''ਚਰਨ ਸੇਵਾ ਦੇ ਨਾਂਅ 'ਤੇ ਮੇਰੇ ਸਰੀਰ ਦੇ ਹਰ ਹਿੱਸੇ ਨੂੰ ਜਾਨਵਰਾਂ ਵਾਂਗ ਨੋਚਿਆ ਗਿਆ''
Published : Jun 12, 2018, 3:39 pm IST
Updated : Jun 12, 2018, 3:39 pm IST
SHARE ARTICLE
 Daati Maharaj
Daati Maharaj

ਹਿਲਾਂ ਬਾਬਾ ਆਸਾਰਾਮ, ਉਸ ਤੋਂ ਬਾਅਦ ਰਾਮ ਰਹੀਮ, ਫਿਰ ਵਿਰੇਂਦਰ ਦੇਵ ਦੀਕਸ਼ਤ ਅਤੇ ਹੁਣ ਸ਼ਨੀਧਾਮ ਦੇ ਦਾਤੀ ਮਹਾਰਾਜ ਉਰਫ਼ ਮਦਨ ਲਾਲ ਰਾਜਸਥਾਨੀ।

ਨਵੀਂ ਦਿੱਲੀ : ਪਹਿਲਾਂ ਬਾਬਾ ਆਸਾਰਾਮ, ਉਸ ਤੋਂ ਬਾਅਦ ਰਾਮ ਰਹੀਮ, ਫਿਰ ਵਿਰੇਂਦਰ ਦੇਵ ਦੀਕਸ਼ਤ ਅਤੇ ਹੁਣ ਸ਼ਨੀਧਾਮ ਦੇ ਦਾਤੀ ਮਹਾਰਾਜ ਉਰਫ਼ ਮਦਨ ਲਾਲ ਰਾਜਸਥਾਨੀ। ਬਾਬਿਆਂ 'ਤੇ ਰੇਪ ਦੇ ਮਾਮਲਿਆਂ ਵਿਚ ਫਸਣ ਦਾ ਸਿਲਸਿਲਾ ਜਾਰੀ ਹੈ। ਸ਼ਨੀਧਾਮ ਦੇ ਦਾਤੀ ਮਹਾਰਾਜ ਉਰਫ਼ ਮਦਨ ਲਾਲ ਰਾਜਸਥਾਨੀ ਮਾਮਲੇ ਵਿਚ ਰੇਪ ਪੀੜਤਾ ਕਾਫ਼ੀ ਡਰੀ ਸਹਿਮੀ ਹੋਈ ਹੈ ਅਤੇ ਉਹ ਪੁਲਿਸ ਤੋਂ ਸੁਰੱਖਿਆ ਦੀ ਮੰਗ ਕਰ ਰਹੀ ਹੈ। 

 Daati MaharajDaati Maharajਰੇਪ ਪੀੜਤਾ ਅਤੇ ਉਸ ਦਾ ਪਰਵਾਰ ਖ਼ੌਫ਼ ਵਿਚ ਜਿਉ਼ਂਦੇ ਹੋਏ ਜਗ੍ਹਾ ਅਤੇ ਨੰਬਰ ਦੋਵੇਂ ਬਦਲ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਪੀੜਤਾ ਨੇ ਦਿੱਲੀ ਪੁਲਿਸ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਸ ਦੇ ਨਾਲ ਕੀ-ਕੀ ਹੋਇਆ, ਇਸ ਸਬੰਧੀ ਰੂਹ ਕੰਬਾ ਦੇਣ ਵਾਲੀਆਂ ਗੱਲਾਂ ਹਨ। ਪੀੜਤਾ ਲਿਖਿਆ ਕਿ ਚਰਨ ਸੇਵਾ ਦੇ ਨਾਂਅ 'ਤੇ ਉਸ ਦੇ ਸਰੀਰ ਨੂੰ ਨੋਚਿਆ ਗਿਆ, ਉਸ ਦੇ ਨਾਲ ਰੇਪ ਕੀਤਾ ਗਿਆ। ਪੀੜਤਾ ਨੇ ਚਿੱਠੀ ਵਿਚ ਕਿਹਾ ਕਿ ਉਸ ਰਾਤ ਨੂੰ ਉਸ ਦੇ ਨਾਲ ਕੀ-ਕੀ ਹੋਇਆ?

