
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚਕਾਰ ਮੁਠਭੇੜ ਹੋਈ। ਇਸ ਦੌਰਾਨ ਅਤਿਵਾਦੀ ਭਾਰੀ ਪੱਥਰਬਾਜ਼ੀ ਦਾ ਫ਼ਾਇਦਾ ਉਠਾਉਂਦੇ
ਜੰਮੂ-ਕਸ਼ਮੀਰ, 12 ਮਈ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚਕਾਰ ਮੁਠਭੇੜ ਹੋਈ। ਇਸ ਦੌਰਾਨ ਅਤਿਵਾਦੀ ਭਾਰੀ ਪੱਥਰਬਾਜ਼ੀ ਦਾ ਫ਼ਾਇਦਾ ਉਠਾਉਂਦੇ ਹੋਏ ਭੱਜਣ ਵਿਚ ਕਾਮਯਾਬ ਹੋ ਗਏ। ਮੁਠਭੇੜ ਵਿਚ ਸੀਆਰਪੀਐਫ਼ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ। ਗੋਲੀਬਾਰੀ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਕਾਫ਼ੀ ਯਤਨਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ 2-3 ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਘੇਰਾਬੰਦੀ ਕੀਤੀ ਗਈ ਸੀ ਪਰ ਪੱਥਰਬਾਜ਼ ਅਤਿਵਾਦੀਆਂ ਦੀ ਢਾਲ ਬਣ ਗਏ ਅਤੇ ਉਹ ਪੱਥਰਬਾਜ਼ੀ ਦੇ ਵਿਚਕਾਰ ਭੱਜਣ ਵਿਚ ਸਫ਼ਲ ਹੋ ਗਏ।
Stone Pelters in Pulwama
ਦਸ ਦਈਏ ਕਿ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਸ਼ੋਪੀਆਂ ਦੇ ਬਦੀਗਾਮ ਜੈਨਪੁਰ ਵਿਚ ਵੀ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁਠਭੇੜ ਹੋਈ ਸੀ। ਇਸ ਮੁਠਭੇੜ ਵਿਚ ਸੁਰੱਖਿਆ ਬਲਾਂ ਨੇ ਹਿਜ਼ਬੁਲ ਕਮਾਂਡਰ ਸੱਦਾਮ ਪਾਡਰ ਅਤੇ ਕਸ਼ਮੀਰ ਯੂਨੀਵਰਸਿਟੀ ਦੇ ਪ੍ਰੋਫੈਸਰ ਮੁਹੰਮਦ ਰਫ਼ੀ ਬੱਟ ਸਮੇਤ 5 ਅਤਿਵਾਦੀ ਢੇਰ ਕਰ ਦਿਤੇ ਸਨ। ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਐਸਪੀ ਵੈਦ ਨੇ ਦਸਿਆ ਸੀ ਕਿ ਮੁਠਭੇੜ ਵਿਚ 5 ਅਤਿਵਾਦੀ ਮਾਰੇ ਗਏ। ਕੁੱਝ ਦਿਨ ਪਹਿਲਾਂ ਹੀ ਪ੍ਰੋਫੈਸਰ ਬੱਟ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਇਆ ਸੀ। ਜਿਸ ਸਮੇਂ ਸੁਰੱਖਿਆ ਬਲਾਂ ਨੇ ਇਸ ਦੇ ਵਿਰੁਧ ਅਪਰੇਸ਼ਨ ਸ਼ੁਰੂ ਕੀਤਾ ਉਹ ਹਿਜ਼ਬੁਲ ਕਮਾਂਡਰ ਸੱਦਾਮ ਪਾਡਰ ਨਾਲ ਮੁਲਾਕਾਤ ਕਰ ਰਿਹਾ ਸੀ।