
ਡਿਜੀਟਲ ਇੰਡੀਆ ਦੇ ਇਸ ਯੁੱਗ ਵਿਚ ਵੀ ਰਿਆਸੀ ਜ਼ਿਲ੍ਹੇ ਦੇ ਬਹੁਤ ਸਾਰੇ ਪਹਾੜੀ ਇਲਾਕਿਆਂ ਵਿਚ ਲੋਕਾਂ ਦੇ ਆਉਣ-ਜਾਣ ਲਈ ਸੜਕਾਂ ਨਹੀਂ ਹਨ।
ਜੰਮੂ, 11 ਮਈ (ਸਰਬਜੀਤ ਸਿੰਘ): ਡਿਜੀਟਲ ਇੰਡੀਆ ਦੇ ਇਸ ਯੁੱਗ ਵਿਚ ਵੀ ਰਿਆਸੀ ਜ਼ਿਲ੍ਹੇ ਦੇ ਬਹੁਤ ਸਾਰੇ ਪਹਾੜੀ ਇਲਾਕਿਆਂ ਵਿਚ ਲੋਕਾਂ ਦੇ ਆਉਣ-ਜਾਣ ਲਈ ਸੜਕਾਂ ਨਹੀਂ ਹਨ। ਰਿਆਸੀ ਜ਼ਿਲ੍ਹੇ ਦੇ ਬਹੁਤ ਸਾਰੇ ਖੇਤਰ ਅਜਿਹੇ ਹਨ, ਜਿਥੇ ਕਿਸੀ ਦੁਰਘਟਨਾ ਵਿਚ ਜ਼ਖਮੀ ਹੋਣ ਜਾਂ ਫੇਰ ਬਿਮਾਰ ਵਿਆਕਤੀ ਨੂੰ ਮੰਜੇ ਜਾਂ ਫੇਰ ਕਿਸੇ ਹੋਰ ਤਰੀਕੇ ਰਾਹੀਂ ਸੜਕ ਤਕ ਲਿਜਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। 21 ਵੀਂ ਸਦੀ ਵਿਚ ਸੜਕਾਂ ਦੀ ਘਾਟ ਕਾਰਨ ਇਨ੍ਹਾਂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਪ੍ਰਸ਼ਾਸਨ ਲਈ ਸ਼ਰਮ ਦੀ ਗੱਲ ਹੈ।
ਅਜਿਹਾ ਹੀ ਇਕ ਮਾਮਲਾ ਉਸ ਵਕਤ ਦੇਖਣ ਨੂੰ ਮਿਲਿਆਂ ਜਦਂੋ ਵਿਧਾਨ ਸਭਾ ਖੇਤਰ ਰਿਆਸੀ ਅਧੀਨ ਪੈਂਦੀ ਦਮਨੋਟ ਪੰਚਾਇਤ ਦੇ ਇਲਾਕੇ ਹੰਦੋਕ ਦਾ ਇਕ ਵਿਅਕਤੀ ਖੇਤ ਵਿਚ ਕੰਮ ਕਰਦਾ ਅਚਾਨਕ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਣ ਤੋਂ ਬਾਅਦ ਉਸ ਦੇ ਪਰਵਾਰ ਨੇ ਉਸ ਨੂੰ ਬਿਸਤਰੇ 'ਤੇ ਪਾ ਕੇ ਮੰਜੀ ਨਾਲ ਬੰਨ੍ਹ ਦਿਤਾ ਅਤੇ ਲਗਭਗ 10 ਕਿਲੋਮੀਟਰ ਦੂਰ ਮੰਜੀ ਨੂੰ ਮੋਡਿਆਂ 'ਤੇ ਚੁੱਕ ਕੇ ਨਈਂ ਬਸਤੀ ਕੋਠੜੂ ਸੜਕ 'ਤੇ ਤਕ ਪਹੁੰਚਾਇਆ। ਇਸ ਤੋਂ ਬਾਅਦ ਜ਼ਖ਼ਮੀ ਨੂੰ ਗੱਡੀ ਵਿਚ ਬਿਠਾ ਕੇ ਜ਼ਿਲ੍ਹਾ ਹਸਪਤਾਲ ਰਿਆਸੀ ਲਿਜਾਇਆ ਗਿਆ।
File photo
ਇਸ ਗੱਲ ਨਾਲ ਨੂੰ ਦੇਖ ਕੇ ਤੁਸੀਂ ਖ਼ੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਪਿੰਡ ਵਾਸੀਆਂ ਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਮਣਾ ਕਰਨ ਪੈਂਦਾ ਹੈ। ਤੁਹਾਨੂੰ ਦਸ ਦਈਏ ਕਿ ਇਨ੍ਹਾਂ ਇਲਾਕਿਆਂ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਨਈਂ ਬਸਤੀ ਕੋਠੜੂ ਤੋਂ ਬਾਗਧਾਰ ਸੜਕ ਦੇ ਨਿਰਮਾਣ ਦੀ ਮੰਗ ਕਰ ਰਹੇ ਹਨ ਪਰ ਨਾ ਤਾਂ ਰਾਜਨੀਤਕ ਆਗੂ ਅਤੇ ਨਾ ਹੀ ਪ੍ਰਸ਼ਾਸਨ ਇਸ ਸੜਕ ਦੇ ਨਿਰਮਾਣ ਪ੍ਰਤੀ ਗੰਭੀਰ ਹੈ। ਇਸ ਕਾਰਨ ਇਸ ਸੜਕ ਦਾ ਕੰਮ ਅੱਜ ਤਕ ਜ਼ਮੀਨੀ ਪੱਧਰ 'ਤੇ ਸ਼ੁਰੂ ਨਹੀਂ ਹੋ ਸਕਿਆ।