
Delhi News: ਹੁਣ ਤੱਕ 4 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
Four-storey building collapses in Delhi's Welcome: ਦਿੱਲੀ ਦੇ ਵੈਲਕਮ ਇਲਾਕੇ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਸੀਲਮਪੁਰ ਈਦਗਾਹ ਰੋਡ 'ਤੇ ਸਥਿਤ ਇਕ ਚਾਰ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ਤੋਂ ਬਾਅਦ, ਇਹ ਖ਼ਦਸ਼ਾ ਹੈ ਕਿ ਲਗਭਗ 12 ਲੋਕ ਮਲਬੇ ਹੇਠ ਫਸੇ ਹੋਏ ਹਨ।
ਫ਼ਾਇਰ ਵਿਭਾਗ ਨੂੰ ਸ਼ਨੀਵਾਰ ਸਵੇਰੇ 7:05 ਵਜੇ ਇਸ ਹਾਦਸੇ ਬਾਰੇ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਦਿੱਲੀ ਪੁਲਿਸ ਅਤੇ ਫ਼ਾਇਰ ਵਿਭਾਗ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਫ਼ਾਇਰ ਵਿਭਾਗ ਦੇ ਅਨੁਸਾਰ, ਇਹ ਘਟਨਾ ਜਨਤਾ ਕਲੋਨੀ, ਗਲੀ ਨੰਬਰ 5, ਸੀਲਮਪੁਰ ਵਿੱਚ ਵਾਪਰੀ ਜਿੱਥੇ ਲਗਭਗ 30-35 ਗਜ਼ ਦੇ ਖੇਤਰ ਵਿੱਚ ਬਣੀ ਇੱਕ ਚਾਰ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਹੁਣ ਤੱਕ 3-4 ਲੋਕਾਂ ਨੂੰ ਮਲਬੇ ਵਿੱਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
(For more news apart from “Four-storey building collapses in Delhi's Welcome, ” stay tuned to Rozana Spokesman.)