ਕਾਂਗਰਸ ਤੋਂ ਸੀਟਾਂ ਦੀ ਭੀਖ ਨਹੀਂ ਮੰਗਾਂਗੇ, ਇਕੱਲੇ ਲੜਾਂਗੇ : ਮਾਇਆਵਤੀ
Published : Oct 9, 2018, 8:13 pm IST
Updated : Oct 9, 2018, 8:13 pm IST
SHARE ARTICLE
Congress will not begging for seats, May fight alone
Congress will not begging for seats, May fight alone

2019 ਦੀਆਂ ਲੋਕ ਸਭਾ ਚੋਣਾਂ ਵਿਚ ਮਹਾਂ ਗੰਢਜੋੜ ਨੂੰ ਲੈ ਕੇ ਚੱਲ ਰਹੀ ਕੋਸ਼ਿਸ਼ ਨੂੰ ਬਹੁਜਨ ਸਮਾਜ ਪਾਰਟੀ (ਬੀਐਸਪੀ) ਦੀ ਪ੍ਰਧਾਨ...

ਨਵੀਂ ਦਿੱਲੀ (ਭਾਸ਼ਾ) : 2019 ਦੀਆਂ ਲੋਕ ਸਭਾ ਚੋਣਾਂ ਵਿਚ ਮਹਾਂ ਗੰਢਜੋੜ ਨੂੰ ਲੈ ਕੇ ਚੱਲ ਰਹੀ ਕੋਸ਼ਿਸ਼ ਨੂੰ ਬਹੁਜਨ ਸਮਾਜ ਪਾਰਟੀ (ਬੀਐਸਪੀ) ਦੀ ਪ੍ਰਧਾਨ ਮਾਇਆਵਤੀ ਦੇ ਬਿਆਨ ਨਾਲ ਝਟਕਾ ਲੱਗਿਆ ਹੈ। ਮੰਗਲਵਾਰ ਨੂੰ ਬੀਐਸਪੀ ਸੁਪ੍ਰੀਮੋ ਨੇ ਸਪੱਸ਼ਟ ਕੀਤਾ ਕਿ 2019 ਵਿਚ ਸੰਤੋਸ਼ਜਨਕ ਸੀਟਾਂ ਨਾ ਮਿਲਣ ਦੀ ਸੂਰਤ ਵਿਚ ਪਾਰਟੀ ਕਾਂਗਰਸ ਤੋਂ ਸੀਟਾਂ ਦੀ ਭੀਖ ਮੰਗਣ ਦੀ ਬਜਾਏ ਇਕੱਲੀ ਚੋਣਾਂ ਲੜਨਾ ਪਸੰਦ ਕਰੇਗੀ। ਯੂਪੀ ਦੀ ਸਾਬਕਾ ਸੀਐਮ ਮਾਇਆਵਤੀ ਨੇ ਕਿਹਾ ਕਿ ਕਿਸੇ ਗੰਢਜੋੜ ਵਿਚ ਸੀਟਾਂ ਦੀ ਭੀਖ ਮੰਗਣ ਦੀ ਬਜਾਏ ਉਨ੍ਹਾਂ ਦੀ ਪਾਰਟੀ ਆਪਣੇ ਦਮ ‘ਤੇ ਚੋਣਾਂ ਲੜੇਗੀ।

Mayawati, Sonia Gandhi & Rahul GandhiMayawati, Sonia Gandhi & Rahul Gandhiਬੀਐਸਪੀ ਪ੍ਰਧਾਨ ਦਾ ਬਿਆਨ ਇਸ ਲਈ ਵੀ ਅਹਿਮ ਹੈ ਕਿਉਂਕਿ ਪਿਛਲੇ ਹਫ਼ਤੇ ਹੀ ਉਨ੍ਹਾਂ ਨੇ ਕਾਂਗਰਸ ਦੇ ਨਾਲ ਤਿੰਨ ਰਾਜਾਂ (ਮੱਧ ਪ੍ਰਦੇਸ਼,  ਛਤੀਸਗੜ੍ਹ ਅਤੇ ਰਾਜਸਥਾਨ) ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਗੰਢਜੋੜ ਨਾ ਕਰਨ ਦਾ ਫੈਸਲਾ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ  ਦੇ ਨਾਲ ਬੀਐਸਪੀ ਦੀ ਮਰਜ਼ੀ ਮੁਤਾਬਕ ਸੀਟਾਂ ਉਤੇ ਸਹਿਮਤੀ ਨਹੀਂ ਬਣੀ। ਕਾਂਗਰਸ ਅਤੇ ਭਾਜਪਾ ਉਤੇ ਨਿਸ਼ਾਨਾ ਬਣਾਉਂਦੇ ਹੋਏ ਮਾਇਆਵਤੀ ਨੇ ਕਿਹਾ,  ਅਸਲ ਵਿਚ ਭਾਜਪਾ ਐਂਡ ਕੰਪਨੀ ਦੀ ਨਫ਼ਰਤ ਅਤੇ ਹਿੰਸਾ ਦਾ ਦੋਸ਼ ਹੁਣ ਸਿਰ ਚੜ੍ਹ ਕੇ ਬੋਲਣ ਲਗ ਪਿਆ ਹੈ।

MayawatiMayawatiਇਨ੍ਹਾਂ ਦੋਵਾਂ ਪਾਰਟੀਆਂ (ਕਾਂਗਰਸ ਅਤੇ ਭਾਜਪਾ) ਦੀਆਂ ਸਰਕਾਰਾਂ ਦੁਆਰਾ ਫੈਲਾਈ ਜਾ ਰਹੀ ਨਫ਼ਰਤ ਅਤੇ ਹਿੰਸਾ ਦੇ ਖ਼ਿਲਾਫ਼ ਲੜਦੇ ਹੋਏ ਬੀਐਸਪੀ ਦਲਿਤਾਂ. ਆਦਿਵਾਸੀਆਂ. ਪੱਛੜੀਆਂ, ਮੁਸਲਮਾਨਾਂ, ਦੂਜੇ ਅਲਪ ਸੰਖਿਅਕਾਂ ਅਤੇ ਅਗੜੀ ਜਾਤੀਆਂ ਦੇ ਆਤਮ ਸਨਮਾਨ ਦੇ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਮਾਇਆਵਤੀ ਨੇ ਕਿਹਾ ਕਿ ਕਿਸੇ ਚੁਣਾਵੀ ਗੰਢਜੋੜ ਉਤੇ ਅਮਲ ਕਰਨ ਤੋਂ ਪਹਿਲਾਂ ਬੀਐਸਪੀ ਨੇ ਸਨਮਾਨ ਜਨਕ ਗਿਣਤੀ ਵਿਚ ਸੀਟਾਂ ਦਿਤੇ ਜਾਣ ਦੀ ਸ਼ਰਤ ਰੱਖੀ ਹੈ। ਮਾਇਆਵਤੀ ਨੇ ਕਿਹਾ, ਇਸ ਦਾ ਸਾਫ਼ ਮਤਲਬ ਹੈ ਕਿ ਬੀਐਸਪੀ ਕਿਸੇ ਗੰਢਜੋੜ ਵਿਚ ਸੀਟਾਂ ਦੀ ਭੀਖ ਨਹੀਂ ਮੰਗੇਗੀ।

P.M Modi & Rahul GandhiP.M Modi & Rahul Gandhiਜੇਕਰ ਸਨਮਾਨ ਜਨਕ ਸੀਟਾਂ ਨਹੀਂ ਮਿਲਦੀਆਂ ਹਨ ਤਾਂ ਪਾਰਟੀ ਆਪਣੇ ਦਮ ਉਤੇ ਚੋਣ ਮੈਦਾਨ ਵਿਚ ਉਤਰੇਗੀ। ਬੀਐਸਪੀ ਦੇ ਸੰਸਥਾਪਕ ਕਾਂਸ਼ੀਰਾਮ ਦੀ ਡੈੱਥ ਐਨੀਵਰਸਰੀ ਉਤੇ ਮਾਇਆਵਤੀ ਨੇ ਕਿਹਾ ਕਿ ਨਾ ਤਾਂ ਕਾਂਗਰਸ ਅਤੇ ਨਾ ਹੀ ਭਾਜਪਾ ਅਪਰ ਕਾਸਟ,  ਗਰੀਬ ਅਤੇ ਬਾਕੀ ਲੋਕਾਂ ਦੇ ਹਿੱਤ ਵਿਚ ਕੰਮ ਕਰਦੀ ਹੈ। ਬੀਐਸਪੀ ਪ੍ਰਧਾਨ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਸਰਕਾਰ ਨੂੰ ਜੜ੍ਹੋਂ ਪੁੱਟ ਕੇ ਸੁੱਟਣ ਲਈ ਲਗਾਤਾਰ ਸੰਘਰਸ਼ ਕਰਦੀ ਰਹੇਗੀ। ਮਾਇਆਵਤੀ ਨੇ ਭਾਜਪਾ ਸਰਕਾਰ ਨੂੰ ਜਾਤੀਵਾਦੀ, ਸੰਪਰਦਾਇਕ, ਹੰਕਾਰੀ ਅਤੇ ਸੰਕਰੀ ਸੋਚ ਵਾਲਾ ਕਰਾਰ ਦਿੱਤਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement