
ਤਖਤਾਪਲਟ ਤੋਂ ਬਾਅਦ ਭੜਕੀ ਹਿੰਸਾ, ਨਾਈਜਰ ਵਿਚ ਇਸ ਸਮੇਂ 250 ਭਾਰਤੀ ਮੌਜੂਦ
ਨਵੀਂ ਦਿੱਲੀ: ਭਾਰਤ ਨੇ ਨਾਈਜਰ ਵਿਚ ਵਿਆਪਕ ਹਿੰਸਾ ਦੇ ਮੱਦੇਨਜ਼ਰ ਉਥੇ ਰਹਿ ਰਹੇ ਅਪਣੇ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਸਲਾਹ ਦਿਤੀ ਹੈ। ਅਧਿਕਾਰੀਆਂ ਮੁਤਾਬਕ, ਲਗਭਗ 250 ਭਾਰਤੀ ਇਸ ਸਮੇਂ ਨਾਈਜਰ ਵਿਚ ਰਹਿ ਰਹੇ ਹਨ, ਜਿਥੇ ਪਿਛਲੇ ਮਹੀਨੇ ਤਖਤਾਪਲਟ ਤੋਂ ਬਾਅਦ ਵਿਆਪਕ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਦੇਖੀ ਗਈ ਹੈ।
ਇਹ ਵੀ ਪੜ੍ਹੋ: 3 ਸਤੰਬਰ ਤੋਂ ਮੁੜ ਸ਼ੁਰੂ ਹੋਵੇਗੀ ਅੰਮ੍ਰਿਤਸਰ-ਕੁਆਲਾਲੰਪੂਰ (ਮਲੇਸ਼ੀਆ) ਉਡਾਣ; 5.50 ਘੰਟੇ ਦਾ ਹੋਵੇਗਾ ਸਫ਼ਰ
ਵਿਦੇਸ਼ ਮੰਤਰਾਲੇ ਨੇ ਇਕ ਐਡਵਾਇਜ਼ਰੀ ਵਿਚ ਕਿਹਾ ਕਿ ਨਾਈਜਰ ਦੀ ਯਾਤਰਾ ਕਰਨ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਨੂੰ ਸਥਿਤੀ ਦੇ ਆਮ ਹੋਣ ਤਕ ਅਪਣੀਆਂ ਯੋਜਨਾਵਾਂ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਅਪਣੀ ਹਫਤਾਵਾਰੀ ਮੀਡੀਆ ਬ੍ਰੀਫਿੰਗ 'ਚ ਕਿਹਾ ਕਿ ਨਾਈਜਰ ਦੇ ਘਟਨਾਕ੍ਰਮ ਦੀ ਨੇੜਿਉਂ ਨਿਗਰਾਨੀ ਕਰ ਰਿਹਾ ਹਾਂ। ਉਨ੍ਹਾਂ ਕਿਹਾ, ‘‘ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ, ਜਿਨ੍ਹਾਂ ਭਾਰਤੀ ਨਾਗਰਿਕਾਂ ਨੂੰ ਉਥੇ ਰੁਕਣ ਦੀ ਲੋੜ ਨਹੀਂ ਹੈ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਦੇਸ਼ ਛੱਡਣ ਦੀ ਸਲਾਹ ਦਿਤੀ ਜਾਂਦੀ ਹੈ।’’
ਇਹ ਵੀ ਪੜ੍ਹੋ: BJP ਆਗੂ ਸਰਬਜੀਤ ਸਿੰਘ ਲੱਖੇਵਾਲੀ ਦੀ ਮੌਤ, ਗੋਲੀ ਲੱਗਣ ਕਾਰਨ ਹੋਏ ਸੀ ਜ਼ਖ਼ਮੀ
ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਹਵਾਈ ਖੇਤਰ ਫਿਲਹਾਲ ਬੰਦ ਹੈ। ਉਥੋਂ ਵਾਪਸ ਆਉਣ ਵੇਲੇ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਸਾਰੇ ਭਾਰਤੀ ਨਾਗਰਿਕ ਜਿਨ੍ਹਾਂ ਨੇ ਨਿਆਮੀ ਵਿਚ ਭਾਰਤੀ ਦੂਤਾਵਾਸ ਨਾਲ ਰਜਿਸਟਰ ਨਹੀਂ ਕੀਤਾ ਹੈ, ਨੂੰ ਜਲਦੀ ਅਜਿਹਾ ਕਰਨ ਦੀ ਸਲਾਹ ਦਿਤੀ ਜਾਂਦੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਨਾਗਰਿਕ ਕਿਸੇ ਵੀ ਸਹਾਇਤਾ ਲਈ ਦੂਤਾਵਾਸ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦਸਿਆ “ਸਾਨੂੰ ਜਾਣਕਾਰੀ ਮਿਲੀ ਹੈ ਕਿ ਸਾਰੇ ਭਾਰਤੀ (ਉਥੇ) ਸੁਰੱਖਿਅਤ ਹਨ”।
ਇਹ ਵੀ ਪੜ੍ਹੋ: ਧੀ ਨੇ ਚਾਕੂ ਮਾਰ ਕੇ ਕੀਤੀ ਪਿਓ ਦੀ ਹਤਿਆ, ਸ਼ਰਾਬ ਪੀ ਕੇ ਕਲੇਸ਼ ਅਤੇ ਕੁੱਟਮਾਰ ਕਰਦਾ ਸੀ ਵਿਅਕਤੀ
ਦੱਸ ਦੇਈਏ ਕਿ ਜਨਰਲ ਅਬਦੁਰਰਹਮਾਨ ਚੀਯਾਨੀ ਨੇ 26 ਜੁਲਾਈ ਨੂੰ ਨਾਈਜਰ ਵਿਚ ਇਕ ਤਖਤਾਪਲਟ ਵਿਚ ਰਾਸ਼ਟਰਪਤੀ ਮੁਹੰਮਦ ਬਾਜ਼ੌਮ ਨੂੰ ਹਟਾ ਕੇ ਸੱਤਾ ’ਤੇ ਕਬਜ਼ਾ ਕਰ ਲਿਆ ਸੀ। ਇਸ ਮਗਰੋਂ ਕਈ ਯੂਰਪੀ ਦੇਸ਼ਾਂ ਨੇ ਨਾਈਜਰ ਤੋਂ ਅਪਣੇ ਨਾਗਰਿਕਾਂ ਨੂੰ ਕੱਢਿਆ ਹੈ।