 Daati MaharajDaati Maharajਪੀੜਤਾ ਨੇ ਲਿਖਿਆ ਕਿ ਮੈਨੂੰ ਨਹੀਂ ਪਤਾ ਕਿ ਸ਼ਿਕਾਇਤ ਕਰਨ ਤੋਂ ਬਾਅਦ ਮੇਰਾ ਕੀ ਹੋਵੇਗਾ। ਸ਼ਾਇਦ ਤੁਹਾਡੇ ਲੋਕਾਂ ਦੇ ਵਿਚਕਾਰ ਮੈਂ ਨਾ ਰਹਾਂ, ਪਰ ਹੋਰ ਦੀਆਂ ਜ਼ਿੰਦਗੀਆਂ ਬਰਬਾਦ ਨਾ ਹੋਣ। ਮੈਂ ਉਸ ਬਾਰੇ ਸ਼ਿਕਾਇਤ ਕਰਨ ਜਾ ਰਹੀ ਹਾਂ, ਜਿਸ ਵਲੋਂ ਪਰਵਾਰਕ ਖ਼ਾਤਮੇ ਦੇ ਡਰ ਕਾਰਨ ਹਿੰਮਤ ਨਾ ਕਰ ਸਕੀ ਸੀ ਪਰ ਹੁਣ ਘੁਟ ਘੁਟ ਕੇ ਜੀਆ ਨਹੀਂ ਜਾਂਦਾ। ਭਲੇ ਹੀ ਮੇਰੀ ਜਾਨ ਚਲੀ ਜਾਵੇ ਪਰ ਮਰਨ ਤੋਂ ਪਹਿਲਾਂ ਸੱਚ ਸਾਹਮਣੇ ਲਿਆਉਣਾ ਚਾਹੁੰਦੀ ਹਾਂ। 

 Daati Maharaj rape caserape caseਪੀੜਤਾ ਨੇ ਦਸਿਆ ਕਿ ਦਾਤੀ ਮਹਾਰਾਜ ਭਾਵ ਮਦਨ ਲਾਲ ਰਾਜਸਥਾਨੀ ਨੇ ਅਪਣੇ ਸਹਿਯੋਗੀ ਸ਼ਰਧਾ ਉਰਫ਼ ਨੀਤੂ, ਅਸ਼ੋਕ, ਅਰਜੁਨ, ਨੀਮਾ ਜੋਸ਼ੀ ਦੇ ਨਾਲ ਮਿਲ ਕੇ 9 ਜਨਵਰੀ 2016 ਨੂੰ ਦਿਲੀ ਸਥਿਤ ਆਸ਼ਰਮ ਸ੍ਰੀ ਸ਼ਨੀ ਤੀਰਥ, ਅਸੋਲਾ ਫਤਿਹਪੁਰ ਬੇਰੀ ਵਿਚ ਰੇਪ ਕੀਤਾ। ਇਹ ਉਦੋਂ ਹੋਇਆ ਜਦੋਂ ਮੈਨੂੰ ਚਰਨ ਸੇਵਾ ਦੇ ਲਈ ਸ਼ਰਧਾ ਉਰਫ਼ ਨੀਤੂ ਵਲੋਂ ਦਾਤੀ ਮਦਨ ਲਾਲ ਰਾਜਸਥਾਨੀ ਦੇ ਕੋਲ ਲਿਜਾਇਆ ਗਿਆ। ਉਸ ਨੇ ਦਸਿਆ ਕਿ ਉਸ ਦੇ ਉਸ ਰਾਤ ਉਹ ਚੀਕਦੀ ਅਤੇ ਦਰਦ ਨਾਲ ਕਰਾਹੁੰਦੀ ਰਹੀ। 

