
ਯੁਨੀਵਰਸਿਟੀ ਵਿਚ ਜੋ ਵੀ ਬੱਚੇ ਪੜ੍ਹਨਗੇ ਉਹ ਨੌਕਰੀ ਜਰੂਰ ਹਾਸਲ ਕਰਨਗੇ ਅਤੇ ਜਿਹੜੀ ਨੌਕਰੀ ਉਹ ਕਰਨਾ ਚਾਹੁੰਦੇ ਹਨ ਉਹ ਉਹੀ ਨੌਕਰੀ ਕਰਨਗੇ।
ਨਵੀਂ ਦਿੱਲੀ- ਦਿੱਲੀ ਹੁਨਰ ਅਤੇ ਉੱਦਮਤਾ ਯੂਨੀਵਰਸਿਟੀ ਦੀ ਪਹਿਲੀ ਬੋਰਡ ਮੀਟਿੰਗ ਅੱਜ ਕੀਤੀ ਗਈ ਹੈ ਇਸ ਦੀ ਜਾਣਕਾਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਰਾਹੀਂ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੇ ਯੂਨੀਵਰਸਿਟੀ ਦੇ ਸਾਰੇ ਬੋਰਡ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ। ਯੂਨੀਵਰਸਿਟੀ ਦਾ ਉਦੇਸ਼ ਇਹ ਹੈ ਕਿ ਇਥੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੀ ਮਰਜ਼ੀ ਦਾ ਰੁਜ਼ਗਾਰ ਮਿਲੇ। ਕੇਜਰੀਵਾਲ ਨੇ ਦੱਸਿਆ ਕਿ ਇਸ ਯੁਨੀਵਰਸਿਟੀ ਵਿਚ ਦਾਖਲਾ ਆਗਲੇ ਸੈਸ਼ਨ ਤੋਂ ਸ਼ੁਰੂ ਹੋ ਜਾਵੇਗਾ।
“Delhi Skill and Entrepreneurship University
ਕੇਜਰੀਵਾਲ ਨੇ ਕਿਹਾ ਕਿ ਸਾਡੇ ਦੇਸ਼ ਵਿਚ ਦੋ ਕਿਸਮ ਦੇ ਨੌਜਵਾਨ ਹਨ, ਇਕ ਜਿਹਨਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਦਾ ਅਤੇ ਦੂਸਰੇ ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਨੌਕਰੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਸਿੱਖਿਆ ਪ੍ਰਣਾਲੀ ਕੁੱਝ ਅਜਿਹੀ ਹੈ ਜੋ ਨੌਜਵਾਨਾਂ ਨੂੰ ਰੁਜ਼ਗਾਰ ਲਈ ਤਿਆਰ ਨਹੀਂ ਕਰਦੀ। ਉਹਨਾਂ ਦੱਸਿਆ ਕਿ ਦਿੱਲੀ ਵਿਚ ਇਕ ਯੂਨੀਵਰਸਿਟੀ ਬਣਾਈ ਗਈ ਹੈ ਜੋ ਬੱਚਿਆਂ ਨੂੰ ਨੌਕਰੀਆਂ ਅਤੇ ਆਪਣੇ ਕਾਰੋਬਾਰ ਲਈ ਤਿਆਰ ਕਰੇਗੀ।
Jobs
ਯੁਨੀਵਰਸਿਟੀ ਵਿਚ ਬੱਚਿਆਂ ਨੂੰ ਨੈਕਰੀ ਕਰਨ ਲਈ ਟ੍ਰਨਿੰਗ ਵੀ ਦਿੱਤੀ ਜਾਵੇਗੀ। ਇਸ ਯੁਨੀਵਰਸਿਟੀ ਵਿਚ ਜੋ ਵੀ ਬੱਚੇ ਪੜ੍ਹਨਗੇ ਉਹ ਨੌਕਰੀ ਜਰੂਰ ਹਾਸਲ ਕਰਨਗੇ ਅਤੇ ਜਿਹੜੀ ਨੌਕਰੀ ਉਹ ਕਰਨਾ ਚਾਹੁੰਦੇ ਹਨ ਉਹ ਉਹੀ ਨੌਕਰੀ ਕਰਨਗੇ। ਸੀ ਐਮ ਕੇਜਰੀਵਾਲ ਨੇ ਕਿਹਾ ਕਿ ਅੱਜ ਇਸ ਯੂਨੀਵਰਸਿਟੀ ਦੇ ਬੋਰਡ ਮੈਂਬਰਾਂ ਦੀ ਚੋਣ ਕੀਤੀ ਗਈ ਹੈ। ਬੋਰਡ ਦੀ ਅੱਜ ਆਪਣੀ ਪਹਿਲੀ ਮੀਟਿੰਗ ਹੋਈ। ਪ੍ਰੋਫੈਸਰ ਨਿਹਾਰੀਕਾ ਵੋਹਰਾ ਨੂੰ ਇਸ ਯੂਨੀਵਰਸਿਟੀ ਦਾ ਵਾਇਸ ਚਾਸਲਰ ਬਣਾਇਆ ਗਿਆ ਹੈ। ਉਹਨਾਂ ਕੋਲ 20 ਸਾਲਾਂ ਤੋਂ ਪੜਾਉਣ ਦਾ ਤਜਰਬਾ ਹੈ ਅਤੇ ਉਹਨਾਂ ਨੇ ਆਈਆਈਐਮ ਅਹਿਮਦਾਬਾਦ ਵਿਚ ਕੰਮ ਕੀਤਾ ਹੈ।
Arvind Kejriwal
ਬੋਰਡ ਦੇ ਮੈਂਬਰ ਵੀ ਬਹੁਤ ਤਜਰਬੇਕਾਰਾਂ ਨੂੰ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਡਾ ਪ੍ਰਮਥ ਰਾਜ ਸਿਨਹਾ, ਪ੍ਰਮੋਦ ਸਿੰਘ ਜਿਨਾਂ ਨੇ ਜੈਨਪੇਕ, ਸੰਜੀਵ ਐਮਆਈ ਰੰਚਦਾਨੀ, ਸ੍ਰੀਕਾਂਤ ਸ਼ਾਸਤਰੀ, ਜੀ ਸ਼੍ਰੀਨਿਵਾਸਨ ਵਰਗੇ ਤਜਰਬੇਕਾਰ ਲੋਕ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਸ ਯੁਨੀਵਰਸਿਟੀ ਲਈ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਦਿੱਲੀ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਸੀ।
ਉਹਨਾਂ ਕਿਹਾ ਕਿ ਬੋਰਡ ਮੈਂਬਰ ਬਹੁਤ ਤਜਰਬੇਕਾਰ ਹਨ। ਉੱਥੇ ਹੀ ਜਿਹੜੀਆਂ ਕੰਪਨੀਆਂ ਨੌਕਰੀਆਂ ਦੇਣ ਵਾਲੀਆਂ ਹਨ ਉਹ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਗਾਹਕ ਹਨ ਜੋ ਵੀ ਕੋਰਸ ਬੱਚੇ ਚੁਣਦੇ ਹਨ, ਪਹਿਲਾਂ ਉਹ ਕੰਪਨੀ ਤੋਂ ਉਸ ਬਾਰੇ ਪੁੱਛ ਲੈਣ ਕਿ ਜੇ ਉਹ ਇਸ ਕੋਰਸ ਬਾਰੇ ਪੜ੍ਹਾਈ ਕਰਨਗੇ ਤਾਂ ਕੀ ਉਹ ਨੌਕਰੀ ਹਾਸਲ ਕਰ ਸਕਣਗੇ।
ਕੇਜਰੀਵਾਲ ਨੇ ਕਿਹਾ ਕਿ ਜੇ ਕੰਪਨੀਆਂ ਕਹਿਣਗੀਆਂ ਕਿ ਕੋਰਸ ਚੰਗਾ ਨਹੀਂ ਹੈ ਤਾਂ ਉਸ ਕੋਰਸ ਨੂੰ ਨਹੀਂ ਰੱਖਿਆ ਜਾਵੇਗਾ। ਅੱਜ ਸਾਡੇ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰ ਹਨ। ਦੂਜੇ ਪਾਸੇ ਜਦੋਂ ਅਸੀਂ ਕੰਪਨੀਆਂ ਦੇ ਲੋਕਾਂ ਨਾਲ ਗੱਲ ਕਰਦੇ ਹਾਂ, ਤਾਂ ਉਹ ਕਹਿੰਦੇ ਹਨ ਕਿ ਇਥੇ ਕੋਈ ਸਿਖਿਅਤ ਕਰਮਚਾਰੀ ਨਹੀਂ ਹੈ। ਇਹ ਯੂਨੀਵਰਸਿਟੀ ਇਸ ਸਮੱਸਿਆ ਨੂੰ ਦੂਰ ਕਰੇਗੀ।