
ESI ਨਾ ਮਿਲਣ ਕਾਰਨ ਥੀਏਟਰ ਮੁਲਾਜ਼ਮਾਂ ਨੇ ਕੀਤਾ ਸੀ ਅਦਾਲਤ ਦਾ ਰੁਖ
ਚੇਨਈ: ਅਦਾਕਾਰਾ ਤੋਂ ਸਿਆਸਤਦਾਨ ਬਣੀ ਜਯਾ ਪ੍ਰਦਾ ਨੂੰ ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਰੋਯਾਪੇਟਾਹ ਸਥਿਤ ਉਸ ਦੇ ਅਪਣੇ ਇਕ ਥੀਏਟਰ ਨਾਲ ਸਬੰਧਤ ਹੈ, ਜਿਥੇ ਕਰਮਚਾਰੀਆਂ ਵਲੋਂ ਉਸ ਵਿਰੁਧ ਪਟੀਸ਼ਨ ਦਾਇਰ ਕੀਤੀ ਗਈ ਸੀ। ਅਦਾਲਤ ਨੇ ਇਸ ਸਬੰਧ 'ਚ ਜਯਾ ਪ੍ਰਦਾ 'ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਇਹ ਵੀ ਪੜ੍ਹੋ: ਮੁੰਬਈ ਏਅਰਪੋਰਟ 'ਤੇ 1.49 ਕਰੋੜ ਰੁਪਏ ਦੇ ਹੀਰੇ ਜ਼ਬਤ, ਚਾਹ ਪੱਤੀ ਦੇ ਪੈਕੇਟ ਵਿਚ ਛੁਪਾਏ ਸਨ ਹੀਰੇ
ਇਕ ਰੀਪੋਰਟ ਮੁਤਾਬਕ ਜਯਾ ਦੇ ਇਸ ਥੀਏਟਰ ਦੀ ਦੇਖ-ਰੇਖ ਉਸ ਦੇ ਕਾਰੋਬਾਰੀ ਭਾਈਵਾਲ ਰਾਮ ਕੁਮਾਰ ਅਤੇ ਰਾਜਾ ਬਾਬੂ ਕਰਦੇ ਸਨ। ਉਸ ਦੇ ਪ੍ਰਬੰਧ ਹੇਠ, ਥੀਏਟਰ ਅਪਣੇ ਕਰਮਚਾਰੀਆਂ ਨੂੰ ਈ.ਐਸ.ਆਈ. (ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ) ਪ੍ਰਦਾਨ ਨਹੀਂ ਕਰ ਸਕਿਆ, ਜਿਸ ਕਾਰਨ ਸਾਰੇ ਕਰਮਚਾਰੀਆਂ ਨੇ ਅਦਾਲਤ ਦਾ ਰੁਖ ਕੀਤਾ।
ਇਹ ਵੀ ਪੜ੍ਹੋ: ਕਿਥੇ ਰੁਕੇਗਾ ਭਾਰਤ ਤੇ ਪਾਕਿਸਤਾਨ ’ਚ ਝੰਡਾ ਲਹਿਰਾਉਣ ਦਾ ਮੁਕਾਬਲਾ?
ਹਾਲਾਂਕਿ ਜਯਾਪ੍ਰਦਾ ਨੇ ਅਦਾਲਤ ਨੂੰ ਕੇਸ ਖਾਰਜ ਕਰਨ ਦੀ ਅਪੀਲ ਕੀਤੀ ਅਤੇ ਅਪਣੇ ਕਰਮਚਾਰੀਆਂ ਨੂੰ ਪੂਰੀ ਰਕਮ ਦੇਣ ਦਾ ਵਾਅਦਾ ਕੀਤਾ ਪਰ ਲੇਬਰ ਸਰਕਾਰੀ ਬੀਮਾ ਨਿਗਮ ਦੇ ਵਕੀਲ ਨੇ ਉਸ ਦੀ ਅਪੀਲ 'ਤੇ ਇਤਰਾਜ਼ ਕੀਤਾ।
ਇਹ ਵੀ ਪੜ੍ਹੋ: ਦੂਜਿਆਂ ਉਤੇ ਬਿਨਾਂ ਕਾਰਨ ਚਿੱਕੜ ਸੁੱਟਣ ਵਾਲੇ ਐਡੀਟਰ ਬਾਰੇ ‘ਅਜੀਤ ਟਰੱਸਟ’ ਦੇ ‘ਟਰੱਸਟੀ’ ਕੀ ਕਾਰਵਾਈ ਕਰ ਰਹੇ ਹਨ?
ਹੁਣ ਇਸ ਮਾਮਲੇ ਵਿਚ ਜਯਾ ਪ੍ਰਦਾ ਅਤੇ ਇਸ ਥੀਏਟਰ ਨਾਲ ਜੁੜੇ ਤਿੰਨ ਹੋਰ ਲੋਕਾਂ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਸਾਰਿਆਂ ਨੂੰ 5,000 ਰੁਪਏ ਜੁਰਮਾਨਾ ਭਰਨ ਲਈ ਵੀ ਕਿਹਾ ਗਿਆ ਹੈ। ਹਾਲਾਂਕਿ ਹੁਣ ਤਕ ਇਸ ਮਾਮਲੇ ਵਿਚ ਜਯਾ ਪ੍ਰਦਾ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।