
ਰਾਜਧਾਨੀ ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ (Pollution) ਨੂੰ ਰੋਕਣ ਅਤੇ ਉਸ 'ਤੇ ਕਾਬੂ ਪਾਉਣ ਲਈ ਕੇਜਰੀਵਾਲ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ (Pollution) ਨੂੰ ਰੋਕਣ ਅਤੇ ਉਸ 'ਤੇ ਕਾਬੂ ਪਾਉਣ ਲਈ ਕੇਜਰੀਵਾਲ ਸਰਕਾਰ (Kejriwal Government) ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਨ੍ਹੂੰ ਲੈ ਕੇ ਜਿੱਥੇ ਵਿੰਟਰ ਐਕਸ਼ਨ ਪਲੈਨ (Winter Action Plan) ਲਾਗੂ ਹੈ ਉਥੇ ਹੀ ਹੁਣ ਦਿੱਲੀ ਸਰਕਾਰ (Delhi Government) ਰੈੱਡ ਲਾਈਟ ਆਨ-ਗੱਡੀ ਆਫ ਕੈਂਪੇਨ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ।
red light
ਹੋਰ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਬੋਲੇ ਮੰਤਰੀ , 'ਇਹਨਾਂ ਕੀਮਤਾਂ ਨਾਲ ਹੋ ਰਹੀ ਮੁਫ਼ਤ ਟੀਕੇ ਦੀ ਭਰਪਾਈ'
ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਗੁਆਂਢੀ ਸੂਇਆਂ ਵਿੱਚ ਪਰਾਲੀ ਸਾੜਨ ਤੋਂ ਦਿੱਲੀ ਵਿੱਚ ਪ੍ਰਦੂਸ਼ਣ ਵੱਧ ਰਿਹਾ ਹੈ। ਅਜਿਹੇ ਵਿੱਚ ਸਾਨੂੰ ਕੁੱਝ ਹੋਰ ਕਦਮ ਚੁੱਕਣੇ ਪੈਣਗੇ। ਹਫਤੇ ਵਿੱਚ ਘੱਟ ਤੋਂ ਘੱਟ ਇੱਕ ਦਿਨ ਆਪਣੀ ਗੱਡੀ ਦੀ ਵਰਤੋਂ ਬੰਦ ਕਰਨੀ ਪਏਗੀ।
Straw
ਹੋਰ ਪੜ੍ਹੋ: ਦਿੱਲੀ ਵਿਚ ਸ਼ੱਕੀ ਪਾਕਿਸਤਾਨੀ ਅਤਿਵਾਦੀ ਗ੍ਰਿਫ਼ਤਾਰ, AK-47, ਗਰਨੇਡ ਤੇ ਫਰਜ਼ੀ ਪਾਸਪੋਰਟ ਵੀ ਬਰਾਮਦ
ਸੀ.ਐੱਮ. ਅਰਵਿੰਦ ਕੇਜਰੀਵਾਲ (CM Arvind Kejriwal) ਨੇ ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਹਾ ਕਿ ਪਿਛਲੇ 1 ਮਹੀਨੇ ਤੋਂ ਦਿੱਲੀ ਵਿੱਚ ਹਰ ਰੋਜ਼ ਹਵਾ ਪ੍ਰਦੂਸ਼ਣ (Air Pollution) ਦਾ ਡਾਟਾ ਮੈਂ ਖੁਦ ਟਵੀਟ ਕਰ ਰਿਹਾ ਹਾਂ।
Delhi CM Arvind Kejriwal
ਦਿੱਲੀ ਦਾ ਜੋ ਆਪਣਾ ਪ੍ਰਦੂਸ਼ਣ ਹੈ ਉਹ ਸੇਫ ਲਿਮਿਟ ਵਿੱਚ ਹੈ ਪਰ 3 - 4 ਦਿਨ ਤੋਂ ਪ੍ਰਦੂਸ਼ਣ ਵੱਧ ਰਿਹਾ ਹੈ। ਆਸਪਾਸ ਦੇ ਸੂਬਿਆਂ ਵਿੱਚ ਪਰਾਲੀ ਸਾੜਨ (Stubble burning) ਦੀਆਂ ਘਟਨਾਵਾਂ ਵੱਧ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਘੱਟ ਕਰਨ ਲਈ 10 ਪਵਾਇੰਟ ਲਾਗੂ ਕੀਤੇ ਗਏ ਹਨ। ਅੱਜ ਮੈਂ ਜਨਤਾ ਦਾ ਸਹਿਯੋਗ ਮੰਗ ਰਿਹਾ ਹਾਂ।ਅੱਜ 3 ਬੇਨਤੀਆਂ ਕਰ ਰਿਹਾ ਹਾਂ -
1 . 'Red light on Gaadi off' 18 ਤਰੀਕ ਤੋਂ ਇਹ ਕੈਂਪੇਨ ਸ਼ੁਰੂ ਹੋ ਰਿਹਾ ਹੈ।
2 . ਇੱਕ ਹਫਤੇ ਵਿੱਚ ਇੱਕ ਟਰਿਪ ਘੱਟ ਕਰਾਂਗੇ, ਇੱਕ ਵਾਰ ਵਾਹਨ ਦੀ ਵਰਤੋਂ ਘੱਟ ਕਰ ਸਕਦੇ ਹਾਂ।
3 . ਗਰੀਨ ਦਿੱਲੀ ਐਪ ਜ਼ਰੀਏ ਸਰਕਾਰ ਦੀ ਅੱਖ ਬਣਾਂਗੇ, ਜੇ ਕਿਤੇ ਵੀ ਤੁਸੀਂ ਪ੍ਰਦੂਸ਼ਣ ਫੈਲਾਉਣ ਦੀ ਘਟਨਾ ਨੂੰ ਵੇਖਦੇ ਹੋ ਤਾਂ ਐਪ ਦੇ ਜ਼ਰੀਏ ਸ਼ਿਕਾਇਤ ਕਰੋ।