
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਰੂਸ ਕੋਲ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ
Russia-Ukraine conflict: ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਰੂਸੀ ਫੌਜ ਦੁਆਰਾ ਭਰਤੀ ਕੀਤੇ ਗਏ ਦੋ ਭਾਰਤੀ ਨਾਗਰਿਕ ਹਾਲ ਹੀ ਵਿਚ ਰੂਸ-ਯੂਕਰੇਨ ਯੁੱਧ ਵਿਚ ਮਾਰੇ ਗਏ ਹਨ, ਜਿਸ ਨਾਲ ਅਜਿਹੀਆਂ ਮੌਤਾਂ ਦੀ ਗਿਣਤੀ ਚਾਰ ਹੋ ਗਈ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਰੂਸ ਕੋਲ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਅਤੇ ਰੂਸੀ ਫੌਜ ਵਿਚ ਸੇਵਾ ਕਰ ਰਹੇ ਸਾਰੇ ਭਾਰਤੀ ਨਾਗਰਿਕਾਂ ਦੀ ਜਲਦੀ ਵਾਪਸੀ ਦੀ ਮੰਗ ਕੀਤੀ ਹੈ।
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਨੇ "ਰੂਸੀ ਫੌਜ ਦੁਆਰਾ ਭਾਰਤੀ ਨਾਗਰਿਕਾਂ ਦੀ ਕਿਸੇ ਵੀ ਹੋਰ ਭਰਤੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਅਤੇ ਅਜਿਹੀਆਂ ਗਤੀਵਿਧੀਆਂ ਸਾਡੀ ਸਾਂਝੇਦਾਰੀ ਦੇ ਅਨੁਕੂਲ ਨਹੀਂ ਹੋਣਗੀਆਂ।"
ਵਿਦੇਸ਼ ਮੰਤਰਾਲੇ ਨੇ ਕਿਹਾ, "ਸਾਨੂੰ ਇਹ ਦਸਦਿਆਂ ਅਫਸੋਸ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਹਾਲ ਹੀ ਵਿਚ ਹੋਏ ਸੰਘਰਸ਼ ਵਿਚ ਰੂਸੀ ਫੌਜ ਦੁਆਰਾ ਭਰਤੀ ਕੀਤੇ ਗਏ ਦੋ ਭਾਰਤੀ ਨਾਗਰਿਕ ਮਾਰੇ ਗਏ ਹਨ।" ਉਨ੍ਹਾਂ ਕਿਹਾ, "ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਅਪਣੀ ਡੂੰਘੀ ਹਮਦਰਦੀ ਜ਼ਾਹਰ ਕਰਦੇ ਹਾਂ। ਮਾਸਕੋ ਵਿਚ ਸਾਡੇ ਦੂਤਾਵਾਸ ਨੇ ਰੂਸੀ ਅਧਿਕਾਰੀਆਂ 'ਤੇ ਜਲਦੀ ਤੋਂ ਜਲਦੀ ਲਾਸ਼ ਨੂੰ ਵਾਪਸ ਭੇਜਣ ਲਈ ਦਬਾਅ ਪਾਇਆ ਹੈ”।