
ਭੁੱਖ ਅਤੇ ਬਿਮਾਰੀ ਨਾਲ ਤੜਪ ਰਹੇ ਬੱਚਿਆਂ ਲਈ ਮਾਂ ਨੇ ਅਪਣੇ ਗਹਿਣੇ ਵੇਚ ਦਿੱਤੇ।
ਨਵੀਂ ਦਿੱਲੀ: ਭੁੱਖ ਅਤੇ ਬਿਮਾਰੀ ਨਾਲ ਤੜਪ ਰਹੇ ਬੱਚਿਆਂ ਲਈ ਮਾਂ ਨੇ ਅਪਣੇ ਗਹਿਣੇ ਵੇਚ ਦਿੱਤੇ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਲੌਕਡਾਊਨ ਵਿਚ ਤਮਿਲਨਾਡੂ ਤੋਂ ਪਰਤੇ ਪ੍ਰਵਾਸੀ ਪਰਿਵਾਰ ਨੂੰ ਪਿੰਡ ਵਿਚ ਨਾ ਮੁਫਤ ਰਾਸ਼ਣ ਮਿਲਿਆ ਅਤੇ ਨਾ ਹੀ ਕੋਈ ਕੰਮ। ਪਰਿਵਾਰ ਅਪਣਾ ਕਿਸੇ ਤਰ੍ਹਾਂ ਗੁਜ਼ਾਰਾ ਕਰਦਾ ਰਿਹਾ। ਅਖੀਰ ਵਿਚ ਇਹਨਾਂ ਕੋਲ ਨਾ ਖਾਣ ਅਤੇ ਨਾ ਦਵਾ ਲਈ ਪੈਸੇ ਬਚੇ।
Hunger
ਜਿਵੇਂ ਹੀ ਇਹ ਮਾਮਲਾ ਡੀਐਮ ਦੀ ਨਜ਼ਰ ਵਿਚ ਆਇਆ। ਉਹਨਾਂ ਨੇ ਪਰਿਵਾਰ ਦਾ ਰਾਸ਼ਣ ਕਾਰਡ ਅਤੇ ਰੁਜ਼ਗਾਰ ਕਾਰਡ ਬਣਵਾ ਦਿੱਤਾ। ਇਸ ਦੇ ਨਾਲ ਹੀ ਪਰਿਵਾਰ ਦੇ ਖਾਣ ਲਈ ਰਾਸ਼ਣ ਦਾ ਪ੍ਰਬੰਧ ਕਰਵਾ ਦਿੱਤਾ ਗਿਆ। ਪ੍ਰਵਾਸੀ ਪਰਿਵਾਰ ਕਿਸੇ ਤੋਰੀਕੇ ਨਾਲ ਆਪਣੇ ਘਰਾਂ ਤੱਕ ਪਹੁੰਚ ਗਏ, ਪਰ ਰੋਜ਼ੀ-ਰੋਟੀ ਦਾ ਸੰਕਟ ਉਹਨਾਂ ਅੱਗੇ ਖਤਮ ਨਹੀਂ ਹੋਇਆ।
Migrants Workers
ਉੱਤਰ ਪ੍ਰਦੇਸ਼ ਦੇ ਕਨੌਜ ਵਿਚ ਪਰਿਵਾਰ ਨੇ ਭੋਜਨ ਅਤੇ ਦਵਾਈ ਲਈ 150 ਰੁਪਏ ਤਕ ਦੇ ਗਹਿਣੇ ਵੇਚੇ। ਇਹ ਪਰਿਵਾਰ ਪਿਛਲੇ ਮਹੀਨੇ ਤਾਮਿਲਨਾਡੂ ਤੋਂ ਆਪਣੇ ਗ੍ਰਹਿ ਜ਼ਿਲ੍ਹਾ ਕਨੌਜ ਪਰਤਿਆ ਸੀ। ਕਨੌਜ ਜ਼ਿਲ੍ਹੇ ਦੇ ਫਤਹਿਪੁਰ ਜਸੋਦਾ ਨਿਵਾਸੀ ਸ੍ਰੀਰਾਮ ਵਿਆਹ ਤੋਂ ਕੁਝ ਸਮੇਂ ਬਾਅਦ ਅਪਣੀ ਪਤਨੀ ਨੂੰ ਲੈ ਕੇ ਤਮਿਲਨਾਡੂ ਚਲੇ ਗਏ। ਉਹ ਕਰੀਬ 30 ਸਾਲ ਤੋਂ ਕੁਲਫੀ ਵੇਚਣ ਦਾ ਕੰਮ ਕਰ ਰਿਹਾ ਸੀ।
jewelry
ਇਸ ਨਾਲ ਹੀ ਪਤੀ, ਪਤਨੀ ਅਤੇ ਨੌ ਬੱਚਿਆਂ ਦਾ ਗੁਜ਼ਾਰਾ ਚੱਲ ਰਿਹਾ ਸੀ। ਲੌਕਡਾਊਨ ਦੇ ਚਲਦਿਆਂ ਕੰਮ ਬੰਦ ਹੋ ਗਿਆ ਅਤੇ ਮਕਾਨ ਮਾਲਕ ਨੇ ਜ਼ਬਰਦਸਤੀ ਘਰ ਖਾਲੀ ਕਰਾ ਦਿੱਤਾ। ਉਹ 21 ਮਈ ਨੂੰ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਪਿੰਡ ਪਰਤ ਆਏ। ਪਿੰਡ ਪਰਤਣ ਤੋਂ ਬਾਅਦ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਚਲਦਿਆਂ ਉਹਨਾਂ ਦੀ ਪਤਨੀ ਨੇ ਅਪਣੇ ਗਹਿਣੇ ਵੇਚ ਦਿੱਤੇ।
District Magistrate
ਜ਼ਿਲ੍ਹਾ ਮੈਜਿਸਟਰੇਟ ਰਾਕੇਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਪਿੰਡ ਫਤਿਹਪੁਰ ਜਸੌਦਾ ਵਿਚ ਇਕ ਪਰਿਵਾਰ ਹੈ, ਜੋ ਭੁੱਖਮਰੀ ਤੋਂ ਪ੍ਰੇਸ਼ਾਨ ਸੀ। ਜਿਵੇਂ ਹੀ ਸਾਨੂੰ ਇਸ ਬਾਰੇ ਜਾਣਕਾਰੀ ਮਿਲੀ,ਅਸੀਂ ਸਪਲਾਈ ਇੰਸਪੈਕਟਰ ਭੇਜੇ ਅਤੇ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਪਰਿਵਾਰ 15 ਦਿਨ ਪਹਿਲਾਂ ਤਾਮਿਲਨਾਡੂ ਤੋਂ ਇਥੇ ਆਇਆ ਸੀ,ਜਿਸ ਦੀ ਹਾਲਤ ਬਹੁਤ ਖਰਾਬ ਸੀ। ਫਿਰ ਅਸੀਂ ਤੁਰੰਤ ਕਾਰਵਾਈ ਕੀਤੀ ਅਤੇ ਉਹਨਾਂ ਨੂੰ ਰਾਸ਼ਨ ਕਾਰਡ,ਰੁਜ਼ਗਾਰ ਕਾਰਡ ਅਤੇ ਖਾਣ ਦੀਆਂ ਸਾਰੀਆਂ ਲੋੜੀਂਦੀਆਂ ਚੀਜ਼ਾਂ ਉਪਲਬਧ ਕਰਵਾ ਦਿੱਤੀਆਂ। ਇਸ ਤੋਂ ਇਲਾਵਾ ਕੁਝ ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ।