਰ ਤੋਂ ਐਨਡੀਏ ਦਾ ਹਿੱਸਾ ਹੈ ਅਤੇ ਕਾਰਾਕਟ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ।  ਦੇਸ਼ ’ਚ ਪ੍ਰਧਾਨ ਮੰਤਰੀ ਮੋਦੀ ਦਾ ਕੋਈ ਬਦਲ ਨਾ ਹੋਣ ਦਾ ਦਾਅਵਾ ਕਰਦੇ ਹੋਏ ਕੁਸ਼ਵਾਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ NDA ਦੇਸ਼ ਦੀਆਂ 400 ਤੋਂ ਵੱਧ ਲੋਕ ਸਭਾ ਸੀਟਾਂ ਅਤੇ ਬਿਹਾਰ ਦੀਆਂ ਸਾਰੀਆਂ 40 ਸੰਸਦੀ ਸੀਟਾਂ ’ਤੇ ਜਿੱਤ ਹਾਸਲ ਕਰੇਗੀ।  

ਇਹ ਵੀ ਪੜੋ:Amritsar News : ਅੰਮ੍ਰਿਤਸਰ ’ਚ ਪੈਟਰੋਲ ਪੰਪ ’ਤੇ ਹੋਈ ਸ਼ਰੇਆਮ ਲੁੱਟ  

ਕੁਸ਼ਵਾਹਾ ਨੇ ਕਿਹਾ, “ਇਸ ਖੇਤਰ ਨੂੰ ਵੱਡੇ ਉਦਯੋਗਾਂ ਦੀ ਲੋੜ ਹੈ ਤਾਂ ਜੋ ਪੇਂਡੂਆਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਕਰਨ ਲਈ ਬਿਹਾਰ ਤੋਂ ਬਾਹਰ ਨਾ ਜਾਣਾ ਪਵੇ। ਜਦੋਂ ਮੈਂ ਕੇਂਦਰੀ ਮੰਤਰੀ ਸੀ, ਮੈਂ ਇਸ ਖੇਤਰ ਵਿੱਚ ਕਈ ਵੱਡੇ ਉਦਯੋਗ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ... ਪਰ ਕੁਝ ਕਾਰਨਾਂ ਕਰਕੇ ਇਹ ਆਕਾਰ ਨਹੀਂ ਲੈ ਸਕਿਆ। ਹੁਣ ਮੈਂ ਆਪਣੇ ਵੋਟਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੋਦੀ ਜੀ ਦੀ ਅਗਵਾਈ ਹੇਠ ਐਨਡੀਏ ਸਰਕਾਰ ਆਉਣ ਵਾਲੇ ਸਾਲਾਂ ਵਿੱਚ ਇਸ ਖੇਤਰ ਵਿੱਚ ਵੱਡੇ ਉਦਯੋਗ ਖੋਲ੍ਹੇਗੀ ਤਾਂ ਜੋ ਲੋਕਾਂ ਨੂੰ ਰੁਜ਼ਗਾਰ ਦੇ ਬਹੁਤ ਮੌਕੇ ਮਿਲਣਗੇ।’’  ਭੋਜਪੁਰੀ ਗਾਇਕ ਅਤੇ ਅਦਾਕਾਰ ਪਵਨ ਸਿੰਘ ਕਾਰਾਕਟ ਤੋਂ ਚੋਣ ਲੜ ਰਹੇ ਹਨ। ਮੁਕਾਬਲੇ ਦੇ ਐਲਾਨ ਬਾਰੇ ਪੁੱਛੇ ਜਾਣ ’ਤੇ ਕੁਸ਼ਵਾਹਾ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜੋ:Bangalore Cafe Blast Case: NIA ਨੂੰ ਮਿਲੀ ਵੱਡੀ ਸਫਲਤਾ, ਕੋਲਕਾਤਾ ਤੋਂ 2 ਸ਼ੱਕੀ ਗ੍ਰਿਫਤਾਰ 

 (For more news apart from  Freeing farmers from clutches of middlemen is top priority: Upendra Kushwaha News in Punjabi, stay tuned to Rozana Spokesman

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement