ਨਗਰ ਕੀਰਤਨ ਦੇ ਨਾਮ 'ਤੇ ਮਨਜਿੰਦਰ ਸਿਰਸਾ ਸੰਗਤ ਤੋਂ ਇਕੱਠਾ ਕਰ ਰਿਹਾ ਸੋਨਾ ਤੇ ਮਾਇਆ"
Published : Oct 12, 2019, 12:15 pm IST
Updated : Oct 12, 2019, 12:15 pm IST
SHARE ARTICLE
Manjinder Sirsa Sangat Nagar Kirtan
Manjinder Sirsa Sangat Nagar Kirtan

ਸਿੱਖ ਬੀਬੀ ਨੇ ਦਿੱਲੀ ਕਮੇਟੀ ਪ੍ਰਧਾਨ 'ਤੇ ਲਗਾਇਆ ਵੱਡਾ ਦੋਸ਼

ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉੱਤੇ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਬੀਬੀ ਤਰਵਿੰਦਰ ਕੌਰ ਵਲੋਂ ਦੋਸ਼ ਲਗਾਉਂਦੇ ਹੋਏ ਇੱਕ ਚਿਠੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੀ ਅਤੇ ਉਨ੍ਹਾਂ ਦੇ ਨਿਜੀ ਸਹਾਇਕ ਜਸਪਾਲ ਸਿੰਘ ਨੂੰ ਸਪੁਰਦ ਕੀਤੀ। ਇਸ ਵਿਚ ਉਨ੍ਹਾਂ ਲਿਖਿਆ ਹੈ ਕਿ ਪਾਕਿਸਤਾਨ ਨਗਰ ਕੀਰਤਨ ਲੈਕੇ ਜਾਣ ਦੇ ਨਾਮ 'ਤੇ ਮਨਜਿੰਦਰ ਸਿਰਸਾ ਵਲੋਂ ਸੰਗਤ ਕੋਲੋਂ ਮਾਇਆ ਅਤੇ ਸੋਨਾ ਇਕੱਠਾ ਕੀਤਾ ਜਾ ਰਿਹਾ ਹੈ।

DelhiDelhi

ਜਦਕਿ ਨਗਰ ਕੀਰਤਨ ਲੈਕੇ ਜਾਣ ਦੀ ਕੋਈ ਪਰਮਿਸ਼ਨ ਨਹੀਂ ਹੈ। ਇਸ ਬਾਰੇ ਮਨਜਿੰਦਰ ਸਿੰਘ ਸਿਰਸਾ ਵੀ ਜਾਣਦੇ ਹਨ। ਬੀਬੀ ਤਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਦਰਬਾਰ ਸਾਹਿਬ ਅੰਮ੍ਰਤਿਸਰ ਵਿਚ ਚਿੱਠੀ ਦੇਣ ਲਈ ਆਈ ਸੀ। ਇੰਟਰਨੈਸ਼ਨਲ ਸਿੱਖ ਕੌਂਸਲ ਦੇ ਬੀਬੀ ਤਰਵਿੰਦਰ ਕੌਰ ਵਲੋਂ ਸੌਂਪੀ ਚਿਠੀ ਗਿਆਨੀ ਹਰਪ੍ਰੀਤ ਸਿੰਘ ਦੇ ਨਿਜੀ ਸਹਾਇਕ ਗਿਆਨੀ ਜਸਪਾਲ ਸਿੰਘ ਵਲੋਂ ਪੜ੍ਹਕੇ ਵੀ ਸੁਣਾਈ ਗਈ ਹੈ।

DelhiDelhi

ਇਸ ਚਿੱਠੀ ਵਿਚ ਸਿਧੇ ਸ਼ਬਦਾਂ ’ਚ ਮਨਜਿੰਦਰ ਸਿੰਘ ਸਿਰਸਾ ਦੀ ਸ਼ਿਕਾਇਤ ਕੀਤੀ ਗਈ ਹੈ। ਇਜਾਜ਼ਤ ਨਾ ਹੋਣ ਦੇ ਬਾਵਜੂਦ ਸੰਗਤਾਂ ਤੋਂ ਗੋਲਕਾਂ ਵਿਚ ਸੋਨਾ ਪਾਇਆ ਜਾਵੇ ਅਤੇ ਪੈਸੇ ਵੀ ਪਾਏ ਜਾਣ। ਪਰ ਇਹਨਾਂ ਨੂੰ ਪਤਾ ਸੀ ਕਿ ਪਾਕਿਸਤਾਨ ਵੱਲੋਂ ਇਹਨਾਂ ਨੂੰ ਕੋਈ ਇਜਾਜ਼ਤ ਨਹੀਂ ਹੈ।

DelhiDelhi

ਦੱਸ ਦਈਏ ਕਿ ਬੀਤੇ ਦਿਨੀ ਪਾਕਿਸਤਾਨ ਸਿੱਖ ਆਗੂਆਂ ਵਲੋਂ ਵੀ ਸਾਫ ਕਿਹਾ ਗਿਆ ਸੀ ਕਿ ਪਾਕਿ ਨਗਰ ਕੀਰਤਨ ਲੈ ਕੇ ਆਉਣ ਦੀ ਕੋਈ ਇਜਾਜ਼ਤ ਨਹੀਂ ਹੈ ਪਰ ਬਾਵਜੂਦ ਇਸ ਦੇ ਮਨਜਿੰਦਰ ਸਿਰਸਾ ਤੇ ਤਰਵਿੰਦਰ ਕੌਰ ਵਲੋਂ ਇਹ ਦੋਸ਼ ਲਗਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਨਜਿੰਦਰ ਸਿਰਸਾ ਦੇ ਮਾਮਲੇ 'ਤੇ ਕੀ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਮਾਮਲੇ ਚ ਕੀ ਸੱਚ ਨਿਕਲਕੇ ਸਾਹਮਣੇ ਆਉਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement