
ਸਾਬਕਾ IAS ਅਧਿਕਾਰੀ ਅਤੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਦੇ ਸਲਾਹਕਾਰ ਬਸ਼ੀਰ ਅਹਿਮਦ ਖਾਨ ਦੇ ਘਰ ਦੀ ਵੀ ਤਲਾਸ਼ੀ ਲਈ ਗਈ।
ਨਵੀਂ ਦਿੱਲੀ: ਫਰਜ਼ੀ ਬੰਦੂਕ ਲਾਇਸੈਂਸ ਮਾਮਲੇ ਵਿਚ, CBI ਵੱਲੋਂ ਮੰਗਲਵਾਰ ਨੂੰ ਜੰਮੂ -ਕਸ਼ਮੀਰ, ਦਿੱਲੀ (Delhi) ਅਤੇ ਮੱਧ ਪ੍ਰਦੇਸ਼ (Madhya Pradesh) ਵਿਚ 14 ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸਾਬਕਾ IAS ਅਧਿਕਾਰੀ ਅਤੇ ਜੰਮੂ ਕਸ਼ਮੀਰ (Jammu-Kashmir) ਦੇ ਉਪ ਰਾਜਪਾਲ ਦੇ ਸਲਾਹਕਾਰ ਬਸ਼ੀਰ ਅਹਿਮਦ ਖਾਨ ਦੇ ਘਰ ਦੀ ਵੀ ਤਲਾਸ਼ੀ ਲਈ ਗਈ। ਦੱਸ ਦੇਈਏ ਕਿ, CBI ਨੇ ਬਸ਼ੀਰ ਖਾਨ ਦੇ ਇਸ ਰੈਕੇਟ ਵਿਚ ਸ਼ਾਮਲ ਹੋਣ ਦੀ ਜਾਣਕਾਰੀ ਸਿੱਧਾ ਗ੍ਰਹਿ ਮੰਤਰਾਲੇ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਹੋਰ ਪੜ੍ਹੋ: ਬਾਲ ਵਿਆਹ ਰਜਿਸਟਰੇਸ਼ਨ ਬਿੱਲ 'ਤੇ ਰਾਜਸਥਾਨ ਸਰਕਾਰ ਦਾ ਯੂ-ਟਰਨ, 'ਵਾਪਸ ਲਿਆ ਜਾਵੇਗਾ ਇਹ ਬਿੱਲ'
CBI
ਇਸ ਤੋਂ ਪਹਿਲਾਂ CBI ਨੇ ਤਕਰੀਬਨ 3 ਮਹੀਨੇ ਪਹਿਲਾਂ ਕਸ਼ਮੀਰ ਵਿਚ ਤਲਾਸ਼ੀ ਮੁਹਿੰਮ ਚਲਾ ਕੇ 40 ਥਾਵਾਂ 'ਤੇ ਇੱਕੋ ਸਮੇਂ ਛਾਪੇਮਾਰੀ (Raid) ਕੀਤੀ ਗਈ ਸੀ। ਇਸ ਦੌਰਾਨ 2 ਸੀਨੀਅਰ IAS ਅਧਿਕਾਰੀਆਂ ਸ਼ਾਹਿਦ ਇਕਬਾਲ ਚੌਧਰੀ ਅਤੇ ਨੀਰਜ ਕੁਮਾਰ ਦੇ ਘਰ ਦੀ ਵੀ ਤਲਾਸ਼ੀ ਲਈ ਗਈ। ਦੋਵਾਂ 'ਤੇ 2 ਲੱਖ ਫਰਜ਼ੀ ਬੰਦੂਕ ਲਾਇਸੈਂਸ (Illegal gun license case) ਜਾਰੀ ਕਰਨ ਦੇ ਦੋਸ਼ ਲੱਗੇ ਸਨ।
ਹੋਰ ਪੜ੍ਹੋ: ਕੋਲ ਸੰਕਟ : ਸਾਲ ਭਰ ਵਿੱਚ 440% ਤੱਕ ਵਧੀ ਕੀਮਤ, ਆਯਾਤ ਵਿੱਚ ਗਿਰਾਵਟ,ਜਾਣੋ ਕਿਉਂ ਆਈ ਕਿੱਲਤ ?
Illegal gun license case
ਹੋਰ ਪੜ੍ਹੋ: ਸਿੰਗਾਪੁਰ ਨੇ ਦਿੱਤੀ 11 ਦੇਸ਼ਾਂ ਨੂੰ ਕੁਆਰੰਟੀਨ ਫ੍ਰੀ ਐਂਟਰੀ, ਭਾਰਤ ਇਸ ਸੂਚੀ 'ਚੋਂ ਬਾਹਰ
ਸਰਕਾਰੀ ਅੰਕੜਿਆਂ ਅਨੁਸਾਰ ਜੰਮੂ -ਕਸ਼ਮੀਰ ਬੰਦੂਕ ਲਾਇਸੈਂਸਾਂ ਦੇ ਮਾਮਲੇ ਵਿਚ ਦੇਸ਼ ’ਚ ਸਭ ਤੋਂ ਉੱਪਰ ਹੈ। 2018 ਤੋਂ 2020 ਤੱਕ ਇੱਥੇ ਸਭ ਤੋਂ ਵੱਧ ਅਸਲਾ ਲਾਇਸੈਂਸ ਜਾਰੀ ਕਰਨ ਦੇ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਦੋ ਸਾਲਾਂ ਵਿਚ ਦੇਸ਼ ਭਰ ਵਿਚ 22,805 ਲਾਇਸੈਂਸ ਜਾਰੀ ਕੀਤੇ ਗਏ, ਜਿਨ੍ਹਾਂ ਵਿਚੋਂ 18,000 ਸਿਰਫ ਜੰਮੂ-ਕਸ਼ਮੀਰ ਵਿਚ ਜਾਰੀ ਕੀਤੇ ਗਏ। ਯਾਨੀ ਦੇਸ਼ ਦੇ 81% ਲਾਇਸੈਂਸ ਇੱਥੇ ਵੰਡੇ ਗਏ ਸਨ।