 Daati MaharajDaati Maharajਉਸ ਨੇ ਦਸਿਆ ਕਿ ਇਹ ਸਭ ਕੁੱਝ 26,27,28 ਮਾਰਚ 2016 ਨੂੰ ਰਾਜਸਥਾਨ ਸਥਿਤ ਗੁਰੂਕੁਲ, ਸੋਜਤ ਸ਼ਹਿਰ ਜ਼ਿਲ੍ਹਾ ਪਾਲੀ ਵਿਚ ਦਾਤੀ ਮਦਨ ਲਾਲ ਰਾਜਸਥਾਨੀ ਨੇ ਦੁਹਰਾਈਆਂ। ਅਨਿਲ ਅਤੇ ਸ਼ਰਧਾ ਨੇ ਇਸ ਘਟਨਾ ਨੂੰ ਅੰਜ਼ਾਮ ਦੇਣ ਲਈ ਦਾਤੀ ਮਦਨ ਲਾਲ ਰਾਜਸਥਾਨੀ ਦਾ ਭਰਪੂਰ ਸਾਥ ਦਿਤਾ। ਅਨਿਲ ਨੇ ਵੀ ਇਹੀ ਸਭ ਕੀਤਾ। ਇਨ੍ਹਾਂ ਦੋਹਾਂ ਘਟਨਾਵਾਂ ਵਿਚ ਮੇਰੇ ਸਰੀਰ ਦੇ ਹਰ ਹਿੱਸੇ ਨੂੰ ਜਾਨਵਰਾਂ ਵਾਂਗ ਨੋਚਿਆ ਗਿਆ। ਇਹ ਸਭ ਮੇਰੇ ਨਾਲ ਚਰਨ ਸੇਵਾ ਦੇ ਨਾਂਅ 'ਤੇ ਕੀਤਾ ਗਿਆ। 

 Daati MaharajDaati Maharajਪੀੜਤਾ ਨੇ ਅਪਣੀ ਚਿੱਠੀ ਵਿਚ ਅੱਗੇ ਲਿਖਿਆ ਕਿ ਸ਼ਰਧਾ ਉਰਫ਼ ਨੀਤੂ ਹਮੇਸ਼ਾਂ ਕਹਿੰਦੀ, ਇਸ ਨਾਲ ਤੈਨੂੰ ਮੁਕਤੀ ਪ੍ਰਾਪਤ ਹੋਵੇਗੀ। ਇਹ ਵੀ ਸੇਵਾ ਹੀ ਹੈ। ਤੂੰ ਬਾਬਾ ਦੀ ਹੈ ਅਤੇ ਬਾਬਾ ਤੇਰੇ। ਤੂੰ ਕੋਈ ਨਵਾਂ ਕੰਮ ਨਹੀਂ ਕਰ ਰਹੀ, ਸਾਰੇ ਕਰਦੇ ਆਏ ਹਨ। ਕੱਲ੍ਹ ਸਾਡੀ ਵਾਰੀ ਸੀ, ਅੱਜ ਤੇਰੀ ਵਾਰੀ ਹੈ, ਕੱਲ੍ਹ ਨਾ ਜਾਣੇ ਕਿਸ ਦੀ ਹੋਵੇਗੀ। ਬਾਬਾ ਸਮੁੰਦਰ ਹੈ ਅਤੇ ਅਸੀਂ ਸਾਰੀਆਂ ਮੱਛੀਆਂ। ਇਸ ਨੂੰ ਕਰਜ਼ ਸਮਝ ਕੇ ਅਦਾ ਕਰੋ। 

 Daati MaharajDaati Maharajਉਸ ਨੇ ਦਸਿਆ ਕਿ ਇਨ੍ਹਾਂ ਤਿੰਨ ਦਿਨਾਂ ਵਿਚ ਅਨਿਲ ਨੇ ਵੀ ਮੇਰੇ ਨਾਲ ਜ਼ਬਰਦਸਤੀ ਰੇਪ ਕੀਤਾ। ਇਹ ਤਿੰਨ ਰਾਤਾਂ ਮੇਰੀ ਜ਼ਿੰਦਗੀ ਦੀਆਂ ਸਭ ਤੋਂ ਭਿਆਨਕ ਰਾਤਾਂ ਸਨ। ਇਸ ਤਿੰਨ ਰਾਤਾਂ ਵਿਚ ਨਾ ਜਾਣੇ ਮੇਰੇ ਨਾਲ ਕਿੰਨੀ ਵਾਰ ਰੇਪ ਕੀਤਾ ਗਿਆ। ਇਹ ਸਭ ਕਰਦੇ ਹੋਏ ਮਦਨ ਲਾਲ ਰਾਜਸਥਾਨੀ ਨੇ ਇਕ ਗੱਲ ਆਖੀ ''ਤੇਰੀ ਸੇਵਾ ਪੂਰੀ ਹੋਈ।'' ਇਸ ਘਟਨਾ ਤੋਂ ਬਾਅਦ ਮੇਰੀ ਸੋਚਣ ਦੀ ਇੱਛਾਸ਼ਕਤੀ ਜਿਵੇਂ ਖ਼ਤਮ ਹੋ ਗਈ ਸੀ। ਘੁਟ ਘੁਟ ਕੇ ਜਿਉਣ ਤੋਂ ਚੰਗਾ ਹੈ, ਇਕ ਵਾਰ ਲੜ ਕੇ ਮਰਾਂ ਤਾਕਿ ਇਸ ਗੰਦੇ ਰਾਖ਼ਸ਼ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਲਿਆ ਸਕਾਂ। ਨਾ ਜਾਣੇ ਕਿੰਨੀਆਂ ਹੀ ਲੜਕੀਆਂ ਮੇਰੇ ਵਾਂਗ ਬੇਵੱਸ ਅਤੇ ਲਾਚਾਰ ਹਨ। 

 Daati Maharaj with mohan bhagwat rssDaati Maharaj with mohan bhagwat rssਪੀੜਤ ਲੜਕੀ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਪਰਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਜੇਕਰ ਮੈਨੂੰ ਸੁਰੱਖਿਆ ਨਾ ਦਿਤੀ ਗਈ ਤਾਂ ਇਹ ਤੈਅ ਹੈ ਕਿ ਨਾ ਮੈਂ ਰਹਾਂਗੀ ਅਤੇ ਨਾ ਮੇਰਾ ਪਰਵਾਰ। ਸਭ ਖ਼ਤਮ ਹੋ ਜਾਵੇਗਾ।  ਦਾਤੀ ਮਦਨ ਲਾਲ ਰਾਜਸਥਾਨੀ ਬਹੁਤ ਖ਼ਤਰਨਾਕ ਹੈ। ਹੁਣ ਤਕ ਇਸ ਲਈ ਚੁੱਪ ਰਹੀ ਕਿਉਂਕਿ ਮੈਨੂੰ ਲਗਦਾ ਸੀ ਕਿ ਮੇਰਾ ਕੋਈ ਸਾਥ ਨਹੀਂ ਦੇਵੇਗਾ ਪਰ ਜਦੋਂ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਇਸ ਸਬੰਧੀ ਅਪਣੇ ਮੰਮੀ-ਪਾਪਾ ਨੂੰ ਦਸਿਆ। ਉਨ੍ਹਾਂ ਨੇ ਮੈਨੂੰ ਸਾਥ ਦੇਣ ਦਾ ਵਚਨ ਦਿਤਾ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement