ਖ਼ਬਰਾਂ |

ਤਾਜ਼ਾ |

ਏਅਰ ਇੰਡੀਆ ਦੇ ਫਲਾਈਟ ਓਪਰੇਟਿੰਗ ਡਾਇਰੈਕਟਰ ਨੂੰ 3 ਸਾਲ ਲਈ ਕੀਤਾ ਮੁਅੱਤਲ
Published : Nov 12, 2018, 2:05 pm IST
Updated : Nov 12, 2018, 2:05 pm IST
SHARE ARTICLE
AI pilot loses licence for 3 years
AI pilot loses licence for 3 years

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਸਰਕਾਰੀ ਖੇਤਰ ਦੀ ਏਅਰਲਾਈਨ ਏਅਰ ਇੰਡੀਆ ਦੇ ਫਲਾਈਟ ਓਪਰੇਟਿੰਗ ਡਾਇਰੈਕਟਰ ਅਰਵਿੰਦ...

ਨਵੀਂ ਦਿੱਲੀ (ਭਾਸ਼ਾ) : ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਸਰਕਾਰੀ ਖੇਤਰ ਦੀ ਏਅਰਲਾਈਨ ਏਅਰ ਇੰਡੀਆ ਦੇ ਫਲਾਈਟ ਓਪਰੇਟਿੰਗ ਡਾਇਰੈਕਟਰ ਅਰਵਿੰਦ ਕਠਪਾਲਿਆ ਦਾ ਲਾਇਸੈਂਸ ਤਿੰਨ ਸਾਲ ਲਈ ਮੁਅੱਤਲ ਕਰ ਦਿਤਾ ਹੈ। ਕਠਪਾਲਿਆ ਨੇ ਐਤਵਾਰ ਨੂੰ ਫਲਾਈਟ ਡਿਊਟੀ ਤੋਂ ਪਹਿਲਾਂ ਸ਼ਰਾਬ ਦਾ ਸੇਵਨ ਕੀਤਾ ਸੀ। ਏਅਰ ਇੰਡੀਆ ਨੇ ਕਠਪਾਲਿਆ ਨੂੰ ਉਸ ਦਿਨ ਫਲਾਈਟ ਡਿਊਟੀ ਤੋਂ ਹਟਾ ਦਿਤਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਸਾਹ ਵਿਚ ਸ਼ਰਾਬ ਸੇਵਨ ਦੇ ਲੱਛਣ ਪਾਏ ਜਾਣ 'ਤੇ ਉਨ੍ਹਾਂ ਦਾ ਲਾਇਸੈਂਸ ਤਿੰਨ ਸਾਲ ਲਈ ਮੁਅੱਤਲ ਕੀਤਾ ਗਿਆ ਹੈ।

Air IndiaAir India

ਡੀਜੀਸੀਏ  ਦੇ ਨਿਯਮ 24 ਦੇ ਤਹਿਤ ਕ੍ਰੂ ਦਾ ਕੋਈ ਮੈਂਬਰ ਉਡਾਨ ਦੇ 12 ਘੰਟੇ ਪਹਿਲਾਂ ਤੱਕ ਸ਼ਰਾਬ ਦਾ ਸੇਵਨ ਨਹੀਂ ਕਰ ਸਕਦਾ।  ਉਡਾਨ ਤੋਂ ਪਹਿਲਾਂ ਉਨ੍ਹਾਂ ਦੀ ਸ਼ਰਾਬ ਪੀਣਾ ਨਿਰੋਧਕ ਜਾਂਚ ਜ਼ਰੂਰੀ ਹੈ। ਪਹਿਲੀ ਵਾਰ ਫੜੇ ਜਾਣ 'ਤੇ ਜਹਾਜ਼ ਚਲਾਉਣ ਦਾ ਲਾਇਸੈਂਸ ਤਿੰਨ ਮਹੀਨੇ ਲਈ ਮੁਅੱਤੀਲ ਕੀਤਾ ਜਾ ਸਕਦਾ ਹੈ। ਦੂਜੀ ਵਾਰ ਮੁਅੱਤੀਲ ਤਿੰਨ ਸਾਲ ਲਈ ਕਰਨ ਦਾ ਪ੍ਰਬੰਧ ਹੈ।  ਤੀਜੀ ਵਾਰ ਫੜੇ ਜਾਣ 'ਤੇ ਲਾਇਸੈਂਸ ਹਮੇਸ਼ਾ ਲਈ ਰੱਦ ਹੋ ਸਕਦਾ ਹੈ।

Air IndiaAir India

ਡੀਜੀਸੀਏ ਨੇ ਕਠਪਾਲਿਆ ਦਾ ਲਾਇਸੈਂਸ ਇਸ ਤੋਂ ਪਹਿਲਾਂ 2017 ਵਿਚ ਤਿੰਨ ਮਹੀਨੇ ਲਈ ਮੁਅੱਤਲ ਕੀਤਾ ਸੀ। ਉਸ ਸਮੇਂ ਉਹ ਇਕ ਉਡਾਨ ਤੋਂ ਪਹਿਲਾਂ ਸ਼ਰਾਬ ਪੀਣਾ ਜਾਂਚ ਯੰਤਰ ਵਿਚ ਸਾਹ ਛੱਡਣ ਤੋਂ ਬੱਚ ਕੇ ਨਿਕਲ ਗਏ ਸੀ। ਉਸ ਸਮੇਂ ਉਨ੍ਹਾਂ ਨੂੰ ਕਾਰਜਕਾਰੀ ਡਾਇਰੈਕਟਰ (ਓਪਰੇਸ਼ਨ) ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM
Advertisement