ਗੁਜਰਾਤ 'ਚ 29 ਫ਼ੀ ਸਦੀ ਵਧੀ ਏਸ਼ੀਆਈ ਸ਼ੇਰਾਂ ਦੀ ਆਬਾਦੀ
Published : Jun 12, 2020, 8:52 am IST
Updated : Jun 12, 2020, 8:58 am IST
SHARE ARTICLE
Asian lions
Asian lions

ਗੁਜਰਾਤ ਦੇ ਗਿਰ ਜੰਗਲਾਤ ਇਲਾਕੇ 'ਚ ਏਸ਼ੀਆਈ ਸ਼ੇਰਾਂ ਦੀ ਆਬਾਦੀ ਵਧ ਗਈ ਹੈ

ਅਹਿਮਦਾਬਾਦ: ਗੁਜਰਾਤ ਦੇ ਗਿਰ ਜੰਗਲਾਤ ਇਲਾਕੇ 'ਚ ਏਸ਼ੀਆਈ ਸ਼ੇਰਾਂ ਦੀ ਆਬਾਦੀ ਵਧ ਗਈ ਹੈ। ਇਸ ਦੀ ਜਾਣਕਾਰੀ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ 'ਚ ਦਿਤੀ। ਟਵੀਟ 'ਚ ਪ੍ਰਧਾਨ ਮੰਤਰੀ ਨੇ ਲਿਖਿਆ,''2 ਬਹੁਤ ਚੰਗੀਆਂ ਖ਼ਬਰਾਂ ਹਨ, ਗੁਜਰਾਤ ਦੇ ਗਿਰ ਜੰਗਲ 'ਚ ਰਹਿਣ ਵਾਲੇ ਏਸ਼ੀਆਈ ਸ਼ੇਰਾਂ ਦੀ ਆਬਾਦੀ ਲਗਾਤਾਰ 29 ਫ਼ੀ ਸਦੀ ਤਕ ਵਧ ਗਈ ਹੈ।

Gir forest national park and wildlife sanctuary tremendous photos of asiatic lionsLions

ਭੂਗੋਲਿਕ ਰੂਪ ਨਾਲ ਵੰਡ ਖੇਤਰ (ਫੈਲਾਅ) 36 ਫ਼ੀ ਸਦੀ ਤਕ ਵਧ ਗਿਆ ਹੈ। ਦਰਅਸਲ ਸ਼ੇਰ ਦੀ ਗਿਣਤੀ ਜਿਥੇ ਪਹਿਲਾਂ 523 ਸੀ, ਉਥੇ ਹੁਣ ਵਧ ਕੇ 674 ਹੋ ਗਈ ਹੈ। 2015 'ਚ ਹੋਈ ਆਖ਼ਰੀ ਗਿਣਤੀ ਦੇ ਸਮੇਂ ਗਿਰ ਦੇ ਜੰਗਲਾਂ 'ਚ ਸ਼ੇਰਾਂ ਦੀ ਗਿਣਤੀ 523 ਸੀ। ਇਹ ਗਿਣਤੀ ਹਰ 5 ਸਾਲ ਤੋਂ ਕੀਤੀ ਜਾਂਦੀ ਹੈ।

Lions Lions

ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਟਵੀਟ 'ਚ ਲਿਖਿਆ,''ਗੁਜਰਾਤ ਦੇ ਲੋਕਾਂ ਅਤੇ ਉਨ੍ਹਾਂ ਸਾਰੇ ਲੋਕਾਂ ਲਈ ਵਧਾਈ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਇਹ ਵੱਡੀ ਉਪਲਬਧੀ ਹਾਸਲ ਹੋਈ ਹੈ।''ਪ੍ਰਧਾਨ ਮੰਤਰੀ ਨੇ ਇਕ ਹੋਰ ਟਵੀਟ 'ਚ ਲਿਖਿਆ,''ਪਿਛਲੇ ਕਈ ਸਾਲਾਂ ਤੋਂ ਗੁਜਰਾਤ 'ਚ ਸ਼ੇਰਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ।

The dead body of three more lionsLions

ਇਹ ਕਮਿਊਨਿਟੀ ਹਿੱਸੇਦਾਰੀ, ਤਕਨਾਲੋਜੀ 'ਤੇ ਜ਼ੋਰ, ਜੰਗਲੀ ਜੀਵਨ ਦੀ ਸਿਹਤ ਸੰਭਾਲ, ਉਚਿਤ ਰਿਹਾਇਸ਼ ਪ੍ਰਬੰਧਨ ਅਤੇ ਮਨੁੱਖੀ ਤੇ ਸ਼ੇਰਾਂ ਦਰਮਿਆਨ ਸੰਘਰਸ਼ ਨੂੰ ਘੱਟ ਕਰਨ ਦੇ ਕਦਮਾਂ ਦਾ ਨਤੀਜਾ ਹੈ। ਆਸ ਹੈ ਕਿ ਇਹ ਸਕਾਰਾਤਮਕ ਰੁਝਾਨ ਅੱਗੇ ਵੀ ਜਾਰੀ ਰਹੇਗਾ। 

LionsLions

ਜ਼ਿਕਰਯੋਗ ਹੈ ਕਿ ਗੁਜਰਾਤ ਦੇ ਜੂਨਾਗੜ੍ਹ 'ਚ ਸਥਿਤ ਗਿਰ ਜੰਗਲ 'ਬਾਘ ਸੁਰੱਖਿਅਤ ਖੇਤਰ' ਹੈ। ਇਹ ਖੇਤਰ ਪੂਰੀ ਦੁਨੀਆਂ 'ਚ 'ਏਸ਼ੀਆਈ ਬੱਬਰ ਸ਼ੇਰਾਂ' ਲਈ ਚਰਚਿਤ ਹੈ।

Lions Lions

ਜੂਨਾਗੜ੍ਹ ਨਗਰ ਤੋਂ 60 ਕਿਲੋਮੀਟਰ ਦੱਖਣ-ਪੱਛਮ 'ਚ ਸਥਿਤ ਇਸ ਬਾਗ਼ ਦਾ ਖੇਤਰਫਲ ਲਗਭਗ 1,295 ਵਰਗ ਕਿਲੋਮੀਟਰ ਹੈ। ਗਿਰ ਜੰਗਲਾਤ ਸੁਰੱਖਿਆ ਖੇਤਰ ਦੀ ਸਥਾਪਨਾ 1913 'ਚ ਏਸ਼ੀਆਈ ਸ਼ੇਰਾਂ ਨੂੰ ਸੁਰੱਖਿਅਤ ਪ੍ਰਦਾਨ ਕਰਨ ਲਈ ਕੀਤੀ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement