
ਜ਼ਿਲ੍ਹਾ ਪ੍ਰਬੰਧਕ ਨੇ ਨਿਭਾਈ ਸੀ ਵਿਚੋਲੇ ਦੀ ਭੂਮਿਕਾ
ਚੰਡੀਗੜ੍ਹ: ਹਰਿਆਣਾ ਵਿਚ ਆਈ.ਏ.ਐਸ. ਵਿਜੇ ਦਹੀਆ ਤੋਂ ਬਾਅਦ ਹੁਣ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਨੇ ਇਕ ਹੋਰ ਆਈ.ਏ.ਐਸ. ਅਧਿਕਾਰੀ ਨੂੰ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਐਮ.ਡੀ. ਆਈ.ਏ.ਐਸ. ਜੈਵੀਰ ਆਰਿਆ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਪੰਚਕੂਲਾ ਤੋਂ ਗ੍ਰਿਫਤਾਰ ਕੀਤਾ ਹੈ। ਐਮ.ਡੀ. ਨੇ ਇਹ ਰਿਸ਼ਵਤ ਇਕ ਮਹਿਲਾ ਮੈਨੇਜਰ ਤੋਂ ਤਬਾਦਲੇ ਬਦਲੇ ਲਈ ਸੀ। ਇਸ ਮਾਮਲੇ ਵਿਚ ਵਿਭਾਗ ਦੇ ਇਕ ਜ਼ਿਲ੍ਹਾ ਮੈਨੇਜਰ (ਡੀ.ਐਮ.) ਵਲੋਂ ਵਿਚੋਲੇ ਦੀ ਭੂਮਿਕਾ ਨਿਭਾਈ ਗਈ ਸੀ। ਉਸ ਨੂੰ ਰਿਸ਼ਵਤ ਦੀ ਰਕਮ ਐਮ.ਡੀ. ਤਕ ਪਹੁੰਚਾਉਣ ਦੇ ਦੋਸ਼ 'ਚ ਵੀ ਗ੍ਰਿਫਤਾਰ ਕੀਤਾ ਗਿਆ ਹੈ। ਭ੍ਰਿਸ਼ਟਾਚਾਰ ਰੋਕੂ ਬਿਊਰੋ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: IND vs AFG ਮੈਚ: ਸਟੇਡੀਅਮ ਵਿਚ ਪ੍ਰਸ਼ੰਸਕਾਂ ਵਿਚ ਚੱਲੀਆਂ ਲੱਤਾਂ-ਮੁੱਕੇ, ਵੀਡੀਓ ਵਾਇਰਲ
ਇਸ ਰਿਸ਼ਵਤ ਕਾਂਡ ਵਿਚ ਆਈ.ਏ.ਐਸ. ਜੈਵੀਰ ਸਿੰਘ ਤੋਂ ਇਲਾਵਾ ਏ.ਸੀ.ਬੀ. ਨੇ ਮੁਨੀਸ਼ ਸ਼ਰਮਾ ਅਤੇ ਕਨਫੈਡ ਦੇ ਜਨਰਲ ਮੈਨੇਜਰ ਰਾਜੇਸ਼ ਬਾਂਸਲ ਵਿਰੁਧ ਟ੍ਰਾਂਸਫਰ-ਪੋਸਟਿੰਗ ਵਿਚ ਰਿਸ਼ਵਤ ਲੈਣ ਦਾ ਕੇਸ ਦਰਜ ਕੀਤਾ ਹੈ। ਏ.ਸੀ.ਬੀ. ਨੇ ਤਿੰਨਾਂ ਵਿਰੁਧ ਪੰਚਕੂਲਾ ਵਿਚ ਧਾਰਾ 7, 7ਏ ਪੀਸੀ ਐਕਟ ਅਤੇ 120ਬੀ, 384 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਆਈ.ਏ.ਐਸ. ਨੇ ਵੇਅਰਹਾਊਸਿੰਗ ਵਿਚ ਜ਼ਿਲ੍ਹਾ ਮੈਨੇਜਰ ਵਜੋਂ ਤਾਇਨਾਤ ਰਿੰਕੂ ਹੁੱਡਾ ਤੋਂ ਪੋਸਟਿੰਗ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ। ਇਸ 'ਤੇ ਉਸ ਦੇ ਪਤੀ ਨੇ ਹਰਿਆਣਾ ਐਂਟੀ ਕੁਰੱਪਸ਼ਨ ਬਿਊਰੋ ਨੂੰ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ। ਅੰਬਾਲਾ ਵਿਚ ਤਾਇਨਾਤ ਜ਼ਿਲ੍ਹਾ ਮੈਨੇਜਰ ਸੰਦੀਪ ਇਸ ਪੂਰੇ ਮਾਮਲੇ ਵਿਚ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਸੀ।
ਇਹ ਵੀ ਪੜ੍ਹੋ: ਲੁਧਿਆਣਾ 'ਚ ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ
ਹਰਿਆਣਾ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਨੇ ਸੱਭ ਤੋਂ ਪਹਿਲਾਂ ਸੰਦੀਪ ਨੂੰ ਹਿਰਾਸਤ ਵਿਚ ਲਿਆ। ਇਸ ਤੋਂ ਬਾਅਦ ਸੰਦੀਪ ਤੋਂ ਫੋਨ ਰਾਹੀਂ ਐਮ.ਡੀ. ਜੈਵੀਰ ਨਾਲ ਸੰਪਰਕ ਕਰਵਾਇਆ ਗਿਆ। ਇਸ ਤੋਂ ਬਾਅਦ ਸੰਦੀਪ ਨੇ ਐਮ.ਡੀ. ਨੂੰ ਕਿਹਾ ਕਿ ਤੁਸੀਂ ਜੋ ਸਾਮਾਨ ਮੰਗਿਆ ਸੀ, ਉਹ ਆ ਗਿਆ ਹੈ।
ਇਹ ਵੀ ਪੜ੍ਹੋ: ਤਰਨਤਾਰਨ ਦੀ ਧੀ ਨੇ ਜੱਜ ਬਣ ਕੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ
ਐਮ.ਡੀ. ਅਤੇ ਸੰਦੀਪ ਦੀ ਗੱਲਬਾਤ ਦੇ ਆਧਾਰ 'ਤੇ ਬਿਊਰੋ ਦੀ ਟੀਮ ਨੇ ਐਮ.ਡੀ. ਨੂੰ ਪੈਸੇ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਦਸਿਆ ਗਿਆ ਕਿ ਇਸ ਮਾਮਲੇ 'ਚ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਪਰ ਆਈ.ਏ.ਐਸ. ਨੂੰ 3 ਲੱਖ ਰੁਪਏ ਦੀ ਰਕਮ ਸਮੇਤ ਕਾਬੂ ਕਰ ਲਿਆ ਗਿਆ ਹੈ। ਇਸ ਪੂਰੇ ਮਾਮਲੇ ਵਿਚ ਪੰਚਕੂਲਾ ਵਿਚ ਦੇਰ ਰਾਤ ਤਕ ਜਾਂਚ ਜਾਰੀ ਸੀ।