
'ਕੋਰੋਨਾ' ਨੇ ਤਿਰੰਗਾ ਵੀ 'ਲਪੇਟਿਆ'
ਔਰੰਗਾਬਾਦ: ਆਜ਼ਾਦੀ ਦਿਵਸ ਆਉਣ ਵਾਲਾ ਹੈ ਪਰ ਕੋਰੋਨਾ ਵਾਇਰਸ ਮਹਾਂਮਾਰੀ ਵਿਚਾਲੇ ਇਥੇ 'ਖਾਦੀ ਸਟੋਰ' 'ਤੇ ਤਿਰੰਗਿਆਂ ਦੀ ਵਿਕਰੀ ਨਹੀਂ ਹੋ ਰਹੀ। ਔਰੰਗਾਬਾਦ ਦੇ ਖਾਦੀ ਗ੍ਰਾਮ ਉਦਯੋਗ ਭਵਨ ਵਿਚ ਕਈ ਹੋਰ ਉਤਪਾਦਾਂ ਨਾਲ ਤਿਰੰਗੇ ਝੰਡੇ ਦੀ ਵਿਕਰੀ ਵੀ ਹੁੰਦੀ ਹੈ।
Flag
ਸਟੋਰ ਪ੍ਰਬੰਧਕ ਰਾਮਜੀ ਸਾਵੰਤ ਨੇ ਕਿਹਾ, 'ਹਰ ਸਾਲ ਅਗੱਸਤ ਵਿਚ ਸੱਤ ਤੋਂ ਨੌਂ ਲੱਖ ਰੁਪਏ ਤਕ ਦੇ ਝੰਡਿਆਂ ਦੀ ਵਿਕਰੀ ਹੁੰਦੀ ਹੈ ਪਰ ਇਸ ਸਾਲ ਹਾਲੇ ਤਕ ਇਕ ਲੱਖ ਰੁਪਏ ਦੀ ਵੀ ਵਿਕਰੀ ਨਹੀਂ ਹੋਈ।'
Flag
ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਉਤਪਾਦਨ ਵੀ ਪ੍ਰਭਾਵਤ ਹੋਇਆ ਅਤੇ ਹੁਣ ਵਿਕਰੀ ਵਿਚ ਵੀ ਅੜਿੱਕਾ ਪੈ ਗਿਆ ਹੈ। ਖਾਦੀ ਦੇ ਜਿਸ ਕਪੜੇ ਨਾਲ ਤਿਰੰਗੇ ਬਣਾਏ ਜਾਂਦੇ ਹਨ, ਉਸ ਨੂੰ ਲਾਤੂਰ ਜ਼ਿਲ੍ਹੇ ਦੇ ਉਦਗੀਰ ਵਿਚ ਖਾਦੀ ਸਟੋਰ ਦੇ ਮੂਲ ਸੰਗਠਨ ਮਰਾਠਵਾੜਾ ਖਾਦੀ ਗ੍ਰਾਮ ਉਦਯੋਗ ਕਮੇਟੀ ਤੋਂ ਮੰਗਾਇਆ ਜਾਂਦਾ ਹੈ।
Flag
ਸਾਵੰਤ ਨੇ ਦਸਿਆ ਕਿ ਕਪੜੇ 'ਤੇ ਰੰਗਾਈ ਗੁਜਰਾਤ ਦੇ ਅਹਿਮਦਾਬਾਦ ਵਿਚ ਹੁੰਦੀ ਹੈ ਤੇ ਸਿਲਾਈ ਨਾਂਦੇੜ ਵਿਚ। ਉਨ੍ਹਾਂ ਕਿਹਾ ਕਿ ਇਸ ਵਾਰ ਤਾਲਾਬੰਦੀ ਕਾਰਨ ਉਤਪਾਦਨ ਬਹੁਤ ਪ੍ਰਭਾਵਤ ਹੋਇਆ ਅਤੇ ਸਮਾਨ ਲਿਆਉਣ ਦੀਆਂ ਵੀ ਦਿੱਕਤਾਂ ਰਹੀਆਂ।
Flag
ਰਾਹਤ ਇੰਦੌਰੀ ਮੌਤ ਖ਼ਬਰ ਨਾਲ ਡੱਬੀ
ਰਾਹਤ ਇੰਦੌਰੀ ਦੇ ਮਸ਼ਹੂਰ ਸ਼ੇਅਰ
'ਸ਼ਾਖ਼ੋਂ ਸੇ ਟੂਟ ਜਾਏਂ, ਵੋ ਪੱਤੇ ਨਹੀਂ ਹੈਂ ਹਮ, ਆਂਧੀ ਸੇ ਕੋਈ ਕਹਿ ਦੇ ਕਿ ਔਕਾਤ ਮੇਂ ਰਹੇ'
'ਆਂਖ ਮੇਂ ਪਾਣੀ ਰੱਖੋ, ਹੋਂਠੋਂ ਪਰ ਚਿੰਗਾਰੀ ਰੱਖੋ, ਜ਼ਿੰਦਾ ਰਹਿਣਾ ਹੈ ਤੋ ਤਰਕੀਬੇਂ ਬਹੁਤ ਸਾਰੀ ਰੱਖੋ'
ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿਰੁਧ ਉਸ ਦਾ ਮਸ਼ਹੂਰ ਸ਼ੇਅਰ ਜਿਹੜਾ ਨਾਹਰਾ ਬਣ ਗਿਆ ਸੀ
'ਸਭੀ ਕਾ ਖ਼ੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।