ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ, ਸੇਵਾ ਕੇਂਦਰ ਸੀਲ
ਹਾਜੀਪੁਰ: ਹਾਲ ਹੀ ਵਿੱਚ ਕੋਵਿਡ-19 ਲਈ ਸਿਹਤ ਵਿਭਾਗ ਵਲੋਂ ਲਗਾਏ ਗਏ ਕੈਂਪ ਵਿੱਚ ਹਾਜੀਪੁਰ ਦੇ ਕੁੱਲ 57 ਲੋਕਾਂ ਦੇ ਸੈਂਪਲ ਲਈ ਗਏ ਸਨ। ਜਿਨ੍ਹਾਂ ਵਿੱਚ ਸੇਵਾ ਕੇਂਦਰ ਹਾਜੀਪੁਰ ਵਿੱਚ ਕਾਰਿਆਰਤ ਸਕਿਊਰਿਟੀ ਗਾਰਡ ਕੁਲਵਿੰਦਰ ਸਿੰਘ ਪੁੱਤਰ ਸੋਹਨ ਸਿੰਘ ਨਿਵਾਸੀ ਨਿੱਕੂਚੱਕ ਦਾ ਵੀ ਸੈਂਪਲ ਲਿਆ ਗਿਆ ਸੀ। ਜਿਸ ਦੀ ਰਿਪੋਰਟ ਮੰਗਲਵਾਰ ਨੂੰ ਪਾਜ਼ੀਟਿਵ ਆਈ ਹੈ।
ਸੀਨੀਅਰ ਮੈਡੀਕਲ ਆਫਿਸਰ ਡਾ. ਹਰਮਿੰਦਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸੇਵਾ ਕੇਂਦਰ ਨੂੰ ਸੈਨੀਟਾਈਜ਼ ਕਰਵਾ ਕੇ ਬੰਦ ਕਰ ਦਿੱਤਾ ਹੈ। ਸਟਾਫ ਦੇ 5 ਅਤੇ ਪਰਿਵਾਰ ਦੇ 3 ਮੈਬਰਾਂ ਸਮੇਤ ਕੁੱਲ 8 ਲੋਕਾਂ ਦੇ ਸੈਂਪਲ ਬੁੱਧਵਾਰ ਨੂੰ ਲਈ ਜਾਣਗੇ।
ਡਾ. ਹਰਮਿੰਦਰ ਸਿੰਘ ਨੇ ਲੋਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜੇਕਰ ਪਿਛਲੇ ਦਿਨਾਂ ਵਿੱਚ ਸੇਵਾ ਕੇਂਦਰ ਵਿੱਚ ਆਇਆ ਕੋਈ ਵੀ ਵਿਅਕਤੀ ਸਕਿਊਰਿਟੀ ਗਾਰਡ ਕੁਲਵਿੰਦਰ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਹ ਜਲਦੀ ਆਪਣਾ ਕੋਰੋਨਾ ਟੈਸਟ ਕਰਵਾਏ। ਦਸ ਦਈਏ ਕਿ ਸਾਰਾ ਸੰਸਾਰ ਮਹਾਮਾਰੀ ਨਾਲ ਲੜ ਰਿਹਾ ਹੈ, ਪਰ ਇਕ ਹੋਰ ਲੜਾਈ ਵੀ ਹੈ, ਜੋ ਇਸ ਸਮੇਂ ਵਿਸ਼ਵ ਵਿੱਚ ਮੁਕਾਬਲਾ ਕਰ ਰਹੀ ਹੈ, ਉਹ ਹੈ ਕੋਰੋਨਾ ਟੀਕਾ ਬਣਾਉਣ ਦੀ ਦੌੜ।
ਇਸ ਟੀਕੇ ਬਣਾਉਣ ਦੀ ਦੌੜ ਵਿਚ ਰੂਸ ਦੌੜ ਜਿੱਤਦਾ ਪ੍ਰਤੀਤ ਹੋ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਘੋਸ਼ਣਾ ਕੀਤੀ ਹੈ ਕਿ ਉਸ ਦੇ ਦੇਸ਼ ਨੇ ਕੋਰੋਨਾ ਵਾਇਰਸ ਟੀਕਾ ਬਣਾ ਲਿਆ ਹੈ ਅਤੇ ਰਜਿਸਟਰਡ ਕੀਤਾ ਗਿਆ ਹੈ। ਰੂਸ ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਕੋਰੋਨਾ ਟੀਕਾ ਰਜਿਸਟਰਡ ਕਰਵਾਇਆ ਹੈ। ਰਾਸ਼ਟਰਪਤੀ ਪੁਤਿਨ ਨੇ ਇਹ ਵੀ ਦੱਸਿਆ ਕਿ ਇਹ ਟੀਕਾ ਉਨ੍ਹਾਂ ਦੀਆਂ ਦੋ ਧੀਆਂ ਵਿਚੋਂ ਇਕ ਨੂੰ ਦਿੱਤਾ ਗਿਆ ਹੈ ਅਤੇ ਉਹ ਬਿਹਤਰ ਮਹਿਸੂਸ ਕਰ ਰਹੀ ਹੈ।
ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਇਹ ਟੀਕਾ ਟੈਸਟ ਦੌਰਾਨ ਚੰਗੇ ਨਤੀਜੇ ਦੇ ਰਿਹਾ ਹੈ, ਉਸ ਨੇ ਦਾਅਵਾ ਕੀਤਾ ਕਿ ਇਹ ਟੀਕਾ ਲੰਬੇ ਸਮੇਂ ਲਈ ਕੋਰੋਨਾ ਵਿਸ਼ਾਣੂ ਦੀ ਰੱਖਿਆ ਕਰੇਗੀ। ਉਨ੍ਹਾਂ ਕਿਹਾ ਕਿ ਟੀਕਾ ਸਾਰੇ ਟੈਸਟਾਂ ਵਿਚੋਂ ਲੰਘ ਚੁੱਕਾ ਹੈ। ਰੂਸ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਹ ਟੀਕਾ ਪਹਿਲਾਂ ਮੈਡੀਕਲ ਸਟਾਫ ਅਤੇ ਅਧਿਆਪਕਾਂ ਨੂੰ ਦਿੱਤਾ ਜਾਵੇਗਾ। ਨਾਲ ਹੀ ਇਹ ਟੀਕਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਦੇ ਕੋਰੋਨਾ ਪੀੜਤ ਹੋਣ ਦਾ ਖ਼ਤਰਾ ਵਧੇਰੇ ਹੋਵੇਗਾ। ਰੂਸ ਆਪਣੇ ਦੇਸ਼ ਵਿਚ ਅਕਤੂਬਰ ਤੋਂ ਪੂਰੀ ਆਬਾਦੀ ਲਈ ਟੀਕਾਕਰਣ ਦੀ ਸ਼ੁਰੂਆਤ ਕਰੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।