Auto Refresh
Advertisement

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ: ਪਿਛਲੇ 24 ਘੰਟਿਆਂ ਵਿਚ 60,963 ਨਵੇਂ ਮਾਮਲੇ, 834 ਲੋਕਾਂ ਦੀ ਮੌਤ

Published Aug 12, 2020, 10:41 am IST | Updated Aug 12, 2020, 10:41 am IST

ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 23 ਲੱਖ ਤੋਂ ਪਾਰ ਪਹੁੰਚ ਗਏ ਹਨ।

Corona virus
Corona virus

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 23 ਲੱਖ ਤੋਂ ਪਾਰ ਪਹੁੰਚ ਗਏ ਹਨ। ਹੁਣ ਤੱਕ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 60,963 ਨਵੇਂ ਮਾਮਲੇ ਆਏ ਹਨ, ਉੱਥੇ ਹੀ 834 ਲੋਕਾਂ ਦੀ ਮੌਤ ਹੋਈ ਹੈ। ਨਵੇਂ ਕੇਸ ਦਰਜ ਹੋਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 23,29,638 ਹੋ ਚੁੱਕੇ ਹਨ। ਉੱਥੇ ਹੀ ਇਸ ਬਿਮਾਰੀ ਨਾਲ ਹੁਣ ਤੱਕ 16,39,599 ਲੋਕ ਠੀਕ ਹੋ ਚੁੱਕੇ ਹਨ।

Corona virus Corona virus

ਦੇਸ਼ ਵਿਚ ਰਿਕਵਰੀ ਰੇਟ 70.37 ਫੀਸਦੀ ਚੱਲ ਰਿਹਾ ਹੈ। ਉੱਥੇ ਹੀ ਭਾਰਤ ਵਿਚ ਹੁਣ ਤੱਕ ਕੋਰੋਨਾ ਨੇ 46,091 ਲੋਕਾਂ ਦੀ ਜਾਨ ਲਈ ਹੈ। ਮੌਤ ਦਰ ਮੰਗਲਵਾਰ ਤੱਕ 1.99 ਫੀਸਦੀ ਚੱਲ ਰਹੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਦੇਸ਼ ਦੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ‘ਤੇ ਸਮੀਖਿਆ ਬੈਠਕ ਵਿਚ ਕਿਹਾ ਕਿ ਦੇਸ਼ ਵਿਚ ਕੋਰੋਨਾ ਦੀ ਮੌਤ ਦਰ ਨੂੰ 1 ਫੀਸਦੀ ਤੋਂ ਹੇਠਾਂ ਲੈ ਕੇ ਆਉਣ ਦੇ ਉਦੇਸ਼ ਨਾਲ ਕੰਮ ਕਰਨਾ ਹੈ।

Corona Virus Corona Virus

ਦੇਸ਼ ਵਿਚ ਕੋਰੋਨਾ ਪਾਜ਼ੇਟਿਵਿਟੀ ਰੇਟ 8.31 ਫੀਸਦੀ ਚੱਲ ਰਿਹਾ ਹੈ। ਇੱਥੇ ਜਿੰਨੇ ਵੀ ਸੈਂਪਲਾਂ ਦੀ ਟੈਸਟਿੰਗ ਹੋ ਰਹੀ ਹੈ, ਉਹਨਾਂ ਵਿਚੋਂ 8.31 ਫੀਸਦੀ ਸੈਂਪਲ ਪਾਜ਼ੇਟਿਵ ਨਿਕਲ ਰਹੇ ਹਨ। 11 ਅਗਸਤ ਨੂੰ ਦੇਸ਼ ਵਿਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਟੈਸਟਿੰਗ ਹੋਈ ਹੈ। ਪਿਛਲੇ ਇਕ ਦਿਨ ਵਿਚ 7,33,449 ਸੈਂਪਲਾਂ ਦੀ ਟੈਸਟਿੰਗ ਹੋਈ। ਉੱਥੇ ਹੀ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ 11 ਅਗਸਤ ਤੱਕ 2,60,15,297 ਸੈਂਪਲਾਂ ਦੀ ਟੈਸਟਿੰਗ ਹੋ ਚੁੱਕੀ ਹੈ।

Corona virus Corona virus

ਦੱਸ ਦਈਏ ਕਿ ਪਿਛਲੇ 10-12 ਦਿਨਾਂ ਤੋਂ ਲਗਾਤਾਰ ਭਾਰਤ ਵਿਚ ਇਕ ਦਿਨ ਵਿਚ ਦੁਨੀਆਂ ਦੇ ਕਿਸੇ ਵੀ ਦੇਸ਼ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ 11 ਅਗਸਤ ਨੂੰ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਭਾਰਤ ਵਿਚ ਸਭ ਤੋਂ ਜ਼ਿਆਦਾ ਰਿਹਾ ਹੈ।

Coronavirus Coronavirus

ਦੁਨੀਆਂ ਭਰ ਵਿਚ ਕੋਰੋਨਾ ਦੇ ਮਾਮਲੇ ਦੋ ਕਰੋੜ ਹੋਏ

ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ ਦੋ ਕਰੋੜ ਹੋ ਗਈ ਹੈ। ਲਾਗ ਦੇ ਕੁਲ ਮਾਮਲਿਆਂ ਵਿਚੋਂ ਅੱਧੇ ਤੋਂ ਵੱਧ ਸਿਰਫ਼ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿਚ ਹਨ। ਦੁਨੀਆਂ ਭਰ ਵਿਚ ਕੇਸਾਂ ਨੂੰ ਦੁਗਣਾ ਹੋ ਕੇ ਦੋ ਕਰੋੜ ਹੋਣ ਵਿਚ ਮਹਿਜ਼ 45 ਦਿਨ ਲੱਗੇ ਹਨ। ਮ੍ਰਿਤਕਾਂ ਦੀ ਗਿਣਤੀ 499506 ਤੋਂ ਵੱਧ ਕੇ 736191 ਹੋਈ ਹੈ। ਰੋਜ਼ਾਨਾ ਔਸਤਨ 5200 ਤੋਂ ਵੱਧ ਲੋਕਾਂ ਦੀ ਜਾਨ ਜਾ ਰਹੀ ਹੈ।  

ਏਜੰਸੀ

Location: India, Delhi, New Delhi

ਸਬੰਧਤ ਖ਼ਬਰਾਂ

Advertisement

 

Advertisement

Court ਦੇ ਬਾਹਰ ਹੀ ਭਿੜ ਗਈਆਂ ਦੋ Women Lawyers, ਜਾਣੋ ਕਿਉਂ ਅਣ ਬਣ 'ਚ ਬਦਲ ਗਈ ਦੋਹਾਂ ਸਹੇਲੀਆਂ ਦੀ ਦੋਸਤੀ

24 Sep 2022 7:16 PM
Chandigarh University ਗੂੰਜੀ Punjab Police ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ - MMS Scandal Case News

Chandigarh University ਗੂੰਜੀ Punjab Police ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ - MMS Scandal Case News

ਗੱਡੀ 'ਤੇ ਖਲੋ ਕੇ ਚੜੂਨੀ ਨੇ ਹਰਿਆਣਾ ਸਰਕਾਰ ਨੂੰ ਮਾਰੀ ਲਲਕਾਰ

ਗੱਡੀ 'ਤੇ ਖਲੋ ਕੇ ਚੜੂਨੀ ਨੇ ਹਰਿਆਣਾ ਸਰਕਾਰ ਨੂੰ ਮਾਰੀ ਲਲਕਾਰ

ਸ਼ਹੀਦ ਜਸਵੰਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

ਸ਼ਹੀਦ ਜਸਵੰਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

Advertisement