
ਜੇ ਗੱਲ ਕਰੀਏ ਸੋਨੇ ਦੇ ਸਿੱਕਿਆਂ ਦੀ ਤਾਂ ਸਿੱਕਿਆਂ ਤੇ ਵੀ ਇੰਪੋਰਟ ਡਿਊਟੀ 10...
ਨਵੀਂ ਦਿੱਲੀ: 1 ਫਰਵਰੀ ਨੂੰ ਲੋਕ ਸਭਾ ਵਿਚ ਪੇਸ਼ ਕੀਤੇ ਗਏ ਬਜਟ ਵਿਚ ਬਿਨਾਂ ਕੱਟੇ ਸਟੋਨਸ ਤੇ ਬੁਨਿਆਦੀ ਕਸਟਮ ਡਿਊਟੀ 0 ਤੋਂ ਵਧਾ ਕੇ 0.5 ਫ਼ੀਸਦੀ ਕ ਦਿੱਤੀ ਗਈ ਹੈ। ਇਸ ਨਾਲ ਜਿਹੜੇ ਰਤਨਾਂ ਵਾਲੇ ਗਹਿਣੇ ਹੋਣਗੇ ਉਹਨਾਂ ਦੀ ਕੀਮਤ ਵਧ ਜਾਵੇਗੀ। ਖਪਤਕਾਰਾਂ ਨੂੰ ਰੂਬੀ, ਪੰਨਾ ਅਤੇ ਨੀਲਮ ਜੜੇ ਗਹਿਣੇ ਲੈਣ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।
Photo
ਇਸ ਦੇ ਨਾਲ ਹੀ ਰਫ ਕਲਰਡ ਜੈਮਸ ਸਟੋਨ, ਰਫ ਸੈਮੀ ਪ੍ਰੀਸ਼ੀਅਸ ਸਟੋਨਸ, ਰਫ ਸਿੰਥੈਟਿਕ ਜੈਮ ਸਟੋਨ, ਪਾਲਿਸ਼ਡ ਅਤੇ ਰਫ ਕਿਊਬਿਕ ਜਿਰਕੋਨੀਆ ਤੇ ਵੀ ਬੁਨਿਆਦੀ ਕਸਟਮ ਡਿਊਟੀ ਵਧ ਕੇ 0.5 ਫ਼ੀਸਦੀ ਹੋ ਗਈ ਹੈ। ਪਹਿਲਾਂ ਇਹਨਾਂ ਕੀਮਤੀ ਪੱਥਰਾਂ ਤੇ ਕਿਸੇ ਵੀ ਤਰ੍ਹਾਂ ਕੋਈ ਡਿਊਟੀ ਨਹੀਂ ਲੱਗਦੀ ਸੀ। ਇਸ ਨਾਲ ਵੱਖ ਵੱਖ ਤਰ੍ਹਾਂ ਦੇ ਰਤਨਾਂ ਤੇ ਕਸਟਮ ਡਿਊਟੀ ਵਧਣ ਨਾਲ ਬਰਾਮਦਕਾਰ ਤੇ ਵੀ ਅਸਰ ਪਵੇਗਾ।
Photo
ਜੇ ਗੱਲ ਕਰੀਏ ਸੋਨੇ ਦੇ ਸਿੱਕਿਆਂ ਦੀ ਤਾਂ ਸਿੱਕਿਆਂ ਤੇ ਵੀ ਇੰਪੋਰਟ ਡਿਊਟੀ 10 ਤੋਂ ਵਧ ਕੇ 12.5 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਇਹ ਸੋਨੇ ਤੇ ਇੰਪੋਰਟ ਡਿਊਟੀ ਦੇ ਬਰਾਬਰ ਹੋ ਚੁੱਕੀ ਹੈ। ਇਸ ਨਾਲ ਘਰੇਲੂ ਬਜ਼ਾਰ ਵਿਚ ਮੈਨੂਫੈਕਚਰਡ ਗੋਲਡ ਕੁਆਇਨਸ ਨੂੰ ਵੀ ਬਰਾਬਰ ਮੌਕਾ ਦਿੱਤਾ ਗਿਆ ਹੈ। ਘਰੇਲੂ ਬਾਜ਼ਾਰ ’ਚ ਖਪਤਕਾਰ ਸ਼ੁੱਧ ਸੋਨੇ ਦੇ ਗਹਿਣੇ ਦੇ ਮੁਕਾਬਲੇ ਰਤਨ ਜੜੇ ਗਹਿਣਿਆਂ ਨੂੰ ਤਰਜੀਹ ਦੇ ਰਹੇ ਸਨ ਕਿਉਂਕਿ ਪਿਛਲੇ ਇਕ ਸਾਲ ’ਚ ਸੋਨੇ ਦੀ ਕੀਮਤ 20 ਫ਼ੀਸਦੀ ਤੋਂ ਜ਼ਿਆਦਾ ਵਧ ਗਈ ਹੈ।
Photo
ਇੰਡੀਆ ਬੁਲੀਅਨ ਐਂਡ ਜਿਊਲਰਸ ਐਸੋਸੀਏਸ਼ਨ ਦੇ ਕੌਮੀ ਸਕੱਤਰ ਸੁਰਿੰਦਰ ਮਹਿਤਾ ਨੇ ਕਿਹਾ ਕਿ ਹੁਣ ਰਤਨ ਜੜੇ ਗਹਿਣਿਆਂ ਦੀ ਖਪਤ ਘਟ ਸਕਦੀ ਹੈ ਕਿਉਂਕਿ ਡਿਊਟੀ ਦੀ ਵਜ੍ਹਾ ਨਾਲ ਇਨ੍ਹਾਂ ਦੇ ਭਾਅ ਵਧ ਜਾਣਗੇ।
Photo
ਜੈੱਮ ਐਂਡ ਜਿਊਲਰੀ ਐਕਸਪੋਰਟ ਪ੍ਰੋਮੋਸ਼ਨ ਕਾਊਂਸਲ ਦੇ ਚੇਅਰਮੈਨ ਪ੍ਰਮੋਦ ਅਗਰਵਾਲ ਦਾ ਕਹਿਣਾ ਹੈ ਕਿ ਇਹ ਕਦਮ ਬਰਾਮਦਕਾਰਾਂ ਅਤੇ ਰਤਨਾਂ ਦੀ ਕਟਿੰਗ ਅਤੇ ਪਾਲਿਸ਼ਿੰਗ ਟ੍ਰੇਡ ਨੂੰ ਨਿਰਾਸ਼ ਕਰਨ ਵਾਲਾ ਹੈ। ਇੰਪੋਰਟ ਡਿਊਟੀ ’ਚ ਵਾਧਾ ਹੋਣ ਨਾਲ ਇਹ ਸਟੋਨ ਮਹਿੰਗੇ ਹੋ ਜਾਣਗੇ। ਇਨ੍ਹਾਂ ਰਤਨਾਂ ਲਈ ਅਮਰੀਕਾ, ਹਾਂਗਕਾਂਗ ਅਤੇ ਯੂਰਪ ਸਭ ਤੋਂ ਵੱਡੇ ਬਾਜ਼ਾਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।