
ਉੱਤਰ ਪ੍ਰਦੇਸ਼ ‘ਚ ਬੰਗਲੇ ਨੂੰ ਲੈ ਕੇ ਕਈਂ ਦਿਨਾਂ ਤੱਕ ਚੱਲੇ ਇਸ ਵਿਵਾਦ ਦਾ ਮਸਲਾ ਕਾਫ਼ੀ ਦਿਨਾਂ ਤਕ ਸੁਰਖੀਆਂ ਵਿਚ ਰਿਹਾ ਸੀ......
ਲਖਨਊ (ਪੀਟੀਆਈ) : ਉੱਤਰ ਪ੍ਰਦੇਸ਼ ‘ਚ ਬੰਗਲੇ ਨੂੰ ਲੈ ਕੇ ਕਈਂ ਦਿਨਾਂ ਤੱਕ ਚੱਲੇ ਇਸ ਵਿਵਾਦ ਦਾ ਮਸਲਾ ਕਾਫ਼ੀ ਦਿਨਾਂ ਤਕ ਸੁਰਖੀਆਂ ਵਿਚ ਰਿਹਾ ਸੀ। ਹੁਣ ਇਸ ‘ਚ ਨਵਾਂ ਸਿਆਸੀ ਟਵਿਸਟ ਆ ਗਿਆ ਹੈ। ਰਾਜ ਸੰਪਤੀ ਵਿਭਾਗ ਨੇ ਸਮਾਜਾਦੀ ਸੈਕੂਲਰ ਮੋਰਚੇ ਦੇ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਨੂੰ ਜਿਹੜਾ ਨਵਾਂ ਬੰਗਲਾ ਅਲਾਉਂਸ ਹੋਇਆ ਹੈ। ਉਸ ਵਿਚ ਕਦੇ ਬਹੁਜਨ ਸਮਾਜ ਪਾਰਟੀ (ਬੀਐਸਪੀ) ਦੀ ਚੀਫ਼ ਮਾਇਆਵਤੀ ਦਾ ਦਫ਼ਤਰ ਸੀ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਮਾਇਆਵਤੀ ਇਸ ਹੀ ਬੰਗਲੇ ਦੇ ਨੇੜੇ ਦੂਜੇ ਬੰਗਲੇ ਵਿਚ ਸਿਫ਼ਟ ਹੋ ਗਈ ਸੀ। ਸ਼ਿਵਪਾਲ ਸਿੰਘ ਅਤੇ ਮਾਇਆਵਤੀ ਹੁਣ ਗੁਆਂਢੀ ਵੀ ਹੋ ਗਏ ਹਨ।
Bangla
ਹਾਲਾਂਕਿ , ਰਾਜ ਸੰਪਤੀ ਵਿਭਾਗ ਦੇ ਇਸ ਫੈਸਲੇ ਨੂੰ ਕੁਝ ਲੋਕ ਸਿਆਸੀ ਸਮੀਕਰਨ ਨਾਲ ਵੀ ਜੋੜ ਕੇ ਦੇਖ ਰਹੇ ਹਨ। ਆਗਾਮੀ ਲੋਕਸਭਾ ਚੋਣਾਂ ‘ਚ ਮਾਇਆਵਤੀ ਅਤੇ ਅਖਿਲੇਸ਼ ਬੀਜੇਪੀ ਦੇ ਖ਼ਿਲਾਫ਼ ਮਹਾਗਠਬੰਧਨ ਬਣਾਉਣ ਜਾ ਰਹੇ ਹਨ। ਸ਼ਿਵਪਾਲ ਸਿੰਘ ਯਾਦਵ ਉਤੇ ਪ੍ਰਸ਼ਾਸਨ ਦੀ ਇਸ ਮੇਹਰਬਾਨੀ ਤੋਂ ਕਈਂ ਵਿਚਾਰ ਲਗਾਏ ਜਾ ਰਹੇ ਹਨ। ਚਰਚਾ ਇਹ ਵੀ ਹੈ ਕਿ ਅਖਿਲੇਸ਼ ਦੇ ਖ਼ਿਲਾਫ਼ ਸ਼ਿਵਪਾਲ ਨੂੰ ਅੱਗੇ ਵਧਾ ਕੇ ਬੀਜੇਪੀ ਕੁਝ ਹੋਰ ਮੌਕੇ ਲੱਭ ਰਹੀ ਹੈ। ਰਾਜ ਸੰਪਤੀ ਵਿਭਾਗ ਨੇ ਸ਼ਿਵਪਾਲ ਸਿੰਘ ਯਾਦਵ ਨੂੰ 6 ਐਲਬੀਐਸ (ਲਾਲ ਬਹਾਦਰ ਸ਼ਾਸ਼ਤਰੀ) ਬੰਗਲਾ ਮਿਲਿਆ ਹੈ। ਇਹ ਬੰਗਲਾ ਉਹਨਾਂ ਨੂੰ ਬਤੌਰ ਵਿਧਾਇਕ ਮਿਲਿਆ ਹੈ।
Mayawati
ਬੰਗਲੇ ਦਾ ਅਲਾਉਂਸ ਹੋਣ ਤੋਂ ਬਾਅਦ ਸ਼ਿਵਪਾਲ ਸਿੰਘ ਛੇਤੀ ਹੀ ਬੰਗਲੇ ‘ਚ ਗਏ ਅਤੇ ਉਥੇ ਦਾ ਨਿਰੀਖਣ ਕੀਤਾ। ਇਸ ਬੰਗਲੇ ‘ਚ ਇਸ ਤੋਂ ਪਹਿਲਾਂ ਮਾਇਆਵਤੀ ਦਾ ਕਾਰਜਕਾਲ ਹੁੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਬੰਗਲੇ ਵਿਚ ਸ਼ਿਵਪਾਲ ਸਿੰਘ ਯਾਦਵ ਅਪਣੀ ਪਾਰਟੀ ਦਾ ਦਫ਼ਤਰ ਬਣਾਉਣਗੇ। ਮਾਇਆਵਤੀ ਨੂੰ 2011 ਵਿਚ ਅਲਾਉਂਸ ਹੋਏ ਇਸ ਐਲਬੀਐਸ 6 ਸਰਕਾਰੀ ਬੰਗਲੇ ਨੂੰ ਲੈ ਕੇ ਵਿਵਾਦ ਹੋਇਆ ਕਰਦਾ ਸੀ। ਇਹ ਗੱਲ ਸਾਹਮਣੇ ਆਈ ਸੀ ਕਿ ਇਸ ਬੰਗਲੇ ਦਾ ਅਲਾਉਂਸ ਕਥਿਤ ਤੌਰ ‘ਤੇ ਫਰਜ਼ੀ ਆਦੇਸ਼ ਦੇ ਜਰੀਏ ਕੀਤਾ ਗਿਆ ਸੀ। ਬੀਐਸਪੀ ਪ੍ਰਧਾਨ ਨੂੰ ਇਕ ਸਮੇਂ ਹੀ ਦੋ ਬੰਗਲੇ ਅਲਾਉਂਸ ਹੋਣ ਤੇ ਵੀ ਸਵਾਲ ਉਠ ਰਹੇ ਹਨ।
Shivpal's New Bangla
ਸਰਕਾਰ ਦੇ ਰਾਜ ਸੰਪਤੀ ਵਿਭਾਗ ਤੋਂ ਬੰਗਲੇ ਦੇ ਅਲਾਉਂਸ ਅਤੇ ਨਿਰਸਤੀਕਰਨ ਦੇ ਪੁਰਾਣੇ ਰਿਕਾਰਡ ਗੁੱਮ ਹੋ ਗਏ ਹਨ। ਜਦੋਂ ਸਾਬਕਾ ਮੁੱਖ ਮੰਤਰੀ ਅਤੇ ਬੀਐਸਪੀ ਪ੍ਰਧਾਨ ਮਾਇਆਵਤੀ ਨੂੰ ਅਲਾਉਂਸ ਇਸ ਬੰਗਲੇ ਦੇ ਦਸਤਾਵੇਜ ਦੀ ਤਲਾਸ਼ ਕੀਤੀ ਗਈ ਸੀ ਤਾ ਪਤਾ ਚਲਿਆ ਕਿ ਵਿਭਾਗ ਦੇ ਇਸ ਕੋਲ ਕੋਈ ਰਿਕਾਰਡ ਹੀ ਨਹੀਂ ਹੈ।