
ਦੇਸ਼ ਵਿੱਚ ਇਸ ਸਮੇਂ ਦਾ ਸੰਕਟ (Coal Crisis) ਜਾਰੀ ਹੈ। ਜਿਨ੍ਹਾਂ ਬਿਜਲੀ ਘਰਾਂ ਵਿੱਚ ਪਹਿਲਾਂ 17-17 ਦਿਨ ਦਾ ਕੋਲੇ ਦਾ ਸਟਾਕ ਹੋਇਆ ਕਰਦਾ ਸੀ, ਉੱਥੇ ਹੁਣ ਸਿਰਫ਼...
ਨਵੀਂ ਦਿੱਲੀ : ਦੇਸ਼ ਵਿੱਚ ਇਸ ਸਮੇਂ ਦਾ ਸੰਕਟ (Coal Crisis) ਜਾਰੀ ਹੈ। ਜਿਨ੍ਹਾਂ ਬਿਜਲੀ ਘਰਾਂ ਵਿੱਚ ਪਹਿਲਾਂ 17-17 ਦਿਨ ਦਾ ਕੋਲੇ ਦਾ ਸਟਾਕ ਹੋਇਆ ਕਰਦਾ ਸੀ, ਉੱਥੇ ਹੁਣ ਸਿਰਫ਼ 4-5 ਦਿਨ ਦਾ ਸਟਾਕ ਹੀ ਬੱਚਿਆਂ ਹੈ ਜਦਕਿ ਅੱਧੇ ਤੋਂ ਜ਼ਿਆਦਾ ਪਾਵਰ ਪਲਾਂਟਾਂ ਵਿੱਚ ਤਾਂ ਇੱਕ ਜਾਂ ਦੋ ਦਿਨ ਦਾ ਸਟਾਕ ਹੀ ਹੈ। ਊਰਜਾ ਮੰਤਰਾਲੇ ਅਨੁਸਾਰ, ਵਿਦੇਸ਼ ਤੋਂ ਆਉਣ ਵਾਲੇ ਕੋਲੇ ਦੀ ਕੀਮਤ ਵਧਣ ਨਾਲ ਇਸ ਦੀ ਸਪਲਾਈ ਘੱਟ ਹੋਈ ਹੈ ਅਤੇ ਘਰੇਲੂ ਕੋਲੇ 'ਤੇ ਨਿਰਭਰਤਾ ਵਧੀ ਹੈ। ਨਤੀਜਤਨ, ਕੋਲੇ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ।
Coal
ਹੋਰ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਬੋਲੇ ਮੰਤਰੀ , 'ਇਹਨਾਂ ਕੀਮਤਾਂ ਨਾਲ ਹੋ ਰਹੀ ਮੁਫ਼ਤ ਟੀਕੇ ਦੀ ਭਰਪਾਈ'
ਇੱਕ ਨਿਊਜ਼ ਏਜੰਸੀ ਮੁਤਾਬਕ, ਏਸ਼ੀਆ ਵਿੱਚ ਥਰਮਲ ਕੋਲੇ ਦੀਆਂ ਕੀਮਤਾਂ ਰਿਕਾਰਡ ਉਚਾਈ 'ਤੇ ਪਹੁੰਚ ਗਈਆਂ ਹਨ , ਜਿਸ ਨਾਲ ਚੀਨ ਅਤੇ ਭਾਰਤ ਵਿੱਚ ਕੋਲੇ ਦਾ ਸੰਕਟ (Coal Crisis) ਪੈਦਾ ਹੋ ਗਿਆ ਹੈ। ਦੱਸ ਦਈਏ ਕਿ ਚੀਨ ਤੋਂ ਬਾਅਦ ਭਾਰਤ ਕੋਲੇ ਦੀ ਸਭ ਤੋਂ ਖਪਤਕਾਰ ਹੈ।
ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਹਾਈ ਗਰੇਡ ਥਰਮਲ ਕੋਲੇ ਦੀ ਕੀਮਤ 8 ਅਕਤੂਬਰ ਨੂੰ ਖਤਮ ਹੋਏ ਹਫਤੇ ਵਿੱਚ 229 ਡਾਲਰ ਪ੍ਰਤੀ ਟਨ ਪਹੁੰਚ ਗਈ, ਜਦੋਂ ਕਿ ਇਸ ਸਾਲ 30 ਅਪ੍ਰੈਲ ਨੂੰ ਇਸ ਦੀ ਕੀਮਤ 88.52 ਡਾਲਰ ਪ੍ਰਤੀ ਟਨ ਸੀ। ਇਸੇ ਤਰ੍ਹਾਂ ਜਾਪਾਨ ਅਤੇ ਦੱਖਣ ਕੋਰੀਆਈ ਕੋਲੇ ਦੀਆਂ ਕੀਮਤਾਂ ਵੀ ਪਿਛਲੇ ਸਾਲ ਦੇ ਸਤਮਬਰ ਦੇ ਮੁਕਾਬਲੇ ਇਸ ਸਾਲ 400% ਤੋਂ ਜ਼ਿਆਦਾ ਵੱਧ ਗਈ ਹੈ। ਉਥੇ ਹੀ, ਇੰਡੋਨੇਸ਼ਿਆਈ ਕੋਲਾ ਜੋ 2020 ਵਿੱਚ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 22.65 ਡਾਲਰ ਪ੍ਰਤੀ ਟਨ 'ਤੇ ਪਹੁੰਚ ਗਿਆ ਸੀ, ਉਸ ਦੀ ਕੀਮਤ 439% ਵਧ ਕੇ 8 ਅਕਤੂਬਰ ਨੂੰ 122.08 ਡਾਲਰ ਪ੍ਰਤੀ ਟਨ ਹੋ ਗਈ।
ਅਸਟ੍ਰੇਲਿਆਈ ਕੋਲੇ ਦੀ ਕੀਮਤ ਵਧਣ ਦੇ ਬਾਵਜੂਦ ਇੰਡੋਨੇਸ਼ਿਆਈ ਕੋਲੇ ਦੀ ਤੁਲਣਾ ਵਿੱਚ ਘੱਟ ਬਿਹਤਰ ਹੈ। ਨਤੀਜਾ ਇਹ ਹੋਇਆ ਕਿ ਚੀਨ ਨੇ ਆਸਟ੍ਰੇਲੀਆ ਤੋਂ ਕੋਲਾ ਖਰੀਦਣਾ ਬੰਦ ਕਰ ਦਿੱਤਾ ਅਤੇ ਇੰਡੋਨੇਸ਼ਿਆ ਤੋਂ ਵਧਾ ਦਿੱਤਾ। ਹਾਲਾਂਕਿ, ਆਸਟ੍ਰੇਲੀਆ ਅਜੇ ਵੀ ਭਾਰਤ ਨੂੰ ਕੋਲੇ ਦੀ ਭਰਪਾਈ ਕਰ ਰਿਹਾ ਹੈ।
coal
ਹੋਰ ਪੜ੍ਹੋ: ਦਿੱਲੀ ਵਿਚ ਸ਼ੱਕੀ ਪਾਕਿਸਤਾਨੀ ਅਤਿਵਾਦੀ ਗ੍ਰਿਫ਼ਤਾਰ, AK-47, ਗਰਨੇਡ ਤੇ ਫਰਜ਼ੀ ਪਾਸਪੋਰਟ ਵੀ ਬਰਾਮਦ
ਕੋਲੇ ਦੀ ਵੱਧਦੀ ਕੀਮਤ ਨਾਲ ਇਸ ਦਾ ਆਯਾਤ ਪ੍ਰਭਾਵਿਤ ਹੋਇਆ ਹੈ। ਭਾਰਤ ਨੇ ਵੀ ਕੋਲੇ ਦੇ ਆਯਾਤ ਵਿੱਚ ਕਟੌਤੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਭਾਰਤ ਦਾ ਆਯਾਤ ਜੂਨ ਤੋਂ ਬਾਅਦ ਘੱਟ ਹੁੰਦਾ ਜਾ ਰਿਹਾ ਹੈ। ਦੱਸ ਦਈਏ ਕਿ ਭਾਰਤ ਨੇ ਅਕਤੂਬਰ ਦੇ ਪਹਿਲੇ ਹਫਤੇ ਵਿੱਚ 2.67 ਮਿਲਿਅਨ ਟਨ ਕੋਲੇ ਦਾ ਆਯਾਤ ਕੀਤਾ ਸੀ ਜਦੋਂ ਕਿ ਪਿਛਲੇ ਸਾਲ ਇਸ ਦੌਰਾਨ 3.99 ਮਿਲਿਅਨ ਟਨ ਕੋਲਾ ਆਯਾਤ ਕੀਤਾ ਸੀ।
Coal Plant
ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਦੋਹਾਂ ਲਈ ਹੀ ਕੋਲਾ ਦੇ ਆਯਾਤ ਬਹੁਤ ਜ਼ਰੂਰੀ ਹੈ। ਭਾਵੇਂ ਕਿ ਕੋਲੇ ਦੀ ਕੀਮਤ ਵੱਧਦੇ ਹੀ ਦੋਹਾਂ ਦੇਸ਼ਾਂ ਨੇ ਘਰੇਲੂ ਉਤਪਾਦਨ ਵਧਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਚੀਨ ਨੇ ਉਨ੍ਹਾਂ ਖਾਨਾਂ ਨੂੰ ਫਿਰ ਤੋਂ ਖੋਲ੍ਹਣ ਦਾ ਹੁਕਮ ਦਿੱਤਾ ਹੈ ਜੋ ਉਸ ਨੇ ਸੁਰੱਖਿਆ ਕਰਨਾ ਦਾ ਹਵਾਲਾ ਦੇ ਕੇ ਬੰਦ ਕਰਵਾ ਦਿੱਤੀਆਂ ਸਨ। ਉਥੇ ਹੀ, ਭਾਰਤ ਦੀ ਸਰਕਾਰੀ ਕੰਪਨੀ ਕੋਲ ਇੰਡਿਆ ਵੀ ਪ੍ਰੋਡਕਸ਼ਨ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਸਫਲ ਹੋਣ ਵਿੱਚ ਅਜੇ ਕੁੱਝ ਹੋਰ ਮਹੀਨੇ ਲੱਗ ਸਕਦੇ ਹਨ ਪਤ ਜਦੋਂ ਤੱਕ ਘਰੇਲੂ ਉਤਪਾਦਨ ਅਸਲ ਵਿੱਚ ਨਹੀਂ ਵੱਧ ਜਾਂਦਾ, ਉਦੋਂ ਤੱਕ ਆਯਾਤ ਕੀਤੇ ਕੋਲੇ ਦੀਆਂ ਕੀਮਤਾਂ ਵਿੱਚ ਕਮੀ ਆਉਣ ਦੀ ਉਮੀਦ ਨਹੀਂ ਹੈ।