
ਕਰੋਨਾ ਸੰਕਟ ਵਿਚ ਡਾਕਟਰ ਅਤੇ ਮੈਡੀਕਲ ਨਾਲ ਸਬੰਧਿਤ ਲੋਕ ਦਿਨ ਰਾਤ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਨਵੀਂ ਦਿੱਲੀ : ਜਿੱਥੇ ਇਕ ਪਾਸੇ ਕਰੋਨਾ ਸੰਕਟ ਵਿਚ ਡਾਕਟਰ ਅਤੇ ਮੈਡੀਕਲ ਨਾਲ ਸਬੰਧਿਤ ਲੋਕ ਦਿਨ ਰਾਤ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉੱਥੇ ਹੀ ਦਿੱਲੀ ਵਿਚ ਇਨ੍ਹਾਂ ਡਾਕਟਰਾਂ ਨੂੰ ਤਿੰਨ ਮਹੀਨੇ ਤੋਂ ਤਨਖਾਹ ਨਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਮੈਡੀਕਲ ਆਈਸੋਸ਼ੀਏਸ਼ਨ ਦੇ ਵੱਲੋਂ ਇਸ ਬਾਰੇ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਗਿਆ ਹੈ।
Doctors
ਜਿਸ ਵਿਚ ਡੀਐਮਏ ਦੇ ਕਸਤੂਰਬਾ ਹਸਪਤਾਲ, ਹਿੰਦੂ ਰਾਵ ਹਸਪਤਾਲ ਉਤਰੀ ਦਿੱਲੀ ਨਗਰ ਨਿਗਮ ਦੇ ਅਧਿਕਾਰ ਹੇਠ ਆਉਂਣ ਵਾਲੇ ਕਈ ਸਿਹਤ ਕੇਂਦਰਾਂ ਦੇ ਰੈਜੀਡੈਂਸ ਡਾਕਟਰਾਂ ਨੂੰ ਤਨਖਾਹ ਰੋਕੇ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਚ ਲਿਆਂਦਾ ਹੈ। ਉੱਥੇ ਹੀ ਦਿੱਲ ਹਾਈ ਕੋਰਟ ਦੇ ਵੱਲੋਂ ਵੀ ਕਈ ਡਾਕਟਰਾਂ ਨੂੰ ਤਨਖਾਹ ਨਾ ਮਿਲਣ ਤੇ ਸੰਗਿਆਨ ਲਿਆ ਹੈ। ਇਸ ਲਈ ਅਦਾਲਤ ਦੇ ਵੱਲੋਂ ਦਿੱਲੀ ਸਰਕਾਰ, ਕੇਂਦਰ ਸਰਕਾਰ, ਅਤੇ ਐਮਸੀਡੀ ਨੂੰ ਨੋਟਿਸ ਭੇਜ ਕੇ ਸ਼ੁਕਰਵਾਰ ਨੂੰ ਕੋਰਟ ਵਿਚ ਪੇਸ਼ ਹੋਣ ਲਈ ਕਿਹਾ ਹੈ।
Doctor
ਹਾਈ ਕੋਰਟ ਦੇ ਵੱਲੋਂ ਸ਼ੁੱਕਰਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਕੀਤੀ ਜਾਵੇਗੀ। ਦੱਸ ਦੱਈਏ ਕਿ ਕਸਤੂਰਬਾ ਹਸਪਤਾਲ ਅਤੇ ਹਿੰਦੂ ਰਾਵ ਹਸਪਤਾਲ ਵਿਚ ਪਿਛੇ ਤਿੰਨ ਮਹੀਨੇ ਤੋਂ ਡਾਕਟਰਾਂ ਨੂੰ ਤਨਖਾਹ ਨਹੀਂ ਮਿਲ ਸਕੀ ਹੈ। ਜਿਸ ਤੋਂ ਬਾਅਦ ਹੁਣ ਡਾਕਟਰਾਂ ਦੇ ਵੱਲੋਂ ਹੜਤਾਲ ਕਰਨ ਦੀ ਧਮਕੀ ਦਿੱਤੀ ਗਈ ਹੈ। ਦਿੱਲੀ ਹਾਈ ਕੋਰਟ ਦੇ ਵੱਲੋਂ ਮੀਡੀਆ ਵਿਚ ਰਿਪੋਰਟ ਆਉਂਣ ਤੋਂ ਬਾਅਦ ਇਸ ਮਾਮਲੇ ਤੇ ਸੁਣਵਾਈ ਕਰਨ ਦਾ ਫੈਸਲਾ ਲਿਆ ਹੈ।
Doctors
ਨਾਲ ਹੀ ਇਹ ਵੀ ਦੱਸ ਦੱਈਏ ਕਿ ਇਨ੍ਹਾਂ ਹਸਪਤਾਲਾਂ ਵਿਚੋਂ ਕੁਝ ਡਾਕਟਰ ਕਰੋਨਾ ਦੇ ਪ੍ਰਭਾਵ ਹੇਠ ਵੀ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਹ ਦੋਵੇ ਮਾਮਲੇ ਦਿੱਲੀ ਐਮਸੀਡੀ ਦੇ ਅਧੀਨ ਆਉਂਦੇ ਹਨ ਅਤੇ ਦਿੱਲੀ ਸਰਕਾਰ ਨੂੰ ਐਮਸੀਡੀ ਦੇ ਡਾਕਟਰਾਂ ਨੂੰ ਪੈਸੇ ਦੇਣੇ ਹੁੰਦੇ ਹਨ। ਇਸੇ ਤਰ੍ਹਾਂ ਦਿੱਲੀ ਸਰਕਾਰ ਅਤੇ ਐਮਸੀਡੀ ਦੇ ਵਿਚ ਵੰਡਾਂ ਦੀ ਪ੍ਰੇਸ਼ਾਨੀ ਨੂੰ ਲੈ ਕਈ-ਕਈ ਮਹੀਨੇ ਐਮਸੀਡੀ ਦੇ ਵਰਕਰਾਂ ਨੂੰ ਤਨਖ਼ਾਹ ਨਹੀਂ ਮਿਲਦੀ।
Doctor
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।