ਕੋਰੋਨਾ ਦੇ ਮਾਮਲੇ ਘਟਣ ਨਾਲ ਹੀ ਕੇਂਦਰ ਨੇ ਸਖ਼ਤੀ ਵੀ ਘਟਾਈ
Published : May 12, 2021, 9:52 am IST
Updated : May 12, 2021, 10:06 am IST
SHARE ARTICLE
corona case
corona case

ਹੁਣ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣ ਲਈ ਆਰਟੀ-ਪੀਸੀਆਰ ਟੈਸਟ ਜ਼ਰੂਰੀ ਨਹੀਂ

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ 18 ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਨਵੇਂ ਮਾਮਲੇ ਘੱਟ ਹੋ ਰਹੇ ਹਨ। ਇਸ ਕਾਰਨ ਕੇਂਦਰ ਸਰਕਾਰ ਨੇ ਨਿਯਮਾਂ ਵਿਚ ਢਿੱਲ ਦੇਣਾ ਸ਼ੁਰੂ ਕਰ ਦਿਤਾ ਹੈ। ਸਰਕਾਰ ਨੇ ਮੰਗਲਵਾਰ ਨੂੰ ਟੈਸਟਿੰਗ ਨਾਲ ਜੁੜੀਆਂ ਸ਼ਰਤਾਂ ਵਿਚ ਕੁੱਝ ਬਦਲਾਅ ਕੀਤੇ। ਇਸਦੇ ਅਨੁਸਾਰ, ਹੁਣ ਇਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ।

corona viruscorona virus

ਮਾਮਲੇ ਵਧਣ ਕਾਰਨ ਕਈ ਰਾਜਾਂ ਨੇ ਅਪਣੇ ਇਥੇ ਆਉਣ ਲਈ ਕੋਰੋਨਾ ਦੀ ਨੈਗੇਟਿਵ ਰੀਪੋਰਟ ਜ਼ਰੂਰੀ ਕਰ ਦਿਤੀ ਸੀ। ਇਸ ਤੋਂ ਇਲਾਵਾ, ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੇਕਰ ਮਰੀਜ਼ ਨੂੰ 5 ਦਿਨਾਂ ਤੋਂ ਬੁਖ਼ਾਰ ਨਹੀਂ ਹੈ, ਤਾਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾਂ ਵੀ ਆਰ ਟੀ-ਪੀਸੀਆਰ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਏਗੀ।    

Corona CaseCorona Case

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ’ਚ ਕੋਵਿਡ 19 ਦੇ ਨਵੇਂ ਮਾਮਲਿਆ ਅਤੇ ਲਾਗ ਨਾਲ ਹੋਣ ਵਾਲੀਆਂ ਮੌਤਾਂ ਵਿਚ ਕਮੀ ਆਉਣ ਦਾ ਸ਼ੁਰੂਆਤੀ ਰੁਝਾਨ ਦਿਖਣ ਲੱਗਾ ਹੈ ਜੋ ਸੰਕੇਤ ਹੈ ਕਿ ਮਹਾਂਮਾਰੀ ਦੀ ਖ਼ਤਰਨਾਕ ਦੂਸਰੀ ਲਹਿਰ ਹੌਲੀ-ਹੌਲੀ ਘੱਟਦੀ ਜਾ ਰਹੀ ਹੈ। ਸਰਕਾਰ ਮੁਤਾਬਕ, ਮਹਾਰਾਸ਼ਟਰ, ਉਤਰ ਪ੍ਰਦੇਸ਼, ਦਿੱਲੀ ਅਤੇ ਛੱਤੀਸਗੜ੍ਹ ਉਨ੍ਹਾਂ 18 ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਸ਼ਾਮਲ ਹਨ ਜਿਥੇ ਕੋਵਿਡ 19 ਦੇ ਰੋਜ਼ਾਨਾ ਆ ਰਹੇ ਨਵੇਂ ਮਾਮਲਿਆਂ ਵਿਚ ਕਮੀ ਆ ਰਹੀ ਹੈ।

corona casecorona case

 ਸਰਕਾਰ ਨੇ ਦਸਿਆ ਕਿ 13 ਸੂਬੇ ਅਜਿਹੇ ਹਨ ਜਿਥੇ ਕੋਵਿਡ 19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਇਕ-ਇਕ ਲੱਖ ਤੋਂ ਵੱਧ ਹੈ ਅਤੇ 26 ਸੂਬੇ ਅਜਿਹੇ ਹਨ ਜਿਥੇ ਲਾਗ ਦੀ ਦਰ 15 ਫ਼ੀ ਸਦੀ ਤੋਂ ਜ਼ਿਆਦਾ ਹੈ।  ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ 30,016 ਦੀ ਕਮੀ ਆਈ ਹੈ, ਜਿਸ ਦੇ ਬਾਅਦ ਮਰੀਜ਼ਾਂ ਦੀ ਗਿਣਤੀ ਮੰਗਲਵਾਰ ਨੂੰ ਘੱਟ ਕੇ 37,15,221 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਲਾਗ ਮੁਕਤ ਹੋਏ ਲੋਕਾਂ ਦੀ ਗਿਣਤੀ ਨਵੇਂ ਮਰੀਜ਼ਾਂ ਦੀ ਗਿਣਤੀ ਤੋਂ ਵੱਧ ਰਹੀ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement