ਜੇ ਜੰਮੂ ਕਸ਼ਮੀਰ ਹਿੰਦੂ ਬਹੁਗਿਣਤੀ ਵਾਲਾ ਰਾਜ ਹੁੰਦਾ ਤਾਂ ਭਾਜਪਾ ਵਿਸ਼ੇਸ਼ ਦਰਜਾ ਨਾ ਖੋਂਹਦੀ : ਚਿਦੰਬਰਮ
Published : Aug 12, 2019, 7:44 pm IST
Updated : Aug 12, 2019, 7:44 pm IST
SHARE ARTICLE
Article 370 nixed as J&K was Muslim-dominated: P. Chidambaram
Article 370 nixed as J&K was Muslim-dominated: P. Chidambaram

ਜੇ ਖੇਤਰੀ ਪਾਰਟੀਆਂ ਨੇ ਸਾਥ ਦਿਤਾ ਹੁੰਦਾ ਤਾਂ ਬਿੱਲ ਪਾਸ ਨਾ ਹੁੰਦਾ

ਚੇਨਈ : ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਧਾਰਾ 370 ਬਾਰੇ ਕੇਂਦਰ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇ ਜੰਮੂ ਕਸ਼ਮੀਰ ਹਿੰਦੂ ਬਹੁਗਿਣਤੀ ਵਾਲਾ ਰਾਜ ਹੁੰਦਾ ਤਾਂ ਭਾਜਪਾ ਇਸ ਦਾ ਵਿਸ਼ੇਸ਼ ਦਰਜਾ ਨਾ ਖੋਂਹਦੀ। ਚਿਦੰਬਰਮ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ ਨੂੰ ਹਟਾਉਣ ਲਈ ਤਾਕਤ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਸਥਿਤੀ ਅਸਥਿਰ ਹੈ ਅਤੇ ਅੰਤਰਰਾਸ਼ਟਰੀ ਖ਼ਬਰ ਏਜੰਸੀਆਂ ਅਸ਼ਾਂਤੀ ਨੂੰ ਕਵਰ ਕਰ ਰਹੀਆਂ ਹਨ ਪਰ ਭਾਰਤੀ ਮੀਡੀਆ ਇਹ ਕੰਮ ਨਹੀਂ ਕਰ ਰਿਹਾ। 

Article 370Article 370

ਉਨ੍ਹਾਂ ਭਾਜਪਾ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ, 'ਭਾਜਪਾ ਵਾਲੇ ਦਾਅਵਾ ਕਰਦੇ ਹਨ ਕਿ ਕਸ਼ਮੀਰ ਵਿਚ ਸ਼ਾਂਤੀ ਹੈ। ਕੀ ਅਜਿਹਾ ਹੈ? ਜੇ ਭਾਰਤੀ ਮੀਡੀਆ ਜੰਮੂ ਕਸ਼ਮੀਰ ਵਿਚਲੀ ਅਸ਼ਾਂਤੀ ਦੀਆਂ ਖ਼ਬਰਾਂ ਨਹੀਂ ਵਿਖਾ ਰਿਹਾ ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਸਥਿਤੀ ਸਥਿਰ ਹੈ? ਚਿਦੰਬਰਮ ਨੇ ਸੱਤ ਰਾਜਾਂ ਵਿਚ ਸ਼ਾਸਨ ਕਰ ਰਹੀਆਂ ਖੇਤਰੀ ਪਾਰਟੀਆਂ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਡਰ ਕਾਰਨ ਰਾਜ ਸਭਾ ਵਿਚਭਾਜਪਾ ਦੇ ਫ਼ੈਸਲੇ ਵਿਰੁਧ ਸਹਿਯੋਗ ਨਹੀਂ ਦਿਤਾ।  

P. ChidambaramP. Chidambaram

ਸਾਬਕਾ ਗ੍ਰਹਿ ਮੰਤਰੀ ਨੇ ਕਿਹਾ, 'ਮੈਂ ਜਾਣਦਾ ਹਾਂ ਕਿ ਲੋਕ ਸਭਾ ਵਿਚ ਸਾਡੇ ਕੋਲ ਬਹੁਮਤ ਨਹੀਂ ਹੈ ਪਰ ਜੇ ਸੱਤ ਪਾਰਟੀਆਂ-ਅੰਨਾਡੀਐਮਕੇ, ਵਾਈਐਸਆਰ ਕਾਂਗਰਸ, ਟੀਆਰਐਸ, ਬੀਜੇਡੀ, ਆਪ, ਤ੍ਰਿਣਮੂਲ ਕਾਂਗਰਸ, ਜੇਡੀਯੂ-ਨੇ ਸਹਿਯੋਗ ਕੀਤਾ ਹੁੰਦਾ ਤਾਂ ਰਾਜ ਸਭਾ ਵਿਚ ਵਿਰੋਧੀ ਧਿਰ ਬਹੁਮਤ ਵਿਚ ਹੁੰਦੀ। ਇਹ ਪ੍ਰੇਸ਼ਾਨ ਕਰਨ ਵਾਲੀ ਗੱਲ ਹੇ।' ਉਨ੍ਹਾਂ ਕਿਹਾ ਤ੍ਰਿਣਮੂਲ ਕਾਂਗਰਸ ਨੇ ਵਾਕਆਊਟ ਕੀਤਾ ਪਰ ਇਸ ਨਾਲ ਫ਼ਰਕ ਕੀ ਪਿਆ? ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ, 'ਜੰਮੂ ਕਸ਼ਮੀਰ ਦੇ ਸੌਰਾ ਵਿਚ ਲਗਭਗ 10 ਹਜ਼ਾਰ ਲੋਕਾਂ ਨੇ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਪੁਲਿਸ ਕਾਰਵਾਈ ਅਤੇ ਗੋਲੀਬਾਰੀ ਦਾ ਹੋਣਾ ਵੀ ਸੱਚ ਹੈ।

Jammu-KashmirJammu-Kashmir

ਚਿਦੰਬਰਮ ਨੇ ਕਿਹਾ ਕਿ ਦੇਸ਼ ਦੇ 70 ਸਾਲ ਦੇ ਇਤਿਹਾਸ ਵਿਚ ਅਜਿਹੀ ਮਿਸਾਲ ਨਹੀਂ ਵੇਖਣ ਨੂੰ ਮਿਲੀ ਜਿਸ ਵਿਚ ਕਿਸੇ ਰਾਜ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਤਬਦੀਲ ਕਰ ਦਿਤਾ ਗਿਆ ਹੋਵੇ। ਉਨ੍ਹਾਂ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਵੱਲਭਭਾਈ ਪਟੇਲ ਵਿਚਾਲੇ ਕਦੇ ਤਕਰਾਰ ਨਾ ਹੋਣ ਦੀ ਗੱਲ ਕਰਦਿਆਂ ਕਿਹਾ, 'ਪਟੇਲ ਕਦੇ ਵੀ ਸੰਘ ਦੇ ਅਹੁਦੇਦਾਰ ਨਹੀਂ ਸਨ। ਭਾਜਪਾ ਦਾ ਕੋਈ ਨੇਤਾ ਨਹੀਂ ਹੈ, ਉਹ ਸਾਡੇ ਨੇਤਾ ਨੂੰ ਅਪਣਾ ਦੱਸ ਰਹੇ ਹਨ। ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਚੋਰੀ ਕਰਦਾ ਹੈ, ਇਤਿਹਾਸ ਇਹ ਨਹੀਂ ਭੁਲਦਾ ਕਿ ਕੌਣ ਕਿਸ ਨਾਲ ਜੁੜਿਆ ਹੋਇਆ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement