
ਅਮਰਨਾਥ ਯਾਤਰੀਆਂ ਲਈ ਖ਼ਾਸ ਪਲਾਨ
ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਤੀਰਥ ਯਾਤਰੀਆਂ ਲਈ ਇਕ ਨਵਾਂ ਪ੍ਰੀਪੇਡ ਰੀਚਾਰਜ ਪਲਾਨ ਲਾਂਚ ਕੀਤਾ ਹੈ। ਰਿਲਾਇੰਸ ਜੀਓ ਦੇ ਇਸ ਪਲਾਨ ਦੀ ਕੀਮਤ 102 ਰੁਪਏ ਰੱਖੀ ਗਈ ਹੈ। ਜੀਓ ਦੇ 102 ਰੁਪਏ ਵਾਲੇ ਇਸ ਪਲਾਨ ਨਾਲ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਅਤੇ ਸੱਤ ਦਿਨਾਂ ਲਈ ਪ੍ਰਤੀ ਦਿਨ 100 ਐਸਐਮਐਸ ਦੀ ਸੁਵਿਧਾ ਦਿੱਤੀ ਜਾਵੇਗੀ।
Jio
ਕੇਵਲ ਇੰਨਾ ਹੀ ਨਹੀਂ ਰਿਲਾਇੰਸ ਜੀਓ ਦੇ ਇਸ ਪਲਾਨ ਨਾਲ ਪ੍ਰਤੀਦਿਨ 0.5 ਜੀਬੀ ਜਾਂ 500 ਐਮਬੀ ਹਾਈ-ਸਪੀਡ ਡਾਟਾ ਵੀ ਮਿਲਦਾ ਹੈ। ਦਸ ਦਈਏ ਕਿ ਰਿਲਾਇੰਸ ਜੀਓ ਕੋਲ 98 ਰੁਪਏ ਵਾਲਾ ਪ੍ਰੀਪੇਡ ਪਲਾਨ ਵੀ ਪਹਿਲਾਂ ਤੋਂ ਮੌਜੂਦ ਹੁੰਦਾ ਹੈ ਜੋ 28 ਦਿਨਾਂ ਲਈ ਅਨਲਿਮਟਿਡ ਵਾਇਸ ਕਾਲ ਅਤੇ 300 ਐਸਐਮਐਸ ਦੀ ਸੁਵਿਧਾ ਦਿੰਦਾ ਹੈ। ਅਜਿਹਾ ਕਿਹਾ ਜਾ ਸਕਦਾ ਹੈ ਕਿ 102 ਰੁਪਏ ਵਾਲਾ ਰਿਲਾਇੰਸ ਜੀਓ ਪ੍ਰੀਪੇਡ ਪਲਾਨ ਕੇਵਲ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਤੀਰਥ ਯਾਤਰੀਆਂ ਲਈ ਹੈ।
ਇਸ ਪਲਾਨ ਨਾਲ ਜੀਓ ਐਪਸ ਦਾ ਐਕਸੈਸ ਨਹੀਂ ਮਿਲੇਗਾ ਕਿਉਂ ਕਿ ਨਵੇਂ ਪਲਾਨ 'ਤੇ ਜੀਓ ਪ੍ਰਾਈਮ ਮੈਂਬਰਸ਼ਿਪ ਲਾਗੂ ਨਹੀਂ ਹੁੰਦੀ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਜਾਣ ਵਾਲੇ ਜੀਓ ਪ੍ਰੀਪੇਡ ਗਾਹਕ ਇਕ ਨਵਾਂ ਸਥਾਨਕ ਕਨੈਕਸ਼ਨ ਲੈ ਕੇ ਲੇਟੈਸਟ ਪਲਾਨ ਦਾ ਵਿਕਲਪ ਚੁਣ ਸਕਦੇ ਹਨ। ਦਸ ਦਈਏ ਕਿ ਜੀਓ ਦਾ 102 ਰੁਪਏ ਵਾਲਾ ਜੀਓ ਪ੍ਰੀਪੇਡ ਪਲਾਨ ਅਮਰਨਾਥ ਯਾਤਰਾ ਦੀ ਪੂਰੇ ਪੀਰੀਅਡ ਲਈ ਉਪਲੱਬਧ ਹੋਵੇਗਾ। ਰਿਲਾਇੰਸ ਜੀਓ ਦਾ ਇਹ ਪਲਾਨ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਤੀਰਥ ਯਾਤਰੀਆਂ ਦੀ ਮਦਦ ਕਰੇਗਾ।