‘ਜਨਤਾ ਨੂੰ ਲੁੱਟਣ ਵਾਲਿਆਂ ਨੂੰ ਸਹੀ ਜਗ੍ਹਾ ਪਹੁੰਚਾਉਣ ਦੀ ਹੈ ਕੋਸ਼ਿਸ਼, ਕੁਝ ਚਲੇ ਵੀ ਗਏ’: ਮੋਦੀ
Published : Sep 12, 2019, 4:16 pm IST
Updated : Sep 12, 2019, 4:16 pm IST
SHARE ARTICLE
Narendra Modi
Narendra Modi

ਝਾਰਖੰਡ ਦੀ ਰਾਜਧਾਨੀ ਰਾਂਚੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਭਾਤ ਤਾਰਾ ਮੈਦਾਨ ਵਿਚ ਜਨਤਾ ਨੂੰ ਸੰਬੋਧਨ ਕੀਤਾ।

ਰਾਂਚੀ: ਝਾਰਖੰਡ ਦੀ ਰਾਜਧਾਨੀ ਰਾਂਚੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਭਾਤ ਤਾਰਾ ਮੈਦਾਨ ਵਿਚ ਜਨਤਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨੇ ਬੀਤੇ 100 ਦਿਨਾਂ ਦੀਆਂ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀਆਂ ‘ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਹਮਲਾ ਕੀਤਾ।ਪੀਐਮ ਮੋਦੀ ਨੇ ਕਿਹਾ ਕਿ, ‘ਲੋਕ ਸਭਾ ਚੋਣਾ ਦੇ ਸਮੇਂ ਦਮਦਾਰ ਸਰਕਾਰ ਦਾ ਵਾਅਦਾ ਕੀਤਾ ਸੀ'।

Triple TalaqTriple Talaq

ਉਹਨਾਂ ਕਿਹਾ 'ਬੀਤੇ 100 ਦਿਨ ਵਿਚ ਦੇਸ਼ ਨੇ ਇਸ ਦਾ ਟਰੇਲਰ ਦੇਖ ਲਿਆ ਹੈ। 100 ਦਿਨ ਦੇ ਅੰਦਰ ਹੀ ਤਿੰਨ ਤਲਾਕ ਬਿੱਲ ਲਾਗੂ ਕੀਤਾ ਗਿਆ, ਅਤਿਵਾਦ ਵਿਰੋਧੀ ਕਾਨੂੰਨ ਨੂੰ ਮਜ਼ਬੂਤ ਕੀਤਾ ਗਿਆ, ਜੰਮੂ-ਕਸ਼ਮੀਰ ਵਿਚ ਵਿਕਾਸ ਦੀ ਸ਼ੁਰੂਆਤ ਕੀਤੀ ਅਤੇ ਜਨਤਾ ਨੂੰ ਲੁੱਟਣ ਵਾਲਿਆਂ ਨੂੰ ਸਹੀ ਥਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਤੇਜ਼ੀ ਨਾਲ ਕੰਮ ਵੀ ਹੋ ਰਿਹਾ ਹੈ’।

PM ModiPM Modi

ਪੀਐਮ ਮੋਦੀ ਨੇ ਕਿਹਾ ਕਿ ਕੁੱਝ ਲੋਕ ਸਹੀ ਜਗ੍ਹਾ ਚਲੇ ਵੀ ਗਏ ਹਨ। ਪੀਐਮ ਮੋਦੀ ਨੇ ਕਿਹਾ ਕਿ ‘ਤੁਸੀਂ ਇਸ ਵਾਰ ਦੇ ਸੰਸਦ ਸੈਸ਼ਨ ਨੂੰ ਲੈ ਕੇ ਕਾਫ਼ੀ ਕੁੱਝ ਸੁਣਿਆ ਅਤੇ ਦੇਖਿਆ ਹੋਵੇਗਾ। ਇਸ ਵਾਰ ਜਿਸ ਤਰ੍ਹਾਂ ਨਾਲ ਸੰਸਦ ਚੱਲੀ, ਉਸ ਨੂੰ ਦੇਖ ਕੇ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਉਹ ਇਸ ਲਈ ਕਿਉਂਕਿ ਇਸ ਵਾਰ ਸੰਸਦ ਦਾ ਮਾਨਸੂਨ ਸੈਸ਼ਨ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਉਤਪਾਦਕ ਸੈਸ਼ਨਾਂ ਵਿਚੋਂ ਇਕ ਰਿਹਾ ਹੈ’।

Monsoon SessionMonsoon Session

ਪੀਐਮ ਮੋਦੀ ਨੇ ਕਿਹਾ ਕਿ, ‘ਵਿਕਾਸ ਸਾਡੀ ਪਹਿਲ ਹੈ ਅਤੇ ਵਚਨਬੱਧਤਾ ਵੀ। ਵਿਕਾਸ ਦਾ ਵਾਅਦਾ ਅਟੱਲ ਇਰਾਦਾ ਹੈ’। ਉਹਨਾਂ ਕਿਹਾ ਕਿ ਅੱਜ ਜਿੰਨੀ ਤੇਜ਼ੀ ਨਾਲ ਦੇਸ਼ ਚੱਲ ਰਿਹਾ ਹੈ, ਉਨੀ ਤੇਜ਼ੀ ਨਾਲ ਪਹਿਲਾਂ ਕਦੀ ਨਹੀਂ ਚੱਲਿਆ। ਪੀਐਮ ਮੋਦੀ ਨੇ ਇਸ ਸਭਾ ਵਿਚ ਕਿਸਾਨ ਮਾਣ ਭੱਤਾ ਯੋਜਨਾ, ਦੁਕਾਨਦਾਰਾਂ  ਲਈ ਰਾਸ਼ਟਰੀ ਪੈਂਸ਼ਨ ਯੋਜਨਾ ਆਦਿ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਸਾਹਿਬਗੰਜ ਵਿਚ ਗੰਗਾ ਨਦੀ ‘ਤੇ ਮਲਟੀ ਮਾਡਲ ਟਰਮਿਨਲ ਦਾ ਵੀ ਉਦਘਾਟਨ ਕੀਤਾ। ਪੀਐਮ ਨੇ ਝਾਰਖੰਡ ਦੀ ਨਵੀਂ ਸੈਕਟਰੀਅਲ ਬਿਲਡਿੰਗ ਦਾ ਵੀ ਨੀਂਹ ਪੱਥਰ ਰੱਖਿਆ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Jharkhand, Ranchi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement