5 ਸਤੰਬਰ ਨੂੰ ਲਾਂਚ ਹੋਵੇਗਾ ਜੀਓ ਗੀਗਾਫ਼ਾਈਬਰ
Published : Aug 12, 2019, 5:47 pm IST
Updated : Aug 12, 2019, 5:47 pm IST
SHARE ARTICLE
Reliance JioGigaFiber commercial launch on September 5
Reliance JioGigaFiber commercial launch on September 5

JIO ਦੇ ਯੂਜਰਾਂ ਨੂੰ ਮੁਕੇਸ਼ ਅੰਬਾਨੀ ਨੇ ਦਿੱਤਾ ਵੱਡਾ ਤੋਹਫ਼ਾ

ਮੁੰਬਈ : ਰਿਲਾਇੰਸ ਜੀਓ ਦੀ 42ਵੀਂ ਸਾਲਾਨਾ ਜਨਰਲ ਮੀਟਿੰਗ 'ਚ ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਹੈ ਕਿ ਰਿਲਾਇੰਸ ਜੀਓ 34 ਕਰੋੜ ਗਾਹਕਾਂ ਨਾਲ ਦੇਸ਼ ਦੀ ਸੱਭ ਤੋਂ ਵੱਡੀ ਟੈਲੀਕਾਮ ਕੰਪਨੀ ਬਣ ਗਈ ਹੈ। ਇਸ ਤੋਂ ਇਲਾਵਾ ਦੁਨੀਆਂ 'ਚ ਦੂਜੀ ਸੱਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ।

Reliance JioGigaFiber commercial launch on September 5Reliance JioGigaFiber commercial launch on September 5

ਰਿਲਾਇੰਸ ਗਰੁੱਪ ਦੇ ਮੁਖੀ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਦੀ ਬਰਾਡਬੈਂਡ ਸੇਵਾ 'ਜੀਓ ਗੀਗਾ ਫਾਈਬਰ' ਨੂੰ 5 ਸਤੰਬਰ ਨੂੰ ਦੇਸ਼ ਭਰ 'ਚ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਕੰਪਨੀ ਘੱਟੋ-ਘੱਟ 100 ਐਸਬੀਪੀਐਸ ਦੀ ਇੰਟਰਨੈਟ ਸਪੀਡ, ਪੂਰੀ ਉਮਰ ਮੁਫ਼ਤ ਫ਼ੋਨ ਕਾਲ, ਮੁਫ਼ਤ ਐਚਡੀ ਟੀਵੀ ਅਤੇ ਡਿਸ਼ ਉਪਲੱਬਧ ਕਰਵਾਏਗੀ। ਇਸ ਦੇ ਲਈ ਘੱਟੋ-ਘੱਟ ਕੀਮਤ 700 ਰੁਪਏ ਮਹੀਨਾ ਹੋਵੇਗੀ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਮੁਕੇਸ਼ ਅੰਬਾਨੀ ਨੇ ਇਹ ਜਾਣਕਾਰੀ ਕੰਪਨੀ ਦੀ 42ਵੀਂ ਸਾਲਾਨਾ ਆਮ ਸਭਾ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਨੇ ਜੀਓ ਲੈਂਡ ਲਾਈਨ ਨਾਲ 500 ਰੁਪਏ ਮਾਸਿਕ ਕਿਰਾਏ 'ਤੇ ਅਮਰੀਕਾ ਅਤੇ ਕੈਨੇਡਾ 'ਚ ਅਸੀਮਤ ਕੌਮਾਂਤਰੀ ਫ਼ੋਨ ਕਾਲ ਦੀ ਵੀ ਪੇਸ਼ਕਸ਼ ਕੀਤੀ।

Reliance JioGigaFiber commercial launch on September 5Reliance JioGigaFiber commercial launch on September 5

ਅੰਬਾਨੀ ਨੇ ਕਿਹਾ, "ਭਾਰਤ 'ਚ ਜੀਓ ਗੀਗਾ ਫ਼ਾਈਬਰ ਦੀ ਸੱਭ ਤੋਂ ਘੱਟ ਸਪੀਡ 100 ਐਮਬੀਪੀਐਸ ਹੋਵੇਗੀ। ਸਾਡੇ ਕੋਲ ਇਸ ਦੇ ਤਹਿਤ 1 ਜੀਬੀਪੀਐਸ ਤਕ ਦੀ ਸਪੀਡ ਉਪਲੱਬਧ ਕਰਵਾਉਣ ਦੇ ਪਲਾਨ ਹਨ। ਅਸੀ ਹਰੇਕ ਘਰ ਤਕ ਇਸ ਦੀ ਪਹੁੰਚ ਬਣਾਉਣ ਲਈ ਆਪਣੇ ਪਲਾਨ ਨੂੰ ਵਿਸ਼ਵ ਦਰ ਦੇ 10ਵੇਂ ਹਿੱਸੇ ਦੇ ਬਰਾਬਰ ਰੱਖਿਆ ਹੈ। ਜੀਓ ਗੀਗਾ ਫਾਈਬਰ ਦੇ ਪਲਾਨ 700 ਰੁਪਏ ਮਹੀਨੇ ਤੋਂ ਸ਼ੁਰੂ ਹੋ ਕੇ 10,000 ਰੁਪਏ ਪ੍ਰਤੀ ਮਹੀਨਾ ਤਕ ਹੋਣਗੇ। ਇਸ ਤੋਂ ਇਲਾਵਾ 2020 ਦੇ ਮੱਧ ਤਕ ਜੀਓ ਗੀਗਾ ਫਾਈਬਰ ਦੇ ਪ੍ਰੀਮਿਅਰ ਗਾਹਕ ਘਰ ਬੈਠੇ ਫ਼ਿਲਮ ਦੇ ਰੀਲੀਜ਼ ਦੇ ਦਿਨ ਹੀ ਉਸ ਨੂੰ ਵੇਖ ਸਕਣਗੇ। ਇਸ ਨੂੰ ਜੀਓ ਨੇ 'ਫਸਟ ਡੇਅ ਫਸਟ ਸ਼ੋਅ' ਦਾ ਨਾਂ ਦਿੱਤਾ ਹੈ।

Reliance JioGigaFiber commercial launch on September 5Reliance JioGigaFiber commercial launch on September 5

ਮੁਕੇਸ਼ ਅੰਬਾਨੀ ਨੇ ਦਸਿਆ ਕਿ ਰਿਲਾਇੰਸ ਦੇ ਆਇਲ ਅਤੇ ਕੈਮੀਕਲ ਡਿਵੀਜ਼ਨ 'ਚ ਸਾਊਦੀ ਅਰਬ ਦੀ ਕੰਪਨੀ ਸਾਊਦੀ ਅਰੇਮੇਕੋ 20 ਫ਼ੀਸਦੀ ਦਾ ਨਿਵੇਸ਼ ਕਰੇਗੀ। ਇਸ ਦੇ ਲਈ ਉਹ 75 ਅਰਬ ਡਾਲਰ ਖ਼ਰਚ ਕਰੇਗੀ। ਦੋਵੇਂ ਕੰਪਨੀਆਂ ਤੇਲ ਦਾ ਕਾਰੋਬਾਰ ਕਰਨਗੀਆਂ। ਸਾਊਦੀ ਅਮੇਰੇਕੋ ਰਿਲਾਇੰਸ ਨੂੰ ਕਰੂਡ ਸਪਲਾਈ ਕਰੇਗੀ। ਉਨ੍ਹਾਂ ਦਸਿਆ ਕਿ ਰਿਲਾਇੰਸ ਇੰਡਸਟਰੀਜ਼ ਕਸਟਮ ਅਤੇ ਐਕਸਾਈਜ਼ ਡਿਊਟੀ ਦੇਣ ਵਾਲੀ ਪ੍ਰਾਈਵੇਟ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਹੈ। ਉਨ੍ਹਾਂ ਦੀ ਕੰਪਨੀ ਨੇ ਵਿਦੇਸ਼ੀ ਨਿਵੇਸ਼ ਦੇ ਮਾਮਲੇ ਵਿਚ ਕੰਪਨੀ ਦਾ ਨਵਾਂ ਇਤਿਹਾਸ ਰਚਿਆ ਹੈ।

JIOFIBER is launching on September 5JIOFIBER is launching on September 5

ਅੰਬਾਨੀ ਨੇ ਦਸਿਆ ਕਿ ਰਿਲਾਇੰਸ ਇੰਡਸਟਰੀਜ਼ ਨੇ 67 ਹਜ਼ਾਰ 320 ਕਰੋੜ ਰੁਪਏ ਦਾ ਜੀ.ਐਸ.ਟੀ. ਦਾ ਭੁਗਤਾਨ ਕੀਤਾ ਹੈ। ਆਮਦਨ ਟੈਕਸ ਦੇ ਰੂਪ ਵਿਚ ਕੰਪਨੀ ਨੇ 12 ਹਜ਼ਾਰ 191 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।  ਰਿਲਾਇੰਸ ਦੇ ਆਇਲ ਟੂ ਕੈਮੀਕਲ ਕਾਰੋਬਾਰ ਦੀ ਗੱਲ ਕਰੀਏ ਤਾਂ 5.7 ਲੱਖ ਕਰੋੜ ਦਾ ਮਾਲਿਆ ਹਾਸਲ ਹੋਇਆ ਹੈ। ਇਸ ਦੇ ਨਾਲ ਹੀ ਕੰਪਨੀ ਨੇ 2.2 ਲੱਖ ਕਰੋੜ ਦਾ ਬਰਾਮਦ ਕੀਤਾ ਹੈ।

Reliance JioGigaFiber commercial launch on September 5Reliance JioGigaFiber commercial launch on September 5

ਮੁਕੇਸ਼ ਅੰਬਾਨੀ ਨੇ ਮੋਦੀ ਸਰਕਾਰ ਦੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਟੀਚੇ 'ਤੇ ਭਰੋਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂਚ ਭਾਰਤ ਦੀ ਅਰਥਵਿਵਸਥਾ ਥੋੜੀ ਸੁਸਤ ਹੈ ਪਰ ਇਹ ਅਸਥਾਈ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਦਾ ਟੀਚਾ ਰੱਖਣ ਦੀ ਗੱਲ ਕਹੀ।

Reliance JioGigaFiber commercial launch on September 5Reliance JioGigaFiber commercial launch on September 5

ਜੀਓ ਗੀਗਾ ਫਾਈਬਰ 'ਚ ਕੀ-ਕੀ ਮਿਲੇਗਾ?

  1. ਮਲਟੀ ਵੀਡੀਓ ਕਾਨਫ਼ਰੰਸ ਕਾਲ
  2. ਘਰ ਬੈਠੇ ਮੁਫ਼ਤ ਵੋਇਸ ਕੁਨੈਕਟੀਵਿਟੀ
  3. ਘੱਟ ਕੀਮਤਾਂ 'ਤੇ ਅੰਤਰ ਰਾਸ਼ਟਰੀ ਕਾਲਿੰਗ
  4. ਅਲਟਰਾ ਹਾਈ-ਡੈਫੀਨੇਸ਼ਨ ਮਨੋਰੰਜਨ
  5. 'ਫਸਟ ਡੇਅ ਫਸਟ ਸ਼ੋਅ' ਫ਼ਿਲਮ
  6. ਲਾਈਵ ਗੇਮਿੰਗ
  7. ਸਮਾਰਟ ਹੋਮ ਸੋਲਿਊਸ਼ਨ
  8. ਫ਼ਿਲਮਾਂ, ਸ਼ੋਅ ਤੇ ਖੇਡਾਂ
  9. 100 MBPS ਤੋਂ 1 GBPS ਦੀ ਸਪੀਡ

Reliance JioGigaFiber commercial launch on September 5Reliance JioGigaFiber commercial launch on September 5

ਕੀ ਹੈ ਜੀਓ ਗੀਗਾ ਫਾਈਬਰ :
ਜੀਓ ਗੀਗਾ ਫਾਈਬਰ ਦੇਸ਼ ਦੇ 1100 ਛੋਟੇ-ਵੱਡੇ ਸ਼ਹਿਰਾਂ ਵਿਚ ਲਾਂਚ ਹੋਵੇਗਾ। ਮਾਈ ਜੀਓ ਜਾਂ ਜੀਓ ਡੋਟਕੋਮ 'ਤੇ ਜੀਓ ਗੀਗਾ ਫਾਈਬਰ ਰਜਿਸਟਰੇਸ਼ਨ ਕੀਤਾ ਜਾ ਸਕੇਗਾ। ਜੀਓ ਫਾਈਬਰ ਸੇਵਾ ਇਕ ਘੰਟੇ ਵਿਚ ਉਪਲੱਬਧ ਕੀਤੀ ਜਾਵੇਗੀ। ਇਸ ਬ੍ਰਾਡਬੈਂਸ ਸਰਵਿਸ ਤਹਿਤ ਰਾਊਟਰ, ਸੈਟ ਟਾਪ ਬਾਕਸ ਅਤੇ ਸਮਾਰਟ ਹੋਮ ਸੋਲੀਊਸ਼ਨਜ਼ ਦੀ ਸਹੂਲਤ ਮਿਲੇਗੀ। ਇਸ ਨਾਲ ਘਰ ਪੂਰੀ ਤਰ੍ਹਾਂ ਹਾਈਟੈਕ ਅਤੇ ਸਮਾਰਟ ਬਣ ਜਾਵੇਗਾ। ਇਸ ਦੀ ਮਦਦ ਨਾਲ ਗਾਹਕ ਪੂਰੇ ਘਰ ਨੂੰ ਕੰਟਰੋਲ ਕਰ ਸਕੇਗਾ। ਜੀਓ ਗੀਗਾ ਟੀਵੀ ਰਾਹੀਂ ਗਾਹਕ ਵੀਡੀਓ ਕਾਲਿੰਗ ਵੀ ਕਰ ਸਕਣਗੇ। ਕੰਪਨੀ ਦੇ ਦਾਅਵੇ ਮੁਤਾਬਕ ਇਸ 'ਤੇ ਦੁਨੀਆਂ ਦਾ ਬੈਸਟ ਐਜੁਕੇਸ਼ਨਲ ਕੰਟੈਂਟ ਵੀ ਮਿਲੇਗਾ। ਬੱਚੇ ਅਧਿਆਪਕ ਦੀ ਮਦਦ ਦੇ ਬਗੈਰ ਵੀ ਪੜ੍ਹ ਸਕਣਗੇ। ਇਸ ਰਾਹੀਂ ਡਾਕਟਰ ਦੂਰ ਬੈਠ ਕੇ ਮਰੀਜ਼ਾਂ ਦਾ ਇਲਾਜ ਵੀ ਕਰ ਸਕਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement