ਦਿੱਲੀ ’ਚ ਮੀਂਹ ਨੇ ਤੋੜਿਆ 77 ਸਾਲ ਦਾ ਰੀਕਾਰਡ, ਹਵਾਈ ਅੱਡਾ ਬਣਿਆ ਦਰਿਆ, ਸੜਕਾਂ ਵੀ ਭਰੀਆਂ
Published : Sep 12, 2021, 9:57 am IST
Updated : Sep 12, 2021, 9:57 am IST
SHARE ARTICLE
Delhi Rains
Delhi Rains

ਦਿੱਲੀ ’ਚ ਤੇਜ਼ ਮੀਂਹ ਪੈਣ ਕਾਰਨ, ਦਿੱਲੀ ਕੌਮਾਂਤਰੀ ਹਵਾਈ ਅੱਡੇ ਟਰਮੀਨਲ-3 ਅਤੇ ਸ਼ਹਿਰ ਦੇ ਹੋਰ ਹਿੱਸਿਆਂ ’ਚ ਪਾਣੀ ਭਰ ਗਿਆ।

ਨਵੀਂ ਦਿੱਲੀ: ਦਿੱਲੀ ’ਚ ਸਤੰਬਰ ਵਿਚ ਸਨਿਚਰਵਾਰ ਸ਼ਾਮ ਤਕ 383.4 ਮਿਲੀਮੀਟਰ ਬਾਰਸ਼ (Delhi Rains) ਦਰਜ ਕੀਤੀ ਗਈ, ਜੋ ਇਸ ਮਹੀਨੇ ’ਚ 77 ਸਾਲਾਂ ਵਿਚ ਸੱਭ ਤੋਂ ਵੱਧ ਹੈ। IMD ਦੇ ਇਕ ਅਧਿਕਾਰੀ ਨੇ ਕਿਹਾ ਕਿ ਸਤੰਬਰ 1944 ਵਿਚ ਸ਼ਹਿਰ ’ਚ 417.3 ਮਿਲੀਮੀਟਰ ਬਾਰਸ਼ ਹੋਈ ਸੀ, ਜੋ 1901-2021 ਦਰਮਿਆਨ ਸੱਭ ਤੋਂ ਵੱਧ ਸੀ।

ਹੋਰ ਪੜ੍ਹੋ: ਜਿਥੇ ਫ਼ੇਲ੍ਹ ਖ਼ੁਫ਼ੀਆ ਏਜੰਸੀਆਂ ਉਥੇ ਸਫ਼ਲ ਰਹੀ ਸ. ਕਪੂਰ ਸਿੰਘ ਦੀ ‘ਸਾਚੀ ਸਾਖੀ’ (4)

PHOTOPHOTO

ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਸਨਿਚਰਵਾਰ ਸਵੇਰੇ ਤੇਜ਼ ਮੀਂਹ ਪਿਆ, ਜਿਸ ਕਾਰਨ ਦਿੱਲੀ ਕੌਮਾਂਤਰੀ ਹਵਾਈ ਅੱਡੇ ਟਰਮੀਨਲ-3 (International Airport Terminal-3) ਅਤੇ ਸ਼ਹਿਰ ਦੇ ਹੋਰ ਹਿੱਸਿਆਂ ’ਚ ਪਾਣੀ ਭਰ ਗਿਆ। ਇਸ ਦੌਰਾਨ ਹਵਾਈ ਅੱਡੇ ’ਚ ਦਰਿਆ ਵਰਗਾ ਨਜ਼ਾਰਾ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਨੇ ਅੱਜ ਦਿੱਲੀ ਅਤੇ NCR ਖੇਤਰ ਵਿਚ ਮੀਂਹ ਪੈਣ ਦਾ ਪੂਰਵ ਅਨੁਮਾਨ ਪ੍ਰਗਟਾਇਆ ਸੀ। ਦਿੱਲੀ ਵਿਚ ਪੂਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ, ਜਿਸ ਨਾਲ ਸੜਕਾਂ ਪਾਣੀ ਨਾਲ ਭਰ ਗਈਆਂ। ਮੌਸਮ ਵਿਭਾਗ ਨੇ ਸਨਿਚਰਵਾਰ ਨੂੰ ਦਸਿਆ ਕਿ ਇਸ ਸਾਲ ਮਾਨਸੂਨ ਆਮ ਨਾਲੋਂ ਵੱਧ ਰਿਹਾ।

ਹੋਰ ਪੜ੍ਹੋ: NRI ਔਰਤ ਨਾਲ ਪੁਲਿਸ ਜ਼ਿਆਦਤੀਆਂ ਲਈ ਜ਼ਿੰਮੇਵਾਰ ਕੌਣ? ਜੋਗਿੰਦਰ ਕੌਰ ਨੇ ਪੁਲਿਸ 'ਤੇ ਠੋਕਿਆ ਕੇਸ

PHOTOPHOTO

ਸੂਤਰਾਂ ਨੇ ਦਸਿਆ ਕਿ ਖ਼ਰਾਬ ਮੌਸਮ ਕਾਰਨ ਸਨਿਚਰਵਾਰ ਸਵੇਰੇ ਹਵਾਈ ਅੱਡੇ ਤੋਂ 5 ਉਡਾਣਾਂ ਦਾ ਮਾਰਗ ਬਦਲਿਆ ਗਿਆ। ਸਪਾਈਸ ਜੈੱਟ ਦੀਆਂ ਦੋ ਅਤੇ ਇੰਡੀਗੋ ਅਤੇ ਗੋਅ ਫ਼ਰਸਟ ਦੀ 1-1 ਉਡਾਣਾਂ ਦਾ ਮਾਰਗ ਬਦਲ ਕੇ ਜੈਪੁਰ ਵਲ ਕਰ ਦਿਤਾ ਗਿਆ ਹੈ। ਦੁਬਈ ਤੋਂ ਦਿੱਲੀ ਆ ਰਹੇ ਇਕ ਕੌਮਾਂਤਰੀ ਜਹਾਜ਼ ਦਾ ਮਾਰਗ ਬਦਲ ਕੇ ਅਹਿਮਦਾਬਾਦ ਕਰ ਦਿਤਾ ਗਿਆ। ਦਿੱਲੀ ਕੌਮਾਂਤਰੀ ਹਵਾਈ ਅੱਡੇ ਲਿਮਟਿਡ ਨੇ ਟਵੀਟ ਕਰ ਦਸਿਆ ਕਿ ਅਚਾਨਕ ਮੀਂਹ ਆਉਣ ਕਾਰਨ ਹਵਾਈ ਅੱਡੇ ਦੇ ਰਨ-ਵੇ ’ਚ ਪਾਣੀ ਭਰ ਗਿਆ। ਸਾਡੀ ਟੀਮ ਨੇ ਤੁਰਤ ਸਮੱਸਿਆ ’ਤੇ ਗ਼ੌਰ ਕੀਤਾ ਅਤੇ ਇਸ ਨੂੰ ਹੱਲ ਕਰ ਲਿਆ ਗਿਆ ਹੈ।

ਹੋਰ ਪੜ੍ਹੋ: ਆਧਾਰ ਵਰਗਾ ਵਿਲੱਖਣ ਸਿਹਤ ID ਕਾਰਡ, ਇਸ ’ਚ ਦਰਜ ਹੋਵੇਗਾ ਤੁਹਾਡਾ ਪੂਰਾ ਮੈਡੀਕਲ ਰਿਕਾਰਡ

PHOTOPHOTO

ਮੌਸਮ ਵਿਭਾਗ ਨੇ ਅਗਲੇ ਕੁੱਝ ਦਿਨਾਂ ਵਿਚ ਭਾਰੀ ਮੀਂਹ ਦਾ ਅਲਰਟ ਦਿੱਲੀ ਅਤੇ ਐਨ. ਸੀ. ਆਰ. ਖੇਤਰ ਲਈ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਅਨੁਮਾਨ ਲਾਇਆ ਸੀ ਕਿ ਸਤੰਬਰ ਵਿਚ ਇਸ ਵਾਰ 10 ਫ਼ੀ ਸਦੀ ਜ਼ਿਆਦਾ ਮੀਂਹ ਪੈ ਸਕਦਾ ਹੈ। ਜਦਕਿ ਅਗੱਸਤ ਵਿਚ 24 ਫ਼ੀ ਸਦੀ ਘੱਟ ਮੀਂਹ ਰੀਕਾਰਡ